ਟਰੈਵਲ ਇੰਡਸਟਰੀ ਨਾਲ ਕਈ ਸਾਲਾਂ ਤੋਂ ਜੁੜੇ ਗਗਨਦੀਪ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਸਾਂਝ ਪਾਉਂਦੇ ਹੋਏ ਦੱਸਿਆ ਕਿ ਹਾਲ ਵਿੱਚ ਹੀ ਓਮੀਕਰੋਨ ਕਾਰਨ ਲੱਗੀਆਂ ਬੰਦਸ਼ਾਂ ਦੇ ਚਲਦਿਆਂ ਟਰੈਵਲ ਇੰਡਸਟਰੀ ਨੂੰ ਇੱਕ ਵਾਰ ਫੇਰ ਤੋਂ ਅਨਿਸ਼ਚਿਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼੍ਰੀ ਸਿੰਘ ਨੇ ਕਿਹਾ, “ਆਖਰਕਾਰ ਲੱਖਾਂ ਲੋਕਾਂ ਨੂੰ ਆਸ ਦੀ ਇੱਕ ਕਿਰਨ ਦਿਖੀ ਸੀ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਹੁਨਰਮੰਦ ਪ੍ਰਵਾਸੀਆਂ ਲਈ 1 ਦਸੰਬਰ ਤੋਂ ਸਰਹੱਦਾਂ ਖੋਲ ਦਿੱਤੀਆਂ ਜਾਣ ਗੀਆੰ। ਪਰ ਐਨ ਆਖਰੀ ਸਮੇਂ ‘ਤੇ ਐਲਾਨੀਆਂ ਇਹਨਾਂ ਹਾਲੀਆ ਪਾਬੰਦੀਆਂ ਕਾਰਨ ਇਹ ਲੋਕ ਮੁੜ ਤੋਂ ਪਹਿਲਾਂ ਵਾਲੀ ਸਥਿਤੀ ਵਿੱਚ ਪਹੁੰਚ ਗਏ ਹਨ।”
“ਟਰੈਵਲ ਇੰਡਸਟਰੀ ਨੂੰ ਵੀ ਇੱਕ ਵਾਰ ਆਸ ਬੱਝ ਗਈ ਸੀ ਕਿ ਉਹ ਵੀ ਹੁਣ ਮੁੜ ਤੋਂ ਆਪਣੇ ਪੈਰਾਂ ਸਿਰ ਹੋ ਜਾਵੇਗੀ ਅਤੇ ਲੱਖਾਂ ਹਜ਼ਾਰਾਂ ਵਿਦਿਆਰਥੀਆਂ ਅਤੇ ਹੁਨਰਮੰਦ ਕਾਮਿਆਂ ਦੇ ਮੁੜ ਤੋਂ ਆਸਟ੍ਰੇਲੀਆ ਪਹੁੰਚਾਉਣ ਵਿੱਚ ਅਹਿਮ ਰੋਲ ਅਦਾ ਕਰ ਸਕੇਗੀ।”
ਸ਼੍ਰੀ ਸਿੰਘ ਅਨੁਸਾਰ, “ਬਹੁਤ ਸਾਰੇ ਵਿਦਿਆਰਥੀਆਂ ਅਤੇ ਹੋਰਨਾ ਯਾਤਰੀਆਂ ਨੂੰ ਹਵਾਈ ਅੱਡਿਆਂ ਤੇ ਪਹੁੰਚ ਕੇ ਹੀ ਪਤਾ ਚੱਲਿਆ ਕਿ ਉਹਨਾਂ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।”
ਇਸ ਅਚਾਨਕ ਪਈ ਮਾਰ ਤੋਂ ਝੰਬੇ ਹੋਏ ਹਜ਼ਾਰਾਂ ਯਾਤਰੀਆਂ ਨੇ ਸ਼੍ਰੀ ਸਿੰਘ ਵਰਗੇ ਕਈ ਹੋਰਨਾਂ ਟਰੈਵਲ ਏਜੰਟਾਂ ਨਾਲ ਸੰਪਰਕ ਕਰਦੇ ਹੋਏ ਇਹ ਜਾਨਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੀ ਅਗਲੀ ਉਡਾਣ ਕਦੋਂ ਤੋਂ ਮਿਲ ਸਕੇਗੀ?
"ਕਈ ਵੀਜ਼ਾ ਧਾਰਕਾਂ ਨੇ ਆਪਣੇ ਪੈਸਿਆਂ ਦੀ ਵਾਪਸੀ ਲਈ ਬੇਨਤੀ ਕੀਤੀ ਹੈ, ਪਰ ਇਸ ਪ੍ਰਕਿਰਿਆ ਨੂੰ ਲੰਬਾ ਸਮਾਂ ਵੀ ਲੱਗ ਸਕਦਾ ਹੈ," ਸ਼੍ਰੀ ਸਿੰਘ ਨੇ ਦੱਸਿਆ।
ਸ਼੍ਰੀ ਸਿੰਘ ਨੇ ਇਹ ਵੀ ਸਲਾਹ ਦਿੱਤੀ ਕਿ, “ਲੋਕਾਂ ਨੂੰ ਚਾਹੀਦਾ ਹੈ ਕਿ ਉਹ ਥੋੜੇ ਪੈਸੇ ਹੋਰ ਖਰਚ ਕਰਦੇ ਹੋਏ ਫਲੈਕਸੀ ਟਰੈਵਲ ਵਾਲੀ ਸੁਵਿਧਾ ਜ਼ਰੂਰ ਲੈ ਲੈਣ ਅਤੇ ਨਾਲ ਹੀ ਯਾਰਤਾ ਲਈ ਬੀਮਾ ਵੀ ਕਰਵਾ ਲੈਣ।”
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸਬੀਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਦੇ ਨਵੀਨਤਮ ਵਿਕਾਸ ਬਾਰੇ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ ਵਿੱਚ https://www.sbs.com.au/language/coronavirus ਉੱਤੇ ਉਪਲਬਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।






