ਅੱਠ ਪੁਰਸਕਾਰ ਸ਼੍ਰੇਣੀਆਂ ਲਈ 100 ਤੋਂ ਵੱਧ ਨਾਮਜ਼ਦਗੀਆਂ ਹੁਣ ਤੱਕ ਪ੍ਰਾਪਤ ਹੋ ਚੁੱਕੀਆਂ ਹਨ ਅਤੇ 'ਆਸਟ੍ਰੇਲੀਅਨ ਸਿੱਖ ਅਵਾਰਡਜ਼' ਦੇ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਨਿਰਧਾਰਤ ਮਿਤੀ ਜੋ ਕਿ 20 ਮਈ ਹੈ, ਉਦੋਂ ਤੱਕ ਕਈ ਹੋਰ ਨਾਮਜ਼ਦਗੀਆਂ ਵੀ ਉਹਨਾਂ ਤੱਕ ਪਹੁੰਚ ਜਾਣਗੀਆਂ। ਇਹ ਪੁਰਸਕਾਰ 17 ਜੂਨ ਨੂੰ ਸਿਡਨੀ ਵਿੱਚ ਦਿੱਤੇ ਜਾਣਗੇ।
'ਆਸਟ੍ਰੇਲੀਅਨ ਸਿੱਖ ਅਵਾਰਡਜ਼ ਫਾਰ ਐਕਸੀਲੈਂਸ' ਦੇ ਕੋਆਰਡੀਨੇਟਰ, ਤਰਨਦੀਪ ਸਿੰਘ ਅਹੂਜਾ ਨੇ ਐਸਬੀਐਸ ਪੰਜਾਬੀ ਨੂੰ ਦੱਸਿਆ ਕਿ ਉਹਨਾਂ ਨੇ ਅੱਠ ਪੁਰਸਕਾਰ ਸ਼੍ਰੇਣੀਆਂ ਅਜਿਹੇ ਖੇਤਰਾਂ ਵਿੱਚ ਰੱਖੀਆਂ ਹਨ ਜਿੱਥੇ ਪੰਜਾਬੀਆਂ ਅਤੇ ਸਿੱਖਾਂ ਨੇ ਆਸਟ੍ਰੇਲੀਆ ਵਿੱਚ ਵਸਣ ਦੌਰਾਨ ਉੱਤਮ ਪ੍ਰਦਰਸ਼ਨ ਕੀਤਾ ਹੈ।
ਐਸ ਬੀ ਐਸ ਅਦਾਰੇ ਵਲੋਂ ਕਮਿਊਨਿਟੀ ਸਰਵਿਸ ਅਵਾਰਡ ਸ਼੍ਰੇਣੀ ਨੂੰ ਸਪੌਂਸਰ ਕੀਤਾ ਗਿਆ ਹੈ।

ਇਨ੍ਹਾਂ ਪੁਰਸਕਾਰਾਂ ਲਈ ਨਾਮਜ਼ਦਗੀਆਂ 20 ਮਈ ਨੂੰ ਬੰਦ ਹੋਣਗੀਆਂ।
ਪੁਰਸਕਾਰ ਸਮਾਰੋਹ 17 ਮਈ ਨੂੰ ਸਿਡਨੀ ਦੇ ਸ਼ਾਂਗਰੀ-ਲਾ ਹੋਟਲ ਵਿੱਚ ਹੋਵੇਗਾ।
ਅਵਾਰਡ ਸ਼੍ਰੇਣੀਆਂ ਅਤੇ ਜੱਜਾਂ ਦੇ ਪੈਨਲ ਦੀ ਮੁਹਾਰਤ ਬਾਰੇ ਹੋਰ ਜਾਣਨ ਲਈ, ਕਿਰਪਾ ਕਰਕੇ ਸਪੀਕਰ ਆਈਕਨ ਉੱਤੇ ਕਲਿੱਕ ਕਰਕੇ ਇਸ ਪੋਡਕਾਸਟ ਨੂੰ ਸੁਣੋ।





