ਮੁਸਲਿਮ ਔਰਤਾਂ ਦੀ 'ਨਿਲਾਮੀ ਕਰਨ' ਵਾਲੀ ਐਪ ਬਨਾਉਣ ਵਾਲੇ ਆਰੋਪੀਆਂ ਨੂੰ ਲਿਆ ਗਿਆ ਹਿਰਾਸਤ 'ਚ

Bulli bai

Police arrest a 21-year old man in connection with an app targeting Muslim women. Source: Reuters

ਭਾਰਤ ਵਿੱਚ ਪੁਲਿਸ ਨੇ ਮੁਸਲਿਮ ਔਰਤਾਂ ਦੀ ਅਖੌਤੀ 'ਨਿਲਾਮੀ' ਦੀ ਜਾਂਚ ਤੋਂ ਬਾਅਦ ਪਹਿਲੀ ਗ੍ਰਿਫਤਾਰੀ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਭਾਰਤ ਦੇ ਘੱਟ ਗਿਣਤੀ ਮੁਸਲਿਮ ਭਾਈਚਾਰੇ ਪ੍ਰਤੀ ਨਫ਼ਰਤ ਦਾ ਮਾਮਲਾ ਹੈ।


ਗਿਟਹਬ ਪਲੇਟਫਾਰਮ 'ਤੇ ਇੱਕ ਓਪਨ ਸੋਰਸ ਔਨਲਾਈਨ ਐਪ ਬਣਾਉਣ ਲਈ ਕਈ ਮੁਸਿਲਿਮ ਔਰਤਾਂ ਦੀਆਂ ਤਸਵੀਰਾਂ, ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਵਰਤੀਆਂ ਗਈਆਂ ਸਨ। ਇਸ ਦੇ ਮੱਦੇਨਜ਼ਰ ਭਾਰਤੀ ਪੁਲਿਸ ਨੇ ਸੋਸ਼ਲ ਮੀਡੀਆ 'ਤੇ ਕਈ ਮੁਸਲਿਮ ਔਰਤਾਂ ਦੀ ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰੂ ਕੀਤੀ।

ਗਿਟਹਬ ਦੁਨੀਆ ਦੇ ਸਭ ਤੋਂ ਵੱਡੇ ਵਿਕਾਸ ਪਲੇਟਫਾਰਮਾਂ ਵਿੱਚੋਂ ਇੱਕ ਹੈ। ਲੱਖਾਂ ਸੋਫਟਵੇਅਰ ਡਿਵੈਲਪਰ ਅਤੇ ਕੰਪਨੀਆਂ ਇਸ ਐਪ 'ਤੇ ਆਪਣੇ ਸੌਫਟਵੇਅਰ ਬਣਾਉਂਦੀਆਂ ਹਨ ਅਤੇ ਰੱਖ-ਰਖਾਅ ਕਰਦੀਆਂ ਹਨ।

ਇਸ ਮਾਮਲੇ ਵਿੱਚ, ਇੱਕ ਐਪ ਸਥਾਪਤ ਕੀਤੀ ਗਈ ਸੀ ਜਿਸ ਵਿੱਚ "ਨਿਲਾਮੀ" ਲਈ ਕਈ ਮੁਸਲਿਮ ਔਰਤਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ। ਇਹ ਮਾਮਲਾ ਸਪੱਸ਼ਟ ਤੌਰ ਤੇ ਘੱਟ ਗਿਣਤੀ ਮੁਸਲਿਮ ਭਾਈਚਾਰੇ ਪ੍ਰਤੀ ਨਫ਼ਰਤ ਦਾ ਮਾਮਲਾ ਹੈ।

ਐਪ ਦਾ ਨਾਮ, 'ਬੁੱਲੀ ਬਾਈ' ਸੀ, ਜੋ ਕਿ ਮੁਸਲਿਮ ਔਰਤਾਂ ਦਾ ਵਰਨਣ ਕਰਨ ਲਈ ਇੱਕ ਬੇਹੱਦ ਅਪਮਾਨਜਨਕ ਸ਼ਬਦ ਹੈ ।

ਇੱਕ ਟਵੀਟ ਵਿੱਚ, ਪੱਤਰਕਾਰ ਇਸਮਤ ਆਰਾ ਨੇ ਕਿਹਾ ਕਿ ਐਪ ਮੁਸਲਿਮ ਔਰਤਾਂ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਸੀ। ਇਸ ਐਪ ਦੁਆਰਾ ਪੱਤਰਕਾਰ ਇਸਮਤ ਆਰਾ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।

ਮੁੰਬਈ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ, ਚਿਨਮਯ ਬਿਸਵਾਲ ਦਾ ਕਹਿਣਾ ਹੈ ਕਿ ਇਸ ਦੇ ਮੁਤੱਲਕ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਇੱਕ 21 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਸ ਘਟਨਾ ਦੇ ਸਬੰਧ ਵਿੱਚ ਉੱਤਰੀ ਰਾਜ ਉੱਤਰਾਖੰਡ ਵਿੱਚ ਵੀ ਇੱਕ ਔਰਤ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਦੋਵੇਂ ਸ਼ੱਕੀ ਇਕ-ਦੂਜੇ ਦੇ ਜਾਣਕਾਰ ਸਮਝੇ ਜਾਂਦੇ ਹਨ। 21 ਸਾਲਾ ਦੋਸ਼ੀ ਦੇ ਵਕੀਲ ਦਿਨੇਸ਼ ਪ੍ਰਜਾਪਤੀ ਦਾ ਕਹਿਣਾ ਹੈ ਕਿ ਅੱਗੇ ਕੀ ਹੁੰਦਾ ਹੈ ਇਹ ਅਦਾਲਤਾਂ 'ਤੇ ਨਿਰਭਰ ਕਰਦਾ ਹੈ।

ਭਾਰਤ ਦੇ ਸੂਚਨਾ ਤਕਨੀਕੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਪਿਛਲੇ ਸ਼ਨੀਵਾਰ ਨੂੰ ਕਿਹਾ ਕਿ ਗਿੱਟਹੱਬ ਨੇ ਐਪ ਬਣਾਉਣ ਵਾਲੇ ਉਪਭੋਗਤਾ ਨੂੰ ਬਲਾਕ ਕਰਨ ਦੀ ਪੁਸ਼ਟੀ ਕੀਤੀ ਹੈ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand