ਸੁਪਰਐਨੂਏਸ਼ਨ ਤੁਹਾਨੂੰ ਰੀਟਾਇਰਮੈਂਟ ਲਈ ਪੈਸੇ ਦੇਣ ਲਈ ਤੁਹਾਡੇ ਜੀਵਨ ਕਾਲ ਦੌਰਾਨ ਨਿਰੰਤਰ ਇੱਕ ਪਾਸੇ ਪਾਈ ਜਾਂਦੀ ਹੈ। ਆਮ ਤੌਰ 'ਤੇ ਜਦੋਂ ਤੁਸੀਂ ਕਾਫੀ ਬੁੱਢੇ ਹੋ ਜਾਂਦੇ ਹੋ ਅਤੇ ਕੰਮ ਬੰਦ ਕਰ ਦਿੰਦੇ ਹੋ ਤਾਂ ਤੁਸੀਂ ਆਪਣੇ ਸੁਪਰ ਨੂੰ ਵਾਪਸ ਲੈ ਸਕਦੇ ਹੋ।
ਤੁਸੀਂ ਆਪਣੇ ਸੁਪਰ ਨੂੰ ਵਾਪਸ ਲੈ ਸਕਦੇ ਹੋ:
• ਜਦੋਂ ਤੁਸੀਂ 65 ਸਾਲ ਦੇ ਹੋ ਜਾਂਦੇ ਹੋ (ਭਾਵੇਂ ਤੁਸੀਂ ਰਿਟਾਇਰ ਨਹੀਂ ਵੀ ਹੋਵੋ)
• ਜਦੋਂ ਤੁਸੀਂ ਕਾਫੀ ਬੁੱਢੀ ਉਮਰ ਤਕ ਪਹੁੰਚ ਜਾਂਦੇ ਹੋ ਅਤੇ ਰਿਟਾਇਰ ਹੋ ਜਾਂਦੇ ਹੋ, ਜਾਂ
• ਕੰਮ ਨੂੰ ਜਾਰੀ ਰੱਖਣ ਦੌਰਾਨ, ਸੇਵਾ-ਮੁਕਤੀ ਨਿਯਮਾਂ ਵਿੱਚ ਤਬਦੀਲੀ ਦੇ ਅਧੀਨ
ਕੁਝ ਬਹੁਤ ਹੀ ਸੀਮਤ ਹਾਲਾਤ ਵੀ ਹਨ ਜਿੱਥੇ ਤੁਸੀਂ ਆਪਣਾ ਸੁਪਰ ਸ਼ੁਰੂਆਤੀ ਦੌਰ ਵਿੱਚ ਹੀ ਵਾਪਸ ਲੈਣ ਦੇ ਯੋਗ ਹੋ ਸਕਦੇ ਹੋ ਜਿਵੇਂ ਕਿ ਤਰਸਯੋਗ ਹਾਲਾਤ, ਗੰਭੀਰ ਵਿੱਤੀ ਤੰਗੀਆਂ ਅਤੇ ਕੁਝ ਖਾਸ ਮੈਡੀਕਲ ਸਥਿਤੀਆਂ।
ਕਾਨੂੰਨੀ ਪੱਖ ਜਾਂਚਣ ਤੋਂ ਬਿਨਾਂ ਕੋਈ ਵੀ ਪੇਸ਼ਕਸ਼ ਨਾ ਲਓ। ਗੈਰ-ਕਾਨੂੰਨੀ ਤੌਰ ਤੇ ਆਪਣੇ ਸੁਪਰ ਤੱਕ ਸ਼ੁਰੂਆਤੀ ਪਹੁੰਚ ਕਰਨ ਲਈ ਗੰਭੀਰ ਜ਼ੁਰਮਾਨੇ ਲਾਗੂ ਹਨ। ਜੇ ਕੋਈ ਤੁਹਾਨੂੰ ਸਲਾਹ ਦਿੰਦਾ ਹੈ ਕਿ ਤੁਸੀਂ ਕੁਝ ਖਾਸ ਹਾਲਤਾਂ ਨੂੰ ਪੂਰਾ ਕੀਤੇ ਬਗੈਰ ਆਪਣੇ ਸੁਪਰ ਸ਼ੁਰੂਆਤੀ ਦੌਰ ਵਿੱਚ ਹੀ ਵਾਪਸ ਲੈ ਸਕਦੇ ਹੋ, ਤਾਂ ਤੁਹਾਨੂੰ ਇਹ ਕਰਨਾ ਚਾਹੀਦਾ ਹੈ:

Mr Jagjit Singh, from ATO, bringing you Tax Talk every month on SBS Punjabi Source: Supplied
• ਸਕੀਮ, ਸੰਸਥਾ ਜਾਂ ਤੁਹਾਡੇ ਨਾਲ ਸੰਪਰਕ ਕਰਨ ਵਾਲੇ ਵਿਅਕਤੀ ਨਾਲ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਨੂੰ ਰੋਕ ਦਿਓ
• ਕਿਸੇ ਵੀ ਦਸਤਾਵੇਜ 'ਤੇ ਹਸਤਾਖਰ ਨਾ ਕਰੋ
• ਆਪਣੇ ਨਿੱਜੀ ਵੇਰਵੇ ਮੁਹੱਈਆ ਨਾ ਕਰਵਾਓ
• ਸਾਨੂੰ 13 10 20 ਤੇ ਫੋਨ ਕਰੋ ਅਤੇ ਆਪਣੀ ਸਥਿਤੀ ਬਾਰੇ ਜਾਣੂ ਕਰਵਾਓ
ਜੇ ਤੁਸੀਂ ਆਪਣੇ ਸੁਪਰ ਨੂੰ ਗ਼ੈਰਕਾਨੂੰਨੀ ਢੰਗ ਨਾਲ ਵਰਤ ਰਹੇ ਹੋ ਤਾਂ ਤੁਹਾਨੂੰ ਇਸ 'ਤੇ ਵਿਆਜ ਅਤੇ ਕਾਫੀ ਜ਼ੁਰਮਾਨੇ ਦੇਣੇ ਪੈ ਸਕਦੇ ਹਨ।
ਇਹ ਜੁਰਮਾਨੇ ਉਸ ਵਿਅਕਤੀ 'ਤੇ ਵੀ ਲਾਗੂ ਹੁੰਦੇ ਹਨ ਜੋ ਗੈਰ ਕਾਨੂੰਨੀ ਤੌਰ' ਤੇ ਸੁਪਰ ਨੂੰ ਲੈਣ ਲਈ ਉਤਸ਼ਾਹਿਤ ਕਰਦਾ ਹੈ।
ਜੇ ਤੁਸੀਂ ਗੈਰ-ਕਾਨੂੰਨੀ ਤੌਰ 'ਤੇ ਆਪਣੇ ਸੁਪਰ ਤੱਕ ਸ਼ੁਰੂਆਤੀ ਪਹੁੰਚ ਬਣਾਉਂਦੇ ਹੋ, ਤਾਂ ਇਹ ਤੁਹਾਡੀ ਮੁਲਾਂਕਣਯੋਗ ਆਮਦਨ ਵਿੱਚ ਸ਼ਾਮਲ ਕੀਤਾ ਜਾਂਦਾ ਹੈ, ਭਾਵੇਂ ਤੁਸੀਂ ਬਾਅਦ ਵਿੱਚ ਸੁਪਰ ਵਾਪਸ ਫੰਡ ਵਿੱਚ ਪਾ ਦਿੰਦੇ ਹੋ।
ਜੇ ਤੁਸੀਂ ਸਵੈ-ਪ੍ਰਬੰਧਨ ਵਾਲੇ ਸੁਪਰ ਫੰਡ ਟਰੱਸਟੀ ਹੋ ਜਿਸਨੇ ਸੁਪਰ ਨੂੰ ਸ਼ੁਰੂਆਤੀ ਦੌਰ ਵਿੱਚ ਹਾਸਿਲ ਕੀਤਾ ਤਾਂ ਤੁਹਾਨੂੰ ਵੀ ਵੱਧ ਟੈਕਸ ਅਤੇ ਭਾਰੀ ਜ਼ੁਰਮਾਨੇ ਹੁੰਦੇ ਹਨ, ਅਤੇ ਤੁਹਾਨੂੰ ਟਰੱਸਟੀ ਦੇ ਤੌਰ ਤੇ ਅਯੋਗ ਕਰਾਰ ਕੀਤਾ ਜਾ ਸਕਦਾ ਹੈ।
ਜੇਕਰ ਤੁਹਾਨੂੰ ਅਯੋਗ ਠਹਿਰਾਇਆ ਗਿਆ ਹੈ, ਤਾਂ ਤੁਸੀਂ ਭਵਿੱਖ ਵਿੱਚ ਇੱਕ ਐਸਐਸਐਸਐਫ ਦੇ ਟਰੱਸਟੀ ਦੇ ਤੌਰ ਤੇ ਕੰਮ ਕਰਨ ਦੇ ਯੋਗ ਨਹੀਂ ਹੋਵੋਗੇ।
ਟਰੱਸਟੀ ਦੇ ਰੂਪ ਵਿੱਚ, ਜੇ ਤੁਸੀਂ ਜਾਣਬੁੱਝਕੇ ਸੁਪਰ ਨੂੰ ਗ਼ੈਰਕਾਨੂੰਨੀ ਪਹੁੰਚ ਦੀ ਇਜ਼ਾਜਤ ਦਿੰਦੇ ਹੋ, ਤਾਂ ਤੁਹਾਨੂੰ $420,000 ਤੱਕ ਦਾ ਜੁਰਮਾਨਾ, ਜਾਂ ਪੰਜ ਸਾਲ ਤੱਕ ਦੀ ਕੈਦ, ਅਤੇ ਕਾਰਪੋਰੇਟ ਟਰੱਸਟੀ ਹੋਣ ਦੀ ਸੂਰਤ ਵਿੱਚ $1.1 ਮਿਲੀਅਨ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ।
ਇਸ ਤੋਂ ਇਲਾਵਾ ਸਕੀਮ ਵਿੱਚ ਤੁਹਾਡੀ ਸ਼ਮੂਲੀਅਤ ਦੇ ਆਧਾਰ 'ਤੇ ਹੋਰ ਜੁਰਮਾਨੇ ਵੀ ਹੋ ਸਕਦੇ ਹਨ।
ਜੇ ਤੁਸੀਂ ਕਿਸੇ ਯੋਜਨਾ ਵਿੱਚ ਪਹਿਲਾਂ ਹੀ ਸ਼ਾਮਿਲ ਹੋ ਗਏ ਹੋ, ਤਾਂ ਤੁਰੰਤ ਸਾਡੇ ਨਾਲ ਸੰਪਰਕ ਕਰੋ। ਕਿਸੇ ਵੀ ਜੁਰਮਾਨੇ ਨੂੰ ਨਿਰਧਾਰਤ ਕਰਦੇ ਸਮੇਂ ਅਸੀਂ ਤੁਹਾਡੇ ਸਵੈ-ਇੱਛਾ ਨਾਲ ਕੀਤੇ ਖੁਲਾਸੇ ਅਤੇ ਹਾਲਾਤ ਨੂੰ ਧਿਆਨ ਵਿਚ ਰੱਖਾਂਗੇ। ਸੁਪਰਐਨੂਏਸ਼ਨ ਬਾਰੇ ਵਧੇਰੇ ਜਾਣਕਾਰੀ ਲਈ ਅਤੇ ਅਤੇ ਕਦੋਂ ਤੁਸੀਂ ਕਾਨੂੰਨੀ ਤੌਰ 'ਤੇ ਇਸਦੀ ਵਰਤੋਂ ਕਰ ਸਕਦੇ ਹੋ, ਬਾਰੇ ਪਤਾ ਕਰਨ ਲਈ ato.gov.au/illegalearlyrelease ਉਤੇ ਜਾਓ