ਆਸਟ੍ਰੇਲੀਆਈ ਇੰਜੀਨੀਅਰ ਅਤੇ ਸੁਰੰਗ ਮਾਹਰ ਪ੍ਰੋਫੈਸਰ ਅਰਨੋਲਡ ਡਿਕਸ ਨੇਪਾਲ ਅਤੇ ਤਿੱਬਤ ਸਰਹੱਦੀ ਖੇਤਰ ਵਿੱਚ ਆਏ ਅਚਾਨਕ ਹੜ੍ਹਾਂ ਤੋਂ ਬਾਅਦ ਚੱਲ ਰਹੇ ਬਚਾਅ ਕਾਰਜਾਂ ਵਿੱਚ ਸਹਾਇਤਾ ਕਰ ਰਹੇ ਹਨ। ਉਹ ਇਕ ਅੰਤਰਰਾਸ਼ਟਰੀ ਟੀਮ ਦੇ ਨਾਲ ਕੰਮ ਕਰ ਰਹੇ ਹਨ, ਜਿਸ ਵਿੱਚ ਭਾਰਤੀ ਬਚਾਅ ਕਰਮਚਾਰੀ ਵੀ ਸ਼ਾਮਲ ਹਨ। ਪ੍ਰੋਫੈਸਰ ਡਿਕਸ ਪਹਿਲਾਂ 2023 ਵਿੱਚ ਉੱਤਰਾਖੰਡ ਦੀ ਸਿਲਕਯਾਰਾ ਸੁਰੰਗ (Silkyara Bend–Barkot tunnel) ਹਾਦਸੇ ਦੌਰਾਨ ਵੀ ਇਸੇ ਟੀਮ ਦਾ ਹਿੱਸਾ ਰਹੇ ਸਨ। ਟੀਮ ਨੇ ਹੁਣ ਤੱਕ ਨੇਪਾਲ ਦੀਆਂ ਸੁਰੰਗਾਂ ਵਿੱਚੋਂ ਘੱਟੋ-ਘੱਟ ਚਾਰ ਲੋਕਾਂ ਨੂੰ ਜ਼ਿੰਦਾ ਬਚਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਨੇਪਾਲ ਪਹੁੰਚਣ ਤੋਂ ਬਾਅਦ ਪ੍ਰੋਫੈਸਰ ਆਰਨੋਲਡ ਡਿਕਸ ਸਭ ਤੋਂ ਪਹਿਲਾਂ ਅਸ਼ੀਰਵਾਦ ਲੈਣ ਲਈ ਦੇਸ਼ ਦੇ ਪ੍ਰਸਿੱਧ ਪਸ਼ੂਪਤੀਨਾਥ ਮੰਦਰ ਪਹੁੰਚੇ।
ਐਸ ਬੀ ਐਸ ਹਿੰਦੀ ਨਾਲ ਗੱਲਬਾਤ ਕਰਦਿਆਂ ਪ੍ਰੋਫੈਸਰ ਡਿਕਸ ਨੇ ਕਿਹਾ, “ਬਚਾਅ ਮਿਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਸ਼ੁਭ ਅਸੀਸਾਂ ਦੀ ਲੋੜ ਸੀ। ਹਿਮਾਲਿਆ ਸਿਰਫ਼ ਪਹਾੜ ਨਹੀਂ, ਸਗੋਂ ਇੱਕ ਜੀਵੰਤ ਪ੍ਰਾਣੀ ਹਨ। ਪਹਾੜਾਂ ਨਾਲ ਲੜਾਈ ਵਿੱਚ ਕੋਈ ਵੀ ਆਦਮੀ ਜਾਂ ਔਰਤ ਜਿੱਤ ਨਹੀਂ ਸਕਦਾ। ਅਸੀਂ ਬਹੁਤ ਨਿਮਰਤਾ ਨਾਲ ਕੰਮ ਕਰ ਰਹੇ ਹਾਂ ਅਤੇ ਮੌਤ ਤੋਂ ਕੁਝ ਜਾਨਾਂ ਬਚਾਉਣ ਲਈ ਇੱਕ ਸੌਦਾ ਕਰ ਰਹੇ ਹਾਂ।”
ਪ੍ਰੋਫੈਸਰ ਆਰਨੋਲਡ ਡਿਕਸ ਨੂੰ ਨੇਪਾਲ ਸਰਕਾਰ ਵੱਲੋਂ ਬਚਾਅ ਕਾਰਜਾਂ ਵਿੱਚ ਸਹਾਇਤਾ ਲਈ ਸੱਦਾ ਦਿੱਤਾ ਗਿਆ ਸੀ। ਉਹ ਪਹਿਲਾਂ ਆਸਟ੍ਰੇਲੀਆ ਤੋਂ ਹੀ ਇੰਟਰਨੈੱਟ ਰਾਹੀਂ ਬਚਾਅ ਟੀਮਾਂ ਨਾਲ ਤਾਲਮੇਲ ਕਰਦਿਆਂ ਆਪਣਾ ਯੋਗਦਾਨ ਪਾ ਰਹੇ ਸਨ। ਹੁਣ ਉਨ੍ਹਾਂ ਨੂੰ ਖ਼ੁਦ ਨੇਪਾਲ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸਹਿਯੋਗ ਦੇਣ ਲਈ ਸੱਦਿਆ ਗਿਆ ਹੈ।ਨੇਪਾਲ ਸਰਕਾਰ ਦੇ ਅੰਕੜਿਆਂ ਮੁਤਾਬਕ, 7 ਸਤੰਬਰ ਤੱਕ 4,996 ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਵਿੱਚ 36 ਆਸਟ੍ਰੇਲੀਆਈ ਨਾਗਰਿਕ ਵੀ ਸ਼ਾਮਲ ਹਨ।
ਪ੍ਰੋਫੈਸਰ ਡਿਕਸ ਭਾਰਤ ਤੋਂ ਆਈ ਬਚਾਅ ਟੀਮ ਨਾਲ ਪਹਿਲਾਂ ਵੀ ਉੱਤਰਾਖੰਡ ਦੇ ਸਿਲਕਯਾਰਾ ਸੁਰੰਗ ਹਾਦਸੇ ਦੌਰਾਨ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਇਸ ਟੀਮ ਨੂੰ ਦੁਨੀਆ ਦੀ “ਬੈਸਟ ਟੀਮ” ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ, “ਜਿਸ ਭਾਰਤੀ ਟੀਮ ਨਾਲ ਮੈਂ ਕੰਮ ਕਰ ਰਿਹਾ ਹਾਂ, ਉਹ ਦੁਨੀਆ ਵਿੱਚ ਸਭ ਤੋਂ ਵਧੀਆ ਹੈ। ਅਸੀਂ ਹੁਣ ਤੱਕ ਚਾਰ ਜਾਨਾਂ ਬਚਾਈਆਂ ਹਨ। ਪਰ ਇਨ੍ਹਾਂ ਲੋਕਾਂ ਦਾ ਮੁੜ ਵਸੇਬਾ ਵੀ ਇੱਕ ਵੱਡੀ ਚੁਣੌਤੀ ਹੋਵੇਗਾ, ਕਿਉਂਕਿ ਉਹ ਕਈ ਦਿਨਾਂ ਤੋਂ ਹਨੇਰੇ ਵਿੱਚ ਫਸੇ ਹੋਏ ਹਨ।”
ਪੂਰੀ ਗੱਲਬਾਤ ਲਈ ਇਹ ਪੌਡਕਾਸਟ ਸੁਣੋ...
Australians seeking emergency consular assistance can contact DFAT's 24-hour Consular Emergency Centre on 1300 555 135, or from overseas on +61 2 6261 3305.
🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।





