ਆਸਟ੍ਰੇਲੀਆ ਵਿੱਚ ਪੜ੍ਹ ਰਹੇ ਅੰਤਰਾਸ਼ਟਰੀ ਵਿਦਿਆਰਥੀਆਂ ਦਾ ਦਾਅਵਾ ਹੈ ਕਿ ਵੱਧਦੀ ਬੇਰੁਜ਼ਗਾਰੀ ਕਾਰਨ ਕਈ ਅੰਤਰਰਾਸ਼ਟਰੀ ਵਿਦਿਆਰਥੀ ਆਪਣੇ ਖੇਤਰ ਵਿੱਚ ਨੌਕਰੀ ਪ੍ਰਾਪਤ ਕਰਨ ਲਈ ਔਖਿਆਈ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਵੀ ਪੜਾਈ ਨਾਲ ਰਲਦੀ ਮਿਲਦੀ ਮਨ ਚਾਹੀ ਨੌਕਰੀ ਨਹੀਂ ਮਿਲਦੀ।
ਉਹ ਮੰਨਦੇ ਹਨ ਕਿ ਵੱਧਦੀ ਬੇਰੁਜ਼ਗਾਰੀ ਅਤੇ ਪੱਕੇ ਵੀਜ਼ੇ ਵਾਲਿਆਂ ਲਈ ਰੁਜ਼ਗਾਰਦਾਤਾ ਦੀ ਪਹਿਲ ਨੇ ਉਨ੍ਹਾਂ ਲਈ ਰਸਤੇ ਸੀਮਤ ਕਰ ਦਿੱਤੇ ਹਨ ਜਿਸ ਕਾਰਨ ਮੌਜੂਦਾ ਨੌਕਰੀਆਂ ਲਈ ਮੁਕਾਬਲਾ ਹੋਰ ਵੀ ਵੱਧ ਗਿਆ ਹੈ। ਉਨ੍ਹਾਂ ਅਨੁਸਾਰ ਜੇਕਰ ਅੰਤਰਾਸ਼ਟਰੀ ਵਿੱਦਿਆਰਥੀਆਂ ਦਾ ਦਰ ਹੋਰ ਵਧਾਇਆ ਜਾਵੇਗਾ ਤਾਂ ਉਨ੍ਹਾਂ ਲਈ ਮੁਕਾਬਲਾ ਹੋਰ ਵੀ ਵੱਧ ਸਕਦਾ ਹੈ।
ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ (ABS) ਦੇ ਤਾਜ਼ਾ ਅੰਕੜਿਆਂ ਅਨੁਸਾਰ, ਜੂਨ ਵਿੱਚ ਬੇਰੁਜ਼ਗਾਰੀ ਦਰ 4.3 ਫੀਸਦੀ ਤੱਕ ਪਹੁੰਚ ਗਈ ਹੈ। ਇਹ ਜੂਨ 2024 ਦੇ ਮੁਕਾਬਲੇ 2.0 ਫੀਸਦੀ ਵੱਧ ਹੈ।
ਅਜਿਹੇ ਵਿੱਚ ਆਸਟ੍ਰੇਲੀਆ ਵਿੱਚ ਜਨਮੇ ਲੋਕਾਂ ਨੂੰ ਵੀ ਨੌਕਰੀ ਪ੍ਰਾਪਤ ਕਰਨ ਵਿੱਚ ਵੀ ਮੁਸ਼ਕਲ ਆ ਰਹੀ ਹੈ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ, ਕੁਝ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਦੱਸਿਆ ਕਿ 'ਪਾਰਟ-ਟਾਈਮ' ਨੌਕਰੀ ਤੋਂ ਬਿਨਾਂ ਗੁਜ਼ਾਰਾ ਕਰਨਾ ਉਨ੍ਹਾਂ ਲਈ ਮੁਸ਼ਕਲ ਹੋ ਰਿਹਾ ਹੈ।
"ਰੁਜ਼ਗਾਰਦਾਤਾ ਪੱਕੇ ਵੀਜ਼ਾ ਵਾਲੇ ਲੋਕਾਂ ਨੂੰ ਪਹਿਲ ਦਿੰਦੇ ਹਨ। ਬੇਰੁਜ਼ਗਾਰੀ ਦੀ ਵੱਧਦੀ ਦਰ ਦੇ ਨਾਲ, ਸਾਡੇ ਵਰਗੇ ਲੋਕਾਂ ਲਈ ਨੌਕਰੀ ਪ੍ਰਾਪਤ ਕਰਨਾ ਔਖਾ ਹੋ ਜਾਂਦਾ ਹੈ।," ਮਹਾਰਾਸ਼ਟਰ ਤੋਂ ਆਸਟ੍ਰੇਲੀਆ ਆਈ ਅੰਤਰਰਾਸ਼ਟਰੀ ਵਿਦਿਆਰਥੀ ਅਪੂਰਵਾ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ।
ਪੰਜਾਬੀ ਮੂਲ ਦੇ ਸਰਬਜੀਤ ਸਿੰਘ, ਜਿਨ੍ਹਾਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਛੇ ਮਹੀਨਿਆਂ ਦੇ ਅੰਦਰ ਨੌਕਰੀ ਮਿਲ ਗਈ, ਆਪਣੇ ਆਪ ਨੂੰ "ਖੁਸ਼ਕਿਸਮਤ" ਕਹਿੰਦੇ ਹਨ ਅਤੇ ਆਪਣੇ "ਵਲੰਟੀਅਰ" (ਬਿਨਾ ਤਨਖ਼ਾਹ ਦੇ ਕੰਮ) ਕਰਨ ਨੂੰ ਆਪਣੀ ਸਫਲਤਾ ਦਾ ਰਾਜ਼ ਮੰਨਦੇ ਹਨ।
ਇਸ ਆਰਥਿਕਤਾ ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਨੌਕਰੀ ਪ੍ਰਾਪਤ ਕਰਨ ਲਈ ਕੀ ਕਰਨਾ ਪਵੇਗਾ? ਕੀ ਕਹਿੰਦੇ ਨੇ ਮਾਹਰ? ਜਾਨਣ ਲਈ ਇਹ ਪੋਡਕਾਸਟ ਸੁਣੋ...
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।