ਸੰਸਥਾ ਦੇ ਸਪੋਰਟਸ ਐਂਡ ਕਲਚਰ ਡਾਇਰੈਕਟਰ ਕੁਲਵਿੰਦਰ ਸਿੰਘ ਬਾਜਵਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਖੇਡ ਮੇਲੇ ਦਾ ਮੁੱਖ ਉਦੇਸ਼ ਭਾਈਚਾਰੇ ਵਿੱਚ ਸੇਹਤਮੰਦ ਆਦਤਾਂ ਅਪਨਾਉਣ ਦਾ ਸੁਨੇਹਾ ਦੇਣਾ ਹੈ।
“ਅਸੀਂ ਹਰ ਉਮਰ ਅਤੇ ਵਰਗ ਦੇ ਖਿਡਾਰੀਆਂ ਨੂੰ ਇਸ ਵਿੱਚ ਭਾਗ ਲੈਣ ਲਈ ਸੱਦਾ ਦਿੰਦੇ ਹਾਂ। ਇਸ ਤਹਿਤ ਬੱਚਿਆਂ ਅਤੇ ਬੀਬੀਆਂ ਲਈ ਵਿਸ਼ੇਸ਼ ਖੇਡਾਂ ਦਾ ਅਯੋਜਨ ਕੀਤਾ ਗਿਆ ਹੈ," ਉਨ੍ਹਾਂ ਕਿਹਾ।
ਇਸ ਖੇਡ ਮੁਕਾਬਲੇ ਦੌਰਾਨ ਖਿਡਾਰੀ ਦੌੜਾਂ, ਥਰੋਅ ਅਤੇ ਜੰਪ ਵਰਗੇ ਮੁਕਾਬਲਿਆਂ ਵਿੱਚ ਭਾਗ ਲੈ ਸਕਣਗੇ।
ਭਾਗ ਲੈਣ ਲਈ ਰਜਿਸਟਰ ਹੋਣ ਵਾਸਤੇ ਇੱਕ ਕਿਊਆਰ ਕੋਡ ਦਿੱਤਾ ਗਿਆ ਹੈ ਜੋ ਕਿ ਐਸੋਸ਼ਿਏਸ਼ਨ ਦੀ ਵੈਬਸਾਈਟ ਸਮੇਤ ਪੋਸਟਰਾਂ ਉੱਤੇ ਵੀ ਉਪਲਬਧ ਹੈ।

ASA sports carnival 2022 Credit: Kulwinder Singh Bajwa
“ਅਸੀਂ ਬੇਨਤੀ ਕਰਦੇ ਹਾਂ ਕਿ ਲੋਕ ਆਪਣੀਆਂ ਕਾਰਾਂ ਗੁਰੂਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਖੜੀਆਂ ਕਰਕੇ ਇਸ ਮੁਫਤ ਬੱਸ ਸੇਵਾ ਦੁਆਰਾ ਹੀ ਖੇਡ ਮੈਦਾਨ ਵਿੱਚ ਜਾਣ”।

ASA athletics carnival 2022
ਪੂਰੀ ਜਾਣਕਾਰੀ ਲਈ ਉੱਪਰ ਦਿੱਤੀ ਆਡੀਓ ਇੰਟਰਵਿਊ ਸੁਣੋ