ਕਈ ਕੇਸਾਂ ਵਿੱਚ ਐਕਸਟੇਸੀ ਅਤੇ ਕੋਕੀਨ ਦੇ ਹੁਣ ਤਕ ਦੇ ਸਭ ਤੋਂ ਤੇਜ਼ ਨਸ਼ੇ ਕਰਨ ਦੀਆਂ ਰਿਪੋਰਟਾਂ ਮਿਲੀਆਂ ਹਨ। ਯੂਨਿਵਰਸਿਟੀ ਆਫ ਨਿਊ ਸਾਊਥ ਵੇਲਜ਼ ਦੇ ਨੈਸ਼ਨਲ ਡਰਗ ਐਂਡ ਅਲਕੋਹਲ ਰਿਸਰਚ ਸੈਂਟਰ ਦੀ ਤਾਜ਼ਾ ਮਿਲੀ ਸਲਾਨਾ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਆਸਟ੍ਰੇਲੀਅਨ ਲੋਕਾਂ ਵਿੱਚ ਨਸ਼ੇ ਕਰਨ ਦੇ ਤਰੀਕੇ ਬਹੁਤ ਬਦਲ ਰਹੇ ਹਨ।
ਦਾ ਨੈਸ਼ਨਲ ਡਰਗ ਐਂਡ ਅਲਕੋਹਲ ਰਿਸਰਚ ਸੈਂਟਰ ਦੀ ‘2018 ਡਰਗ ਟਰੈਂਡਸ’ ਨਾਮੀ ਰਿਪੋਰਟ, ਜਿਸ ਵਿੱਚ ਪ੍ਰਮੁਖ ਸ਼ਹਿਰਾਂ ਦੇ ਸੈਂਕੜੇ ਹੀ ਨਸ਼ੇ ਕਰਨ ਵਾਲਿਆਂ ਨਾਲ ਇੰਟਰਵਿਊ ਕੀਤੀ ਗਈ ਸੀ, ਵਿੱਚ ਆਮ ਜਨਤਾ ਦੁਆਰਾ ਨਸ਼ੇ ਕਰਨ ਦੇ ਖੁਲਾਸੇ ਹੀ ਨਹੀਂ ਕੀਤੇ ਗਏ ਬਲਕਿ ਬਦਲ ਰਹੇ ਰੁਝਾਨਾਂ ਬਾਰੇ ਅਗੇਤੀਆਂ ਚੇਤਾਵਨੀਆਂ ਵੀ ਦਿਤੀਆਂ ਗਈਆਂ ਹਨ।
ਸਰਵੇਖਣ ਵਿਚਲੇ ਚਾਰਾਂ ਵਿੱਚੋਂ ਇੱਕ ਨੇ ਮੰਨਿਆ ਕਿ ਉਹ ਐਕਸਟੇਸੀ ਨਾਮਕ ਨਸ਼ੇ ਦਾ ਹਰ ਹਫਤੇ ਜਾਂ ਇਸ ਤੋਂ ਵੀ ਜਿਆਦਾ ਇਸਤੇਮਾਲ ਕਰਦੇ ਹਨ।
ਸਭ ਤੋਂ ਜਿਆਦਾ ਮਾਤਰਾ ਵਿੱਚ ਇਸਤੇਮਾਲ ਹੋਣ ਵਾਲਾ ਹੈ, ਐਕਸਟੇਸੀ ਦਾ ਕੈਪਸੂਲ ਅਤੇ ਠੋਸ ਰੂਪਾਂ ਵਿਚਲਾ ਇਸਤੇਮਾਲ, ਜੋ ਕਿ 72 ਅਤੇ 62 ਪ੍ਰਤੀਸ਼ਤ ਤੱਕ ਰਿਪੋਰਟ ਕੀਤਾ ਗਿਆ ਹੈ। ਅਤੇ ਐਸਕਟੇਸੀ ਦਾ ਇਹ ਵਾਲਾ ਰੂਪ, ਗੋਲੀਆਂ ਨਾਲੋਂ ਜਿਆਦਾ ਸ਼ੁੱਧ ਅਤੇ ਤੇਜ਼ ਹੁੰਦਾ ਹੈ ਕਿਉਂਕਿ ਇਸ ਵਿੱਚ ਬਾਕੀਆਂ ਦੇ ਮੁਕਾਬਲੇ ਮਿਲਾਵਟ ਦੀ ਗੁੰਜਾਇਸ਼ ਬਹੁਤ ਹੀ ਨਾ ਮਾਤਰ ਹੁੰਦੀ ਹੈ। ਇਸ ਖੋਜ ਕੇਂਦਰ ਦੀ ਡਾ ਐਮੀ ਪਿਕੋਕ ਦਾ ਕਹਿਣਾ ਹੈ ਕਿ ਸ਼ੁੱਧ ਮਾਤਰਾ ਵਾਲੀ ਐਕਸਟੇਸੀ ਵਲ ਵਧ ਰਿਹਾ ਰੁਝਾਨ ਬਹੁਤ ਚਿੰਤਾ ਵਾਲਾ ਹੈ।
ਖੋਜ ਕਰਨ ਵਾਲਿਆਂ ਦੁਆਰਾ ਸਾਲ 2003 ਤੋਂ ਨਸ਼ਰ ਕੀਤੀ ਜਾਣ ਵਾਲੀ ਸਾਲਾਨਾ ਡਰਗ ਟਰੈਂਡਸ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਕੋਕੀਨ ਦੇ ਹੁਣ ਤੱਕ ਦੇ ਸਭ ਤੋਂ ਜਿਆਦਾ ਸੇਵਨ ਕੀਤੇ ਜਾਣ ਦੇ ਸਬੂਤ ਮਿਲੇ ਹਨ। ਸਰਵੇਖਣ ਕੀਤੇ ਗਏ 59% ਲੋਕਾਂ ਨੇ ਮੰਨਿਆ ਹੈ ਕਿ ਉਹਨਾਂ ਨੇ ਪਿਛਲੇ ਛੇ ਮਹੀਨਿਆਂ ਵਿੱਚ ਕੋਕੀਨ ਦਾ ਨਸ਼ਾ ਕੀਤਾ ਸੀ, ਜੋ ਸਾਲ 2017 ਦੇ ਮੁਕਾਬਲੇ 48% ਜਿਆਦਾ ਹੈ। ਡਾ ਪੀਕੋਕ ਨੇ ਕਿਹਾ ਹੈ ਕਿ ਸਿਰਫ 7% ਲੋਕਾਂ ਵਲੋਂ ਹੀ ਕੋਕੀਨ ਦਾ ਇਸਤੇਮਾਲ ਹਰੇਕ ਹਫਤੇ ਜਾਂ ਇਸ ਤੋਂ ਵੀ ਜਿਆਦਾ ਕੀਤਾ ਜਾਂਦਾ ਹੈ, ਪਰ ਨਾਲ ਹੀ ਉਹ ਇਹ ਵੀ ਮੰਨਦੇ ਹਨ ਕਿ ਇਹ ਨਸ਼ਾ ਹੁਣ ਪਹਿਲਾਂ ਨਾਲੋਂ ਬਹੁਤ ਅਸਾਨੀ ਨਾਲ ਮਿਲ ਰਿਹਾ ਹੈ।
ਇਸ ਖੋਜ ਕੇਂਦਰ ਦੀ ਸੀਨੀਅਰ ਰਿਸਰਚ ਆਫੀਸਰ ਰੇਚਲ ਸਦਰਲੈਂਡ ਦਾ ਕਹਿਣਾ ਹੈ ਕਿ ਸਰਵੇਖਣ ਵਿਚਲੇ 20% ਲੋਕਾਂ ਨੇ ਦਸਿਆ ਕਿ ਉਹਨਾਂ ਨੇ ਨਸ਼ੇ ਇੰਟਰਨੈਟ ਤੋਂ ਪ੍ਰਾਪਤ ਕੀਤੇ ਸਨ।
ਦਾ ਡਰਗ ਐਂਡ ਅਲਕੋਹਲ ਰਿਸਰਚ ਸੈਂਟਰ ਨੇ ਇਹ ਵੀ ਦਰਜ ਕੀਤਾ ਹੈ ਕਿ ਇਹਨਾਂ ਉਤੇਜਨਾਂ ਪੈਦਾ ਕਰਨ ਵਾਲੇ ਨਸ਼ਿਆਂ ਦਾ ਇੱਕ ਬਹੁਤ ਹੀ ਭਿਆਨਕ ਅਸਰ ਨੋਜਵਾਨਾਂ ਵਿੱਚ ਦੇਖਣ ਨੂੰ ਮਿਲਿਆ ਹੈ। ਸਾਲ 2009 ਤੋਂ 2016 ਦੌਰਾਨ ਪੰਜਾਂ ਵਿੱਚੋਂ ਇੱਕ ਜਾਨਲੇਵਾ ਸਟਰੋਕਸ ਇਹਨਾਂ ਉਤੇਜਨਾਂ ਪੈਦਾ ਕਰਨ ਵਾਲੇ ਨਸ਼ਿਆਂ ਦਾ ਹੀ ਨਤੀਜਾ ਸਨ। ਇਸ ਸੈਂਟਰ ਦੇ ਪਰੋਫੈਸਰ ਸ਼ੇਅਨ ਡਾਰਕ ਕਹਿੰਦੇ ਹਨ ਕਿ ਨੋਜਵਾਨਾਂ ਵਿੱਚ ਸਟਰੋਕਸ ਦਾ ਖਤਰਾ ਆਮ ਤੋਰ ਤੇ ਬਹੁਤ ਘੱਟ ਹੁੰਦਾ ਹੈ, ਇਸ ਲਈ ਇਸ ਰਿਪੋਰਟ ਵਿਚਲੇ ਤੱਥ ਬਹੁਤ ਜਿਆਦਾ ਚਿੰਤਾ ਪੈਦਾ ਕਰਨ ਵਾਲੇ ਹਨ।
ਇਸ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਹਿਰੋਇਨ ਵਾਲੇ ਨਸ਼ੇ ਪਿਛਲੇ ਛੇ ਮਹੀਨਿਆਂ ਦੌਰਾਨ ਲਗਾਤਾਰ ਸਥਿਰ ਯਾਨਿ ਕਿ 54% ਤੇ ਹੀ ਚਲੇ ਆ ਰਹੇ ਹਨ। ਬੇਸ਼ਕ ਪੰਜਾਂ ਵਿੱਚੋਂ ਇੱਕ ਨਸ਼ਾ ਕਰਨ ਵਾਲਿਆਂ ਨੇ ਮੰਨਿਆ ਹੈ ਕਿ ਪਿਛਲੇ ਇੱਕ ਸਾਲ ਦੌਰਾਨ ਉਹਨਾਂ ਨੂੰ ਗੈਰ ਘਾਤਕ ਹਾਦਸੇ ਪੇਸ਼ ਆਏ ਸਨ, ਪਰ ਡਾ ਐਮੀ ਪੀਕੋਕ ਮੰਨਦੀ ਹੈ ਕਿ ਇਸ ਵਿੱਚ ਜਲਦ ਹੀ ਹੋਰ ਵੀ ਗਿਰਾਵਟ ਆਏਗੀ।
ਇਸ ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਲਗਭਗ 18% ਵਿਅਕਤੀਆਂ ਨੇ ਮੰਨਿਆ ਕਿ ਉਹਨਾਂ ਨੇ ਬਗੈਰ ਪੜਤਾਲ ਕੀਤਿਆਂ ਹੀ ਕੈਪਸੂਲਾਂ ਦਾ ਸੇਵਨ ਕਰ ਲਿਆ ਸੀ। ਜੋ ਕਿ ਖੋਜਕਰਤਾਵਾਂ ਅਨੁਸਾਰ ਬਹੁਤ ਹੀ ਚਿੰਤਾਜਨਕ ਹੈ। ਅਤੇ ਇਹ ਉਦੋਂ ਦਸਿਆ ਗਿਆ ਹੈ ਜਦੋਂ ਇੱਕ ‘ਪਿੱਲ ਟੈਸਟਿੰਗ’ ਤਕਨੀਕ ਦੇ ਇਸਤੇਮਾਲ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਪਹਿਲਾਂ ਹੀ ਪਤਾ ਲਗਾ ਸਕਣ ਕਿ ਉਹ ਕਿਸ ਤਰਾਂ ਦੇ ਨਸ਼ੇ ਦਾ ਇਸਤੇਮਾਲ ਕਰਨ ਜਾ ਰਹੇ ਹਨ। ਇਸ ਤਕਨੀਕ ਨੂੰ ਆਸਟ੍ਰੇਲੀਅਨ ਮੈਡੀਕਲ ਐਸੋਸ਼ਿਏਸ਼ਨ ਵਲੋਂ ਤਾਂ ਸਮਰਥਨ ਮਿਲ ਰਿਹਾ ਹੈ ਪਰ ਕੂਲੀਸ਼ਨ ਦੇ ਸੀਨੀਅਰ ਸਿਆਸਤਦਾਨ ਇਸ ਦੇ ਵਿਰੋਧ ਵਿੱਚ ਹਨ।
Follow SBS Punjabi on Facebook and Twitter.

Sikh Games ban drug-tainted Kabaddi players