ਹਰਪ੍ਰੀਤ ਸਿੰਘ ਜੌੜਾ ਜੋ ਕਿ ਸਾਈਬਰ ਸਿਕਿਓਰਿਟੀ ਅਤੇ ਫੌਰੈਂਸਿਕਸ ਵਿਸ਼ਿਆਂ ਦੇ ਮਾਹਰ ਹਨ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਸਾਲ 2020 ਵਿੱਚ ਆਸਟ੍ਰੇਲੀਅਨ ਲੋਕਾਂ ਨੇ 850 ਮਿਲੀਅਨ ਡਾਲਰਾਂ ਤੋਂ ਜਿਆਦਾ ਦੀ ਰਾਸ਼ੀ ਆਨਲਾਈਨ ਧੋਖਿਆਂ ਵਿੱਚ ਗਵਾ ਦਿੱਤੀ ਸੀ।
“ਫਿਕਰ ਦੀ ਗੱਲ ਤਾਂ ਇਹ ਹੈ ਕਿ ਧੋਖਿਆਂ ਵਿੱਚ ਗਵਾਈ ਜਾਣ ਵਾਲੀ ਇਹ ਰਾਸ਼ੀ ਸਾਲ ਦਰ ਸਾਲ ਵਧਦੀ ਹੀ ਜਾ ਰਹੀ ਹੈ”।
ਸ਼੍ਰੀ ਜੌੜਾ ਨੇ ਸਲਾਹ ਦਿੰਦੇ ਹੋਏ ਇਹ ਵੀ ਕਿਹਾ, “ਕਦੀ ਵੀ ਜਲਦ ਅਤੇ ਸੋਖੇ ਤਰੀਕੇ ਨਾਲ ਪੈਸਾ ਕਮਾਉਣ ਵਾਲੀਆਂ ਈਮੇਲਾਂ ਅਤੇ ਸੁਨੇਹਿਆਂ ਵੱਲ ਧਿਆਨ ਨਾ ਦਿਓ”।

Harpreet Jaura, a cyber safety professional. Source: Harpreet Jaura
“ਆਨਲਾਈਨ ਧੋਖਾ ਕਰਨ ਵਾਲੇ ਅਕਸਰ ਕਿਸੇ ਲੁਭਾਊ ਕਿਸਮ ਦੇ ਨਿਵੇਸ਼ ਬਾਰੇ ਜਾਣਕਾਰੀ ਦਿੰਦੇ ਹੋਏ ਇੱਕ ਲਿੰਕ ਭੇਜਦੇ ਹਨ ਜਿਸ ਉੱਤੇ ਕਲਿੱਕ ਕਰਦੇ ਹੀ ਤੁਹਾਡੀ ਸਾਰੀ ਨਿਜ਼ੀ ਅਤੇ ਗੁਪਤ ਜਾਣਕਾਰੀ ਉਹਨਾਂ ਕੋਲ ਪਹੁੰਚ ਜਾਂਦੀ ਹੈ ਅਤੇ ਉਹ ਤੁਹਾਡੇ ਮਿਹਨਤ ਨਾਲ ਕਮਾਏ ਹੋਏ ਪੈਸਿਆਂ ਉੱਤੇ ਅਸਾਨੀ ਨਾਲ ਹੱਥ ਸਾਫ ਕਰ ਜਾਂਦੇ ਹਨ।"
ਏ ਸੀ ਸੀ ਸੀ ਦੀ ਵੈਬਸਾਈਟ ਅਨੁਸਾਰ ਇੱਕ ਤਿਹਾਈ ਲੋਕ ਆਪਣੇ ਨਾਲ ਹੋਏ ਧੋਖਿਆਂ ਦੀ ਰਿਪੋਰਟ ਹੀ ਨਹੀਂ ਕਰਦੇ ਅਤੇ ਜੇ ਇਹਨਾਂ ਦੁਆਰਾ ਗਵਾਈ ਹੋਈ ਰਾਸ਼ੀ ਨੂੰ ਵੀ ਮਿਲਾ ਲਿਆ ਜਾਵੇ ਤਾਂ ਕੁੱਲ ਰਾਸ਼ੀ 2 ਬਿਲੀਅਨ ਦੇ ਕਰੀਬ ਬਣ ਜਾਂਦੀ ਹੈ।
ਇਸ ਪੋਡਕਾਸਟ ਨੂੰ ਸੁਣਦੇ ਹੋਏ ਜਾਣੋ ਕਿ ਇਹਨਾਂ ਆਨਲਾਈਨ ਧੋਖਿਆਂ ਨੂੰ ਪਛਾਣਦੇ ਹੋਏ ਕਿਸ ਤਰਾਂ ਨਾਲ ਸਾਵਧਾਨੀ ਨਾਲ ਬਚਿਆ ਜਾ ਸਕਦਾ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।