ਟੈਕਸ ਭਰਨ ਦਾ ਸਮਾਂ ਚਲ ਰਿਹਾ ਹੈ ਅਤੇ ਤੁਸੀਂ ਆਪਣੀ ਟੈਕਸ ਰਿਟਰਨ ਆਪਣੇ ਆਪ ਹੀ ਆਨਲਾਈਨ ‘ਮਾਈ ਟੈਕਸ’ ਦੁਆਰਾ ਭਰ ਸਕਦੇ ਹੋ ਜਾਂ ਤੁਸੀਂ ਕਿਸੇ ‘ਰਜਿਸਟਰਡ ਏਜੇਂਟ’ ਦੀ ਮਦਦ ਵੀ ਲੈ ਸਕਦੇ ਹੋ। ਟੈਕਸ ਭਰਨ ਲਈ ਜਾਂ ਕਿਸੇ ਏਜੇਂਟ ਕੋਲ ਰਜਿਸਟਰ ਹੋਣ ਲਈ ਤੁਹਾਡੇ ਕੋਲ 31 ਅਕਤੂਬਰ ਤਕ ਦਾ ਸਮਾਂ ਹੈ।
‘ਮਾਈ ਟੈਕਸ’ ਹਰ ਉਸ ਵਿਅਕਤੀ ਲਈ ਉਪਲਬਧ ਹੈ ਜੋ ਕਿ ਆਪਣੀ ਟੈਕਸ ਰਿਟਰਨ ਆਪ ਭਰਨੀ ਚਾਹੁੰਦਾ ਹੈ ਅਤੇ ਇਹਨਾਂ ਵਿਚ ਨਿਜੀ ਵਪਾਰ ਕਰਨ ਵਾਲੇ ਵੀ ਸ਼ਾਮਲ ਹਨ।
ਜੇ ਤੁਸੀਂ ‘ਮਾਈ ਟੈਕਸ’ ਦੁਆਰਾ ਇਸ ਸਮੇਂ ਟੈਕਸ ਭਰੋਗੇ ਤਾਂ, ਰੁਜਗਾਰਦਾਤਾਵਾਂ ਤੋਂ, ਬੈਂਕਾਂ ਤੋਂ ਅਤੇ ਸਰਕਾਰੀ ਅਦਾਰਿਆਂ ਤੋਂ ਜਾਣਕਾਰੀ ਤੁਹਾਡੀ ਰਿਟਰਨ ਵਿਚ ਆਪਣੇ ਆਪ ਹੀ ਭਰੀ ਜਾਵੇਗੀ। ਇਸ ਤਰਾਂ ਸਮੇਂ ਅਤੇ ਮਿਹਨਤ ਦੀ ਬਚਤ ਹੋ ਜਾਂਦੀ ਹੈ ਅਤੇ ਤੁਹਾਡੀ ਰਿਟਰਨ ਭਰਨੀ ਸੋਖੀ ਵੀ ਹੋ ਜਾਂਦੀ ਹੈ।
ਚਾਹੇ ਤੁਸੀਂ ਟੈਕਸ ਆਪ ਭਰੋ ਚਾਹੇ ਕਿਸੇ ਏਜੇਂਟ ਦੀ ਮਦਦ ਨਾਲ, ਪਰ ਇਹ ਬਹੁਤ ਹੀ ਜਰੂਰੀ ਹੈ ਕਿ ਤੁਹਾਡੀ ਸਾਰੀ ਕਮਾਈ ਟੈਕਸ ਰਿਟਰਨ ਵਿਚ ਦਰਸ਼ਾਈ ਜਾਵੇ।

Community Relations Officer, Jagjit Singh, of ATO Source: Supplied
ਉਦਾਹਰਣ ਦੇ ਤੋਰ ਤੇ ਇਹਨਾਂ ਵਿਚ, ਤੁਹਾਡੀ ਦੂਜੀ ਨੋਕਰੀ ਦੀ ਕਮਾਈ, ਵਿਦੇਸ਼ਾਂ ਵਿਚੋਂ ਆਣ ਵਾਲਾ ਪੈਸਾ, ਬੈਂਕਾਂ ਤੋਂ ਮਿਆਦੀ ਖਾਤਿਆਂ ਉਤੇ ਮਿਲਣ ਵਾਲਾ ਵਿਆਜ ਅਤੇ ਨਕਦੀ ਉਤੇ ਕੀਤੀਆਂ ਨੋਕਰੀਆਂ ਵੀ ਸ਼ਾਮਲ ਹੋਣਗੇ।
ਜੇ ਤੁਸੀਂ ਕੰਮ ਨਾਲ ਸਬੰਧਿਤ ਕਟੋਤੀਆਂ ਦਾ ਦਾਅਵਾ ਕਰ ਰਹੇ ਹੋ ਤਾਂ, ਇਹ ਤਿੰਨ ਨੁਕਤੇ ਧਿਆਨ ਵਿਚ ਰਖਣ ਯੋਗ ਹਨ:
- ਇਹ ਪੈਸਾ ਤੁਸੀਂ ਆਪ ਖਰਚਿਆ ਹੋਵੇ ਅਤੇ ਇਸ ਦੀ ਭਰਪਾਈ ਨਾ ਕੀਤੀ ਹੋਵੇ
- ਇਸ ਦਾ ਤੁਹਾਡੀ ਕਮਾਈ ਨਾਲ ਸਿਧਾ ਸਬੰਧ ਹੋਵੇ
- ਇਸ ਨੂੰ ਸਾਬਤ ਕਰਨ ਲਈ ਤੁਹਾਡੇ ਕੋਲ ਵਾਜਬ ਰਿਕਾਰਡ ਮੋਜੂਦ ਹੋਣ
ਇਸ ਸਾਲ ਟੈਕਸ ਆਫਿਸ ਉਹਨਾਂ ਲੋਕਾਂ ਵਲ ਖਾਸ ਧਿਆਨ ਦੇ ਰਿਹਾ ਹੈ ਜਿਨਾਂ ਦੀਆਂ ਕਟੋਤੀਆਂ, ਉਮੀਦ ਨਾਲੋਂ ਕਿਤੇ ਵਧ ਹਨ। ਜੇ ਤੁਹਾਡੀਆਂ ਕਟੋਤੀਆਂ ਵਿਚ ਕੁਝ ਖਾਮੀ ਲਗਦੀ ਹੈ ਤਾਂ ਅਸੀਂ ਤੁਹਾਡੇ ਰੁਜ਼ਗਾਰਦਾਤਾ ਕੋਲੋਂ ਇਸ ਦੀ ਜਾਂਚ ਕਰਵਾ ਸਕਦੇ ਹਾਂ
Previous Tax Talk segments in Punjabi
ATO Tax Talk September 2017: Tax Time