ਤੁਸੀਂ ਆਸਟ੍ਰੇਲੀਆ ਵਿੱਚ ਫੈਕਟਰੀਆਂ ਵਿੱਚ ਅਕਸਰ ਕਈ ਕਾਮਿਆਂ ਨੂੰ ਆਪਣੀ ਯੋਗਤਾ ਅਤੇ ਹੁਨਰ ਪੱਧਰ ਤੋਂ ਹੇਠਾਂ ਕੰਮ ਕਰਦਿਆਂ ਦੇਖਿਆ ਹੋਵੇਗਾ।
ਅਸਲ ਵਿੱਚ, ਨਵੇਂ ਅੰਕੜਿਆਂ ਅਨੁਸਾਰ ਆਸਟ੍ਰੇਲੀਆ ਵਿੱਚ ਲਗਭਗ ਇੱਕ ਚੌਥਾਈ ਸਥਾਈ ਹੁਨਰਮੰਦ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਮੌਜੂਦਾ ਭੂਮਿਕਾ ਲਈ 'ਓਵਰਕੁਆਲੀਫਾਈ' ਦੱਸਿਆ ਗਿਆ ਹੈ।
ਹਸਲੀਨ ਸਿੰਘ ਰੱਖੜਾ ਇੱਕ ਇੰਜੀਨੀਅਰਿੰਗ ਟੈਕਨਾਲੋਜਿਸਟ ਵਜੋਂ ਨਿਰਮਾਣ ਉਦਯੋਗ ਵਿੱਚ ਕੰਮ ਕਰਦਾ ਹੈ।
ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਕਈ ਅਜਿਹੀਆਂ ਨੌਕਰੀਆਂ ਕਰਨੀਆਂ ਪਈਆਂ ਜੋ ਉਨ੍ਹਾਂ ਦੀ ਯੋਗਤਾ ਨਾਲ ਮੇਲ ਨਹੀਂ ਖਾਂਦੀਆਂ ਸੀ।
ਜਦੋਂ ਆਸਟ੍ਰੇਲੀਆ ਦੇ ਸਿੱਖਿਆ ਮੰਤਰੀ ਨੇ ਸਿਡਨੀ ਵਿੱਚ ਆਪਣੇ ਭਾਰਤੀ ਹਮਰੁਤਬਾ ਨਾਲ ਮੁਲਾਕਾਤ ਕੀਤੀ ਤਾਂ ਇਹ ਮੁੱਦਾ ਏਜੰਡੇ ਵਿੱਚ ਸਿਖਰ 'ਤੇ ਰਿਹਾ।
ਦੋਵੇਂ ਨੇਤਾਵਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਾਲ ਦੇ ਅੰਤ ਤੱਕ ਉਹ ਇੱਕ ਅਜਿਹੀ ਯੋਜਨਾ ਨੂੰ ਅੰਤਿਮ ਰੂਪ ਦੇਣਗੇ ਜਿਸ ਵਿੱਚ ਦੋਵਾਂ ਦੇਸ਼ਾਂ ਦੁਆਰਾ ਮਾਨਤਾ ਪ੍ਰਾਪਤ ਕੁਝ ਯੋਗਤਾਵਾਂ ਸ਼ਾਮਿਲ ਹੋਣਗੀਆਂ।