ਟੈਲਸਟ੍ਰਾ ਅਤੇ ਯੂਗਵ (YouGov) ਦੀ ਨਵੀਂ ਸਾਂਝੀ ਖੋਜ ਨੇ ਪਾਇਆ ਹੈ ਕਿ ਤਿੰਨ-ਚੌਥਾਈ ਆਸਟ੍ਰੇਲੀਅਨ ਕਈ ਆਨਲਾਈਨ ਪਲੇਟਫਾਰਮਾਂ ਲਈ ਇੱਕੋ ਪਾਸਵਰਡ ਦੀ ਵਰਤੋਂ ਕਰਦੇ ਹਨ।
ਲਗਭਗ ਅੱਧੇ ਆਸਟ੍ਰੇਲੀਅਨ ਜਨਮ ਮਿਤੀਆਂ, ਪਾਲਤੂ ਜਾਨਵਰਾਂ ਦੇ ਨਾਮ ਅਤੇ ਆਪਣੀਆਂ ਮਨਪਸੰਦ ਖੇਡਾਂ ਦੀਆਂ ਟੀਮਾਂ ਨੂੰ ਪਾਸਵਰਡ ਵਜੋਂ ਵਰਤਦੇ ਹਨ, ਜੋ ਮਾਹਿਰਾਂ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਵਰਤੇ ਜਾਣ ਵਾਲੇ ਅਤੇ ਸਭ ਤੋਂ ਵੱਧ ਅਨੁਮਾਨ ਲਗਾਉਣ ਯੋਗ ਹਨ।
ਜਿਵੇਂ-ਜਿਵੇਂ ਘੁਟਾਲਿਆਂ ਅਤੇ ਸਾਈਬਰ ਉਲੰਘਣਾਵਾਂ ਦੇ ਮਾਮਲਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ, ਟੇਲਸਟ੍ਰਾ ਦੇ ਸਾਈਬਰ ਸੁਰੱਖਿਆ ਮਾਹਰ ਡੈਰੇਨ ਪੌਲੀ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਖਤਰਨਾਕ ਹੈ।
ਸ੍ਰੀ ਪੌਲੀ ਦਾ ਕਹਿਣਾ ਹੈ ਕਿ ਆਪਣੇ ਪੂਰੇ ਕਰੀਅਰ ਦੌਰਾਨ, ਉਨ੍ਹਾਂ ਇਸ ਤਰ੍ਹਾਂ ਦੀਆਂ ਅਣਗਿਣਤ ਉਦਾਹਰਣਾਂ ਦੇਖੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਆਮ ਹੈ, ਅਤੇ ਹੈਕਰਾਂ ਲਈ ਚੀਜ਼ਾਂ ਆਸਾਨ ਬਣਾ ਦਿੰਦਾ ਹੈ।
ਮੋਨਾਸ਼ ਯੂਨੀਵਰਸਿਟੀ ਦੇ ਸਾਈਬਰ ਸੁਰੱਖਿਆ ਦੇ ਸੀਨੀਅਰ ਲੈਕਚਰਾਰ ਡਾ. ਜ਼ਿੰਗਲਿਯਾਂਗ ਯੁਆਨ ਦਾ ਕਹਿਣਾ ਹੈ ਕਿ ਮਜ਼ਬੂਤ ਪਾਸਵਰਡ ਦੀ ਘਾਟ ਹੈਕਰਾਂ ਦਾ ਕੰਮ ਬਹੁਤ ਆਸਾਨ ਬਣਾ ਦਿੰਦੀ ਹੈ।