ਆਸਟ੍ਰੇਲੀਆ ਦੇ ਬਿਜ਼ਨਸ ਅਤੇ ਨਿਵੇਸ਼ ਵੀਜ਼ੇ ਬਾਰੇ ਪੂਰੀ ਜਾਣਕਾਰੀ

Businessman looking out of office over city

Australia's Business Innovation and Investment Program provides a pathway to permanent residency for investors, innovators, entrepreneurs and business people. Source: Getty Images/Ezra Bailey

ਆਸਟ੍ਰੇਲੀਆ ਦਾ ਬਿਜ਼ਨਸ ਇਨੋਵੇਸ਼ਨ ਅਤੇ ਇਨਵੈਸਟਮੈਂਟ ਪ੍ਰੋਗਰਾਮ 2020-21 ਦੇ ਸਾਲਾਨਾ ਮਾਈਗ੍ਰੇਸ਼ਨ ਪ੍ਰੋਗਰਾਮ ਵਿੱਚ ਦੁੱਗਣਾ ਹੋਕੇ ਤਕਰੀਬਨ 13500 ਵੀਜ਼ਾ ਸਥਾਨਾਂ ਦੇ ਕਰੀਬ ਹੋ ਗਿਆ ਹੈ। ਸਾਲਾਂਬੱਧੀ ਚੱਲੇ ਆਓਂਦੇ ਇਸ ਪ੍ਰੋਗਰਾਮ ਨੇ ਜਿਥੇ ਆਸਟ੍ਰੇਲੀਆ ਵਿੱਚ ਅਰਬਾਂ ਡਾਲਰ ਦੇ ਨਿਵੇਸ਼ ਵਿੱਚ ਸਹਾਇਤਾ ਕੀਤੀ ਹੈ ਉੱਥੇ ਇਸਨੇ ਕੁਝ ਖਾਸ ਕਿਸਮ ਦੇ ਪ੍ਰਵਾਸੀਆਂ ਲਈ ਸਥਾਈ ਨਿਵਾਸ ਦਾ ਰਸਤਾ ਵੀ ਪ੍ਰਦਾਨ ਕੀਤਾ ਹੈ।


ਬਿਜ਼ਨਸ ਇਨੋਵੇਸ਼ਨ ਅਤੇ ਇਨਵੈਸਟਮੈਂਟ ਪ੍ਰੋਗਰਾਮ ਨਿਵੇਸ਼ਕਾਂ, ਕਾਢਕਾਰਾਂ, ਉੱਦਮੀਆਂ ਅਤੇ ਵਪਾਰਕ ਹੁਨਰਾਂ ਅਤੇ ਤਜ਼ਰਬੇ ਵਾਲੇ ਲੋਕਾਂ ਨੂੰ ਆਸਟ੍ਰੇਲੀਆ ਆਉਣ ਦਾ ਮੌਕਾ ਪ੍ਰਦਾਨ ਕਰਦਾ ਹੈ।

2012 ਤੋਂ ਲੈਕੇ ਹੁਣ ਤੱਕ ਇਸ ਪ੍ਰੋਗਰਾਮ ਨੇ ਆਸਟ੍ਰੇਲੀਆਈ ਆਰਥਿਕਤਾ ਵਿੱਚ ਲਗਭਗ 16 ਬਿਲੀਅਨ ਡਾਲਰ ਦਾ ਯੋਗਦਾਨ ਪਾਇਆ ਹੈ ਅਤੇ ਸਰਕਾਰ ਨੇ 2012 ਤੋਂ ਬਾਅਦ ਇਸ ਸਾਲ ਪਹਿਲੀ ਵਾਰ, ਇਸ ਪ੍ਰੋਗਰਾਮ ਵਿੱਚ ਕੁਝ ਮਹੱਤਵਪੂਰਨ ਤਬਦੀਲੀਆਂ ਪੇਸ਼ ਕੀਤੀਆਂ ਹਨ।

ਵਰਕ ਵੀਜ਼ਾ ਲੌਇਅਰ੍ਜ਼ ਦੇ ਬਾਨੀ ਅਤੇ ਪ੍ਰਿੰਸੀਪਲ ਇਮੀਗ੍ਰੇਸ਼ਨ ਵਕੀਲ, ਕ੍ਰਿਸ ਜੌਨ੍ਹਸਟਨ ਦਾ ਕਹਿਣਾ ਹੈ ਕਿ ਪ੍ਰੋਗਰਾਮ ਵਿੱਚ ਵੀਜ਼ਾ ਧਾਰਾਵਾਂ ਦੀ ਗਿਣਤੀ ਨੌਂ ਤੋਂ ਘਟਾਕੇ ਚਾਰ ਕਰ ਦਿੱਤੀ ਗਈ ਹੈ।
ਹੁਣ ਜਿਹੜੀਆਂ ਧਾਰਾਵਾਂ ਬਚੀਆਂ ਹਨ ਉਹ ਨੇ ਕਾਰੋਬਾਰੀ ਨਵੀਨਤਾ, ਉੱਦਮੀ, ਨਿਵੇਸ਼ਕ ਅਤੇ ਮਹੱਤਵਪੂਰਣ ਨਿਵੇਸ਼ਕ।

ਇਹ ਚਾਰੇ ਧਾਰਾਵਾਂ ਸਬ-ਕਲਾਸ 188 ਦੇ ਅਧੀਨ ਆਉਂਦੀਆਂ ਹਨ, ਜੋ ਇਕ ਸਬ-ਕਲਾਸ 888 ਵੀਜ਼ੇ ਅਧੀਨ ਸਥਾਈ ਨਿਵਾਸ ਦਾ ਰਸਤਾ ਪ੍ਰਦਾਨ ਕਰਨ ਵਾਲਾ ਇੱਕ ਆਰਜ਼ੀ ਵੀਜ਼ਾ ਹੈ।
ਸ੍ਰੀ ਜੌਨ੍ਹਸਟਨ ਦਾ ਕਹਿਣਾ ਹੈ ਕਿ ਆਰਜ਼ੀ ਕਾਰੋਬਾਰੀ ਵੀਜ਼ਾ ਹੁਣ ਲੰਬੇ ਸਮੇਂ ਦੀ ਵੈਧਤਾ ਅਵਧੀ ਦੇ ਨਾਲ ਦਿੱਤੇ ਜਾਣਗੇ।

ਸਾਲ 2012 ਵਿੱਚ ਬਿਜ਼ਨਸ ਵੀਜ਼ਾ ਪ੍ਰੋਗਰਾਮ ਪੇਸ਼ ਕੀਤੇ ਜਾਣ ਤੋਂ ਬਾਅਦ ਹੁਣ ਸਰਕਾਰ ਨੇ ਪਹਿਲੀ ਵਾਰ ਬਿਜ਼ਨਸ ਇਨੋਵੇਸ਼ਨ ਧਾਰਾ ਲਈ ਅਰਜ਼ੀ ਦੀਆਂ ਜ਼ਰੂਰਤਾਂ ਨੂੰ ਬਦਲ ਦਿੱਤਾ ਹੈ, ਜਿਸਨੂੰ ਸਬ-ਕਲਾਸ 188 ਏ ਵੀ ਕਿਹਾ ਜਾਂਦਾ ਹੈ।

ਸ੍ਰੀ ਜੌਨ੍ਹਸਟਨ ਦਾ ਕਹਿਣਾ ਹੈ ਕਿ ਇਨ੍ਹਾਂ ਤਬਦੀਲੀਆਂ ਵਿੱਚ ਨਿੱਜੀ ਅਤੇ ਵਪਾਰਕ ਜਾਇਦਾਦ ਦਾ ਟੈਸਟ ਅਤੇ ਕਾਰੋਬਾਰ ਦੀ ਕੁੱਲ ਵਿਕਰੀ ਸ਼ਾਮਲ ਹੈ, ਜੋਕਿ ਪਹਿਲਾਂ $500,000 ਡਾਲਰ ਨਿਰਧਾਰਤ ਕੀਤੀ ਗਈ ਸੀ।

ਮਹੱਤਵਪੂਰਣ ਨਿਵੇਸ਼ਕ ਧਾਰਾ ਲਈ ਨਿਵੇਸ਼ ਦੀ ਜ਼ਰੂਰਤ ਪਹਿਲਾਂ ਵਾਂਗ $5 ਮਿਲੀਅਨ ਡਾਲਰ ਹੀ ਰਹੇਗੀ, ਜਦੋਂ ਕਿ ਨਿਵੇਸ਼ਕ ਧਾਰਾ ਵਿੱਚ ਬਿਨੈਕਾਰਾਂ ਨੂੰ ਹੁਣ $2.5 ਮਿਲੀਅਨ ਦਾ ਨਿਵੇਸ਼ ਕਰਨਾ ਪਵੇਗਾ, ਜੋ ਕਿ ਪਹਿਲਾਂ ਦੇ 1.5 ਮਿਲੀਅਨ ਡਾਲਰ ਤੋਂ ਵੱਧ ਹੈ।
ਸ੍ਰੀ ਜੌਨ੍ਹਸਟਨ ਦੱਸਦੇ ਹਨ ਕਿ ਪਹਿਲਾਂ ਬਿਨੈਕਾਰ ਰਾਜ ਸਰਕਾਰ ਦੇ ਬਾਂਡਾਂ ਵਿੱਚ ਵੀ ਨਿਵੇਸ਼ ਕਰ ਸਕਦੇ ਸਨ, ਪਰ ਹੁਣ ਉਨ੍ਹਾਂ ਨੂੰ ਨਿਵੇਸ਼ਾਂ ਦੀ ਪਾਲਣਾ ਵਿੱਚ ਨਿਵੇਸ਼ ਕਰਨਾ ਪਏਗਾ ਜਿਸ ਨੂੰ ਕਿ ਨਿਵੇਸ਼ ਪਾਲਣ ਫਰੇਮਵਰਕ ਦੁਆਰਾ ਪ੍ਰਭਾਸ਼ਿਤ ਗਿਆ ਹੈ।

ਸੀਕਵੀਜ਼ਾ ਵਿਖੇ ਵਕੀਲ ਅਤੇ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਬੇਨ ਵਾਟ ਚਿੰਤਤ ਹਨ ਕਿ ਬਹੁਤ ਸਾਰੇ ਨਿਵੇਸ਼ਕ ਇਨ੍ਹਾਂ ਤਬਦੀਲੀਆਂ ਨੂੰ ਲਾਭਕਾਰੀ ਨਹੀਂ ਸਮਝਣਗੇ।

ਸ੍ਰੀ ਵਾਟ ਲਈ, ਸਭ ਤੋਂ ਦਿਲਚਸਪ ਤਬਦੀਲੀਆਂ ਸਬਕਲਾਸ 188 ਵੀਜ਼ਾ ਦੀ ਉੱਦਮ ਧਾਰਾ ਦੇ ਅਧੀਨ ਆਈਆਂ ਹਨ, ਜਿਸ ਲਈ ਹੁਣ $200,000 ਡਾਲਰ ਦੇ ਫੰਡ ਦੀ ਜ਼ਰੂਰਤ ਨਹੀਂ ਹੋਵੇਗੀ।

ਸ੍ਰੀ ਵਾਟ ਦਾ ਕਹਿਣਾ ਹੈ ਕਿ ਉੱਦਮੀ ਧਾਰਾ ਦੇ ਤਹਿਤ ਸਥਾਈ ਰੈਜ਼ੀਡੈਂਸੀ ਦੇ ਰਸਤੇ ਨੂੰ ਵੀ ਸਰਲ ਬਣਾਇਆ ਗਿਆ ਹੈ।
ਸ਼੍ਰੀ ਵਾਟ ਨੇ ਅੱਗੇ ਦੱਸਿਆ ਕਿ ਉੱਦਮੀ ਧਾਰਾ ਲਈ ਬਿਨੈ ਪੱਤਰਾਂ ਨੂੰ ਰਾਜ ਜਾਂ ਪ੍ਰਦੇਸ਼ ਸਰਕਾਰ ਦੁਆਰਾ ਨਾਮਜ਼ਦ ਕਰਨ ਦੀ ਜ਼ਰੂਰਤ ਹੁੰਦੀ ਹੈ।

ਬੇਨ ਵਾਟ, ਇਨ੍ਹਾਂ ਨਵੀਆਂ ਤਬਦੀਲੀਆਂ ਦਾ ਸਵਾਗਤ ਕਰਦੇ ਹਨ ਕਿਉਂਕਿ ਇਹ ਦੇਸ਼ ਵਿੱਚ ਉਹ ਕਾਢਾਂ ਲਿਆਉਣ ਵਾਲੀਆਂ ਤਬਦੀਲੀਆਂ ਲਿਆ ਸਕਦਾ ਹੈ ਜੋ ਕਿ ਸਿਰਫ ਰਵਾਇਤੀ ਵਪਾਰਕ ਪੈਸੇ ਕਮਾਉਣ ਵਾਲੇ ਵਿਚਾਰਾਂ ਦੀ ਬਜਾਏ ਵਧੇਰੇ ਸਮਾਜਕ ਭਲੇ ਨੂੰ ਲਾਭ ਪਹੁੰਚਾਉਂਦੀਆਂ ਹਨ।

ਬਿਜ਼ਨਸ ਇਨੋਵੇਸ਼ਨ ਅਤੇ ਇਨਵੈਸਟਮੈਂਟ ਪ੍ਰੋਗਰਾਮ ਤਹਿਤ ਵੀਜ਼ੇ ਲਈ ਬਿਨੈ ਕਰਨ ਲਈ ਬਿਨੈਕਾਰਾਂ ਨੂੰ ਰਾਜ ਜਾਂ ਪ੍ਰਦੇਸ਼ ਸਰਕਾਰ ਦੁਆਰਾ ਨਾਮਜ਼ਦ ਕੀਤਾ ਜਾਣਾ ਚਾਹੀਦਾ ਹੈ।

ਤੁਸੀਂ ਕਾਰੋਬਾਰ, ਨਿਵੇਸ਼ ਅਤੇ ਨਵੀਨਤਾ ਪ੍ਰੋਗਰਾਮ ਵਿੱਚ ਨਵੀਨਤਮ ਤਬਦੀਲੀਆਂ ਬਾਰੇ ਵਧੇਰੇ ਜਾਣਨ ਲਈ ਗ੍ਰਹਿ ਮਾਮਲੇ ਵਿਭਾਗ ਦੀ ਵੈਬਸਾਈਟ 'ਤੇ ਜਾ ਸਕਦੇ ਹੋ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand