ਸਿਹਤ ਸੰਸਥਾਵਾਂ ਚੇਤਾਵਨੀ ਦੇ ਰਹੀਆਂ ਹਨ ਕਿ ਆਸਟ੍ਰੇਲੀਆ ਵਿੱਚ ਲੋਕਾਂ ਲਈ ਸਟ੍ਰੋਕ ਦਾ ਖਤਰਾ ਵੱਧਦਾ ਜਾ ਰਿਹਾ ਹੈ।
ਆਸਟ੍ਰੇਲੀਅਨ ਸਟ੍ਰੋਕ ਫਾਊਂਡੇਸ਼ਨ ਦੇ ਅਨੁਸਾਰ, 2020 ਵਿੱਚ 27,000 ਤੋਂ ਵੱਧ ਆਸਟ੍ਰੇਲੀਅਨ ਸਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਸਟ੍ਰੋਕ ਦਾ ਅਨੁਭਵ ਕੀਤਾ ਸੀ, ਜੋ ਕਿ ਹਰ 19 ਮਿੰਟ ਵਿੱਚ ਇੱਕ ਸਟ੍ਰੋਕ ਦੇ ਬਰਾਬਰ ਹੈ।
ਸਟ੍ਰੋਕ ਫਾਊਂਡੇਸ਼ਨ ਦੇ ਮਾਰਕੀਟਿੰਗ ਦੇ ਕਾਰਜਕਾਰੀ ਨਿਰਦੇਸ਼ਕ, ਜੌਨ ਡੀ ਰੈਂਗੋ ਦਾ ਕਹਿਣਾ ਹੈ ਕਿ ਸਟ੍ਰੋਕ ਕਈ ਕਾਰਨਾਂ ਕਰਕੇ ਹੋ ਸਕਦਾ ਹੈ।
ਆਸਟ੍ਰੇਲੀਆ ਵਿੱਚ ਮੌਤਾਂ ਦੇ ਸਭ ਤੋਂ ਵੱਡੇ ਕਾਰਨਾਂ ਵਿਚੋਂ ਇੱਕ ਸਟ੍ਰੋਕ ਹੈ।
ਇਹ ਛਾਤੀ ਦੇ ਕੈਂਸਰ ਨਾਲੋਂ ਜ਼ਿਆਦਾ ਔਰਤਾਂ ਅਤੇ ਪ੍ਰੋਸਟੇਟ ਕੈਂਸਰ ਨਾਲੋਂ ਜ਼ਿਆਦਾ ਮਰਦਾਂ ਨੂੰ ਮਾਰਦਾ ਹੈ।
445,000 ਤੋਂ ਵੱਧ ਆਸਟ੍ਰੇਲੀਅਨ ਸਟ੍ਰੋਕ ਦੇ ਪ੍ਰਭਾਵਾਂ ਨਾਲ ਰਹਿ ਰਹੇ ਹਨ।
ਜਦੋਂ ਸਟ੍ਰੋਕ ਵਾਪਰਦਾ ਹੈ, ਇਹ ਪ੍ਰਤੀ ਮਿੰਟ 1.9 ਮਿਲੀਅਨ ਦਿਮਾਗ ਦੇ ਸੈੱਲਾਂ 'ਤੇ ਹਮਲਾ ਕਰਦਾ ਹੈ।
ਇਸਦਾ ਮਤਲਬ ਹੈ ਕਿ ਕਿਸੇ ਵਿਅਕਤੀ ਲਈ ਪ੍ਰਤੀਕਿਰਿਆ ਕਰਨ ਜਾਂ ਇਹ ਮਹਿਸੂਸ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ ਕਿ ਉਸਨੂੰ ਅਸਲ ਵਿੱਚ ਸਟ੍ਰੋਕ ਆ ਰਿਹਾ ਹੈ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।