ਆਸਟ੍ਰੇਲੀਆ ਨੇ ਦਬਦਬਾ ਕਾਇਮ ਰੱਖਦੇ ਹੋਏ ਐਸ਼ੇਜ਼ ਸੀਰੀਜ਼ ਜਿੱਤ ਲਈ ਹੈ ।
ਇੰਗਲੈਂਡ ਵਿਰੁੱਧ ਮੈਚ ਮੰਗਲਵਾਰ ਸਵੇਰੇ ਸਿਰਫ 80 ਮਿੰਟ ਤੱਕ ਚੱਲਿਆ। ਅਤੇ ਪੂਰੀ ਟੀਮ 68 ਦੌੜਾਂ 'ਤੇ ਆਲ ਆਊਟ ਹੋ ਗਈ। ਆਪਣੀਆਂ ਆਖਰੀ ਛੇ ਵਿਕਟਾਂ ਵਿੱਚ ਇੰਗਲੈਂਡ ਮਹਿਜ਼ 22 ਦੌੜਾਂ ਹੀ ਹਾਸਿਲ ਕਰ ਸਕਿਆ।
ਸਕਾਟ ਬੋਲੈਂਡ - ਜੋ ਕਿ ਦੂਜਾ ਸਵਦੇਸ਼ੀ ਪੁਰਸ਼ ਟੈਸਟ ਕ੍ਰਿਕਟਰ ਹੈ, ਨੇ ਆਪਣੇ ਟੈਸਟ ਡੈਬਿਊ ਵਿੱਚ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਦੇ ਹੋਏ , ਸਿਰਫ 7 ਰਨ ਦੇ ਕੇ , ਤੇ 6 ਵਿਕਟਾਂ ਲਈਆਂ।
19 ਗੇਂਦਾਂ 'ਤੇ ਉਸ ਦੀਆਂ ਪੰਜ ਵਿਕਟਾਂ ਲੈਣਾ, ਟੈਸਟ ਇਤਿਹਾਸ ਵਿਚ ਵੱਡੇ ਮਾਇਨੇ ਰੱਖਦਾ ਹੈ ਅਤੇ ਇਸ ਧਮਾਕੇਦਾਰ ਗੇਂਦਬਾਜ਼ੀ ਦੇ ਚੱਲਦਿਆਂ ਉਸ ਨੂੰ ਮੈਨ ਆਫ਼ ਦਾ ਮੈਚ ਵੀ ਚੁਣਿਆ ਗਿਆ।
ਇਹ ਲਗਾਤਾਰ ਤੀਜੀ ਲੜੀ ਹੈ ਜਿੱਥੇ ਆਸਟ੍ਰੇਲੀਆ ਨੇ 2017-18 ਵਿੱਚ ਜਿੱਤਣ ਅਤੇ 2019 ਵਿੱਚ ਇੰਗਲੈਂਡ ਵਿੱਚ ਲੜੀ ਡਰਾਅ ਹੋਣ ਤੋਂ ਬਾਅਦ, ਐਸ਼ੇਜ਼ ਸੀਰੀਜ਼ ਵਿੱਚ ਜਿੱਤ ਬਰਕਰਾਰ ਰੱਖੀ ਹੈ।
ਆਸਟ੍ਰੇਲੀਆ ਵਿੱਚ ਪਿਛਲੀਆਂ ਨੌਂ ਸੀਰੀਜ਼ਾਂ ਵਿੱਚ ਇਹ ਅੱਠਵੀਂ ਵਾਰ ਵੀ ਹੈ ਜਦੋਂ ਸਿਰਫ਼ ਤਿੰਨ ਟੈਸਟ ਮੈਚਾਂ ਤੋਂ ਬਾਅਦ ਹੀ ਲੜੀ ਦਾ ਨਤੀਜਾ ਨਿਕਲ ਆਇਆ ਹੈ।
ਪਿਛਲੇ 71 ਸਾਲਾਂ ਦੇ ਇਤਿਹਾਸ ਵਿੱਚ, 180.4 ਓਵਰਾਂ ਵਿੱਚ ਸਿਮਟਣ ਵਾਲਾ, ਇਹ ਘਰੇਲੂ ਧਰਤੀ 'ਤੇ ਸਭ ਤੋਂ ਛੋਟਾ ਟੈਸਟ ਮੈਚ ਸੀ।
ਇੰਗਲੈਂਡ 68 ਦੌੜਾਂ 'ਤੇ ਆਲ ਆਊਟ ਹੋ ਗਿਆ । ਐਮ ਸੀ ਜੀ ਮੈਦਾਨ 'ਤੇ 111 ਸਾਲਾਂ ਵਿੱਚ, ਇਹ ਉਨ੍ਹਾ ਦਾ ਸਭ ਤੋਂ ਘੱਟ ਟੈਸਟ ਸਕੋਰ ਸੀ ਅਤੇ ਇਹ ਨਤੀਜਾ ਐਸ਼ੇਜ਼ ਦੇ ਇਤਿਹਾਸ ਵਿੱਚ ਜਿੱਤ ਦਾ ਫੈਂਸਲਾ ਕਰਨ ਵਾਲਾ ਸਭ ਤੋਂ ਤੇਜ਼ ਫੈਂਸਲਾ ਸੀ।
ਇਹ ਸਭ ਕੁਝ, ਟਿਮ ਪੇਨ ਦੇ ਕਪਤਾਨ ਵਜੋਂ ਅਸਤੀਫਾ ਦੇਣ ਅਤੇ ਐਸ਼ੇਜ਼ ਸੀਰੀਜ਼ ਤੋਂ ਆਪਣਾ ਨਾਮ ਕਢਵਾਉਣ ਤੋਂ ਮਹਿਜ਼ ਇੱਕ ਮਹੀਨੇ ਬਾਅਦ ਹੋਇਆ ਹੈ।
ਇਹ ਮੰਨਦੇ ਹੋਏ ਕਿ ਇੰਗਲੈਂਡ ਸੀਰੀਜ਼ ਨੂੰ ਮੱਧ ਵਿੱਚ ਨਹੀਂ ਛੱਡੇਗਾ ਯਾ ਲੜੀ ਨੂੰ ਕੋਰੋਨਵਾਇਰਸ ਦੇ ਪ੍ਰਕੋਪ ਦੇ ਕਾਰਨ ਜੇ ਰੱਦ ਨਾਂ ਕੀਤਾ ਗਿਆ ਤਾਂ ਚੌਥਾ ਟੈਸਟ 5 ਜਨਵਰੀ ਨੂੰ ਸਿਡਨੀ ਕ੍ਰਿਕਟ ਗਰਾਊਂਡ 'ਤੇ ਖੇਡਿਆ ਜਾਵੇਗਾ। ਇਸ ਤੋਂ ਬਾਅਦ ਤਸਮਾਨੀਆ ਵਿੱਚ 14 ਜਨਵਰੀ ਨੂੰ ਪੰਜਵਾਂ ਟੈਸਟ ਖੇਡਿਆ ਜਾਵੇਗਾ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।