ਅਜੇ ਵੀ ਕਈ ਆਸਟ੍ਰੇਲੀਅਨ ਭਾਈਚਾਰੇ ਨੂੰ ਇਹਨਾਂ ਮੂਲ ਲੋਕਾਂ ਬਾਰੇ ਬਹੁਤ ਹੀ ਘੱਟ ਗਿਆਨ ਹੈ। ਸਾਲ 2014 ਵਿੱਚਲੇ ‘ਆਸਟ੍ਰੇਲੀਅਨ ਰਿਕੋਂਸੀਲੀਏਸ਼ਨ ਬੈਰੋਮੀਟਰ’ ਅਨੁਸਾਰ ਸਿਰਫ 30% ਆਸਟ੍ਰੇਲੀਅਨ ਨਾਗਰਿਕਾਂ ਨੂੰ ਹੀ ਐਬੋਰੀਜਨਲ ਅਤੇ ਟੋਰਿਸ ਸਟਰੇਟ ਆਈਲੈਂਡਰ ਲੋਕਾਂ ਦੇ ਇਤਿਹਾਸ ਅਤੇ ਸਭਿਆਚਾਰ ਬਾਰੇ ਕੋਈ ਜਾਣਕਾਰੀ ਸੀ। ਆਸਟ੍ਰੇਲੀਆ ਦੇ ਮੂਲ ਲੋਕ ਐਬੋਰਿਜਨਲ ਅਤੇ ਟੋਰਿਸ ਸਟਰੇਟ ਆਈਲੈਂਡਰ ਦੇ ਨਾਲ ਸਬੰਧਤ ਹਨ ਅਤੇ 2011 ਵਾਲੀ ਜਨਗਨਣਾ ਮੁਤਾਬਕ ਇਹ ਆਸਟ੍ਰੇਲੀਆ ਦੀ ਕੁੱਲ ਜਨਸੰਖਿਆ ਦਾ ਸਿਰਫ 3% ਹਿਸਾ ਹੀ ਹਨ।

Source: SBS
1788 ਵਾਲੀ ‘ਯੂਰੋਪਿਅਨ ਸੈਟਲਮੈਂਟ’ ਵਾਲੀ ਨੀਤੀ ਕਾਰਨ ਇਹਨਾਂ ਟਰੈਡੀਸ਼ਨਲ ਔਨਰਸ ਆਫ ਦਾ ਲੈਂਡ ਮੰਨੇ ਜਾਂਦੇ ਲੋਕਾਂ ਨਾਲ ਅੰਤਾਂ ਦਾ ਧੱਕਾ ਉਸ ਸਮੇਂ ਹੋਇਆ ਜਦੋਂ ਇਹਨਾਂ ਕੋਲੋਂ ਸਿਵਲ ਰਾਈਟਸ, ਸਭਿਆਚਾਰ ਅਤੇ ਬੋਲੀ ਖੋਹ ਲਈ ਗਈ। ਨਾਇਡੋਕ ਵੀਕ ਮਨਾਉਂਦੇ ਹੋਏ, ਪੇਸ਼ ਹੈ ਐਮ ਪੀ ਸਿੰਘ ਕੋਲੋਂ ਇਹਨਾਂ ਮੂਲ ਲੋਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ।

Source: Getty Images
ਗੂਰੈਂਗ ਗੂਰੈਂਗ ਦੇ ਵਡੇਰੇ ਰਿਚਰਡ ਜੋਹਨਸਨ ਦਾ ਦਿੱਲ ਉਸ ਸਮੇਂ ਬਹੁਤ ਦੁਖਦਾ ਹੈ ਜਦੋਂ ਉਹ ਆਪਣੇ ਪੁਰਖਿਆਂ ਨਾਲ ਕੋਲੋਨਾਈਜ਼ੇਸ਼ਨ ਸਮੇਂ ਹੋਈਆਂ ਜਿਆਦਤੀਆਂ ਬਾਰੇ ਯਾਦ ਕਰਦੇ ਹਨ। ਜਿਸ ਸਮੇਂ ਯੂਰੋਪੀਅਨ ਸੈਟਲਰਸ ਨੇ ਜੋਹਨਸਨ ਦੀ ਆਪਣੀ ਧਰਤੀ ਉੱਤੇ ਪਹਿਲੀ ਵਾਰ ਕਦਮ ਰੱਖੇ ਸਨ, ਤਾਂ ਉਸ ਸਮੇਂ ਜੋਹਨਸਨ ਦੇ ਕਬੀਲੇ ਨੂੰ ਲਗਭੱਗ ਪੂਰੀ ਤਰਾਂ ਨਾਲ ਮੁਕਾ ਹੀ ਦਿੱਤਾ ਗਿਆ ਸੀ। ਉਨਾਂ ਦੇ ਕਬੀਲੇ ਵਿੱਚੋਂ ਉਨਾਂ ਦਾ ਦਾਦਾ ਹੀ ਜਿਉਂਦਾ ਬਚਣ ਵਿੱਚ ਕਾਮਯਾਬ ਹੋ ਸਕਿਆ ਸੀ।
Read more.

Documentary, Vote Yes For Aborigines celebrating its historical significance and contemporary relevance of the 1967 Referendum. Source: Australian Institute of Aboriginal and Torres Strait Islander Studies/Audio Visual Archive
ਸਾਲ 1867 ਤੋਂ 1911 ਵਿੱਚ ਲਿਆਂਦੀਆਂ ਗਈਆਂ ਨੀਤੀਆਂ ਜਿਨਾਂ ਦਾ ਨਾਮ ਮੂਲ ਲੋਕਾਂ ਦਾ ‘ਬਚਾਅ’ ਕਰਨਾ ਰੱਖਿਆ ਗਿਆ ਸੀ, ਦੇ ਤਹਿਤ ਕਈ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਤੋਂ ਅਲੱਗ ਥਲੱਗ ਕਰ ਦਿੱਤਾ ਗਿਆ। ‘ਸਟੋਲਨ ਜਨਰੇਸ਼ਨ’ ਦੇ ਨਾਮ ਨਾਲ ਜਾਣੀ ਜਾਂਦੀ ਇਸ ਨੀਤੀ ਦੂਆਰਾ ਮਿਲੇ-ਜੁਲੇ ਐਬੋਰੀਜਨਲ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਤੋਂ ਵਿਛੋੜ ਕੇ ਕਈ ਅਜਿਹੀਆਂ ਸੰਸਥਾਵਾਂ ਦੇ ਹਵਾਲੇ ਕਰ ਦਿੱਤਾ ਗਿਆ ਜੋ ਕਿ ਉਹਨਾਂ ਨੂੰ ਯੂਰੋਪੀਅਨ ਬਨਾਉਣ ਲਈ ਕਾਇਮ ਕੀਤੀਆਂ ਗਈਆਂ ਸਨ।
ਰਾਜਾਂ ਨੂੰ ਇਹ ਅਧਿਕਾਰ ਦਿੱਤੇ ਗਏ ਕਿ ਐਬੋਰੀਜਨਲ ਲੋਕ ਕਿਸ ਵਿਅਕਤੀ ਨਾਲ ਵਿਆਹ ਕਰਵਾਉਣ ਅਤੇ ਕਿਹਨਾਂ ਲੋਕਾਂ ਦੇ ਨਾਲ ਮਿਲ ਕੇ ਰਹਿਣ। ਇਸ ਤੋਂ ਅਲਾਵਾ 1970ਵਿਆਂ ਤੱਕ ਤਾਂ ਐਬੋਰੀਜਨਲ ਲੋਕਾਂ ਨੂੰ ਆਪਣੀ ਬੋਲੀ ਬੋਲਣ ਤੋਂ ਵੀ ਵਰਜਿਆ ਗਿਆ ਸੀ। ਯੂਰੋਪੀਅਨ ਸਥਾਪਤੀ ਤੋਂ ਪਹਿਲਾਂ ਇਹਨਾਂ ਮੂਲਕ ਲੋਕਾਂ ਵਲੋਂ ਤਕਰੀਬਨ 250 ਦੇ ਕਰੀਬ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ।

Angelina Joshua keeping the language alive at the Ngukurr Language Centre (Photo by Elise Derwin for SBS) Source: Photo by Elise Derwin for SBS

Source: NITV
Image
ਸਾਲ 2012 ਵਿੱਚ ਕਰਵਾਏ ਗਏ ਇੱਕ ਸਰਵੇਖਣ ਤੋਂ ਪਤਾ ਚਲਿਆ ਹੈ ਕਿ ਇਸ ਸਮੇਂ ਸਿਰਫ ਅਤੇ ਸਿਰਫ 120 ਭਾਸ਼ਾਵਾਂ ਦੇ ਕੇਵਲ ਕੁੱਝ ਅੰਸ਼ ਹੀ ਬਚੇ ਹਨ। ਅਤੇ ਕੇਵਲ 13 ਤੋਂ 18 ਭਾਸ਼ਾਵਾਂ ਹੀ ਇਸ ਸਮੇਂ ਵਰਤੀਆਂ ਜਾ ਰਹੀਆਂ ਹਨ।
ਐਬੋਰੀਜਨਲ ਅਤੇ ਟੋਰਿਸ ਸਟਰੇਟ ਆਈਲੈਂਡਰ ਲੋਕਾਂ ਕੋਲ 1960ਵਿਆਂ ਤੱਕ ਵੋਟ ਪਾਉਣ ਦਾ ਕੋਈ ਹੱਕ ਨਹੀਂ ਸੀ, ਅਤੇ ਉਹਨਾਂ ਨੂੰ ਕੋਈ ਵੀ ਸੋਸ਼ਲ ਸਿਕਿਓਰਿਟੀ ਵਾਲਾ ਲਾਭ ਵੀ ਨਹੀਂ ਸੀ ਦਿੱਤਾ ਜਾਂਦਾ। ਐਬੋਰੀਜਨਲ ਲੋਕਾਂ ਦੀ ਸੰਭਾਲ ਅਜਿਹੇ ਵਿਭਾਗ ਨੂੰ ਸੌਂਪੀ ਗਈ ਜਿਸ ਕੋਲ ਆਸਟ੍ਰੇਲੀਆ ਦੇ ਪੌਦਿਆਂ ਅਤੇ ਜਾਨਵਰਾਂ ਦੀ ਦੇਖਰੇਖ ਦੀ ਜਿੰਮੇਵਾਰੀ ਸੀ, ਯਾਨਿ ਕਿ ਉਹਨਾਂ ਨੂੰ ਵੀ ਇੱਕ ਤਰਾਂ ਨਾਲ ਜਾਨਵਰਾਂ ਜਾਂ ਪੋਦਿਆਂ ਵਾਂਗ ਹੀ ਸਮਝਿਆ ਜਾਂਦਾ ਰਿਹਾ ਸੀ।
ਸਾਲ 1967 ਵਿਚਲੇ ਰੈਫਰੈਂਡਮ ਦੁਆਰਾ ਕੁੱਝ ਰਾਹਤ ਦੇਖਣ ਨੂੰ ਮਿਲੀ ਅਤੇ ਐਬੋਰੀਜਨਲ ਤੇ ਟੋਰਿਸ ਸਟਰੇਟ ਆਈਲੈਂਡਰ ਲੋਕਾਂ ਨਾਲ ਹੋਣ ਵਾਲੀ ਡਿਸਕਰੀਮਿਨੇਸ਼ਨ ਖਤਮ ਕੀਤੀ ਗਈ ਸੀ। ਇਸ ਤੋਂ ਦੋ ਸਾਲ ਬਾਅਦ ਸਾਰੇ ਹੀ ਰਾਜਾਂ ਦੁਆਰਾ ਵੀ ਇਹਨਾਂ ਲੋਕਾਂ ਦੇ ‘ਬਚਾਅ’ ਲਈ ਵਰਤੀ ਜਾਣ ਵਾਲੀ ਨੀਤੀ ਨੂੰ ਵੀ ਖਾਰਜ ਕਰ ਦਿੱਤਾ। ਅਤੇ ਸਾਲ 2008 ਵਿੱਚ ਉਸ ਸਮੇਂ ਦੇ ਪ੍ਰਧਾਨ ਮੰਤਰੀ ਕੈਵਿਨ ਰੱਡ ਨੇ ਸਟੋਲਨ ਜਨਰੇਸ਼ਨ ਕੋਲੋਂ ਸਰਕਾਰੀ ਤੋਰ ਤੇ ਮਾਫੀ ਵੀ ਮੰਗੀ।
ਸੱਭ ਤੋਂ ਪਹਿਲਾਂ ਆਸਟ੍ਰੇਲੀਆ ਦੇ ਭੂਤਪੂਰਵ ਪ੍ਰਧਾਨ ਮੰਤਰੀ ਕੀਟਿੰਗ ਵਲੋਂ ਜਨਤਕ ਤੋਰ ਤੇ ਮੰਨਿਆ ਗਿਆ ਸੀ ਕਿ ਯੂਰੋਪੀਅਨ ਸੈਟਲਮੈਂਟ ਕਾਰਨ ਐਬੋਰੀਜਨਲ ਅਤੇ ਟੋਰਿਸ ਸਟਰੇਟ ਆਈਲੈਂਡਰ ਲੋਕਾਂ ਨਾਲ ਜਿਆਤੀਆਂ ਹੋਈਆਂ ਸਨ। ਇਸ ਰੀਕੋਂਸੀਲੀਏਸ਼ਨ ਯਾਨਿ ਕਿ ਸੁਲ੍ਹਾ ਨੂੰ ਉਸ ਸਮੇਂ ਹੋਰ ਤਾਕਤ ਮਿਲੀ ਜਦੋਂ ਤਕਰੀਬਨ ਇੱਕ ਚੋਥਾਈ ਮਿਲਿਅਨ ਲੋਕਾਂ ਨੇ ਸਾਲ 2000 ਵਿੱਚ ਸਿਡਨੀ ਦੇ ਹਾਰਬਰ ਬਰਿੱਜ ਉੱਤੇ ਇਹਨਾਂ ਦੇ ਹੱਕ ਵਿੱਚ ਮਾਰਚ ਕੀਤੀ ਸੀ। ਅਤੇ ਪਿਛਲੇ ਇੱਕ ਦਹਾਕੇ ਦੌਰਾਨ ਤਕਰੀਬਨ 800 ਤੋਂ ਵੀ ਜਿਆਦਾ ਅਦਾਰਿਆਂ, ਸੰਸਥਾਵਾਂ ਅਤੇ ਭਾਈਚਾਰਕ ਸਮੂਹਾਂ ਨੇ ਰਿਕੋਸੀਲੀਏਸ਼ਨ ਨੀਤੀਆਂ ਨੂੰ ਲਾਗੂ ਕੀਤਾ ਹੈ ਤਾਂ ਕਿ ਪਿੱਛੇ ਹੋਈਆਂ ਗਲਤੀਆਂ ਨੂੰ ਕੁੱਝ ਕੂ ਤਾਂ ਸੁਧਾਰਿਆ ਜਾ ਸਕੇ।
ਇਹ ਸਾਰਾ ਕੁੱਝ ਕੀਤੇ ਜਾਣ ਦੇ ਬਾਵਜੂਦ ਵੀ ਮੂਲਕ ਅਤੇ ਗੈਰ-ਮੂਲਕ ਲੋਕਾਂ ਵਿੱਚਲਾ ਆਪਸੀ ਵਿਹਾਰ ਬਿਲਕੁਲ ਨਾ-ਮਾਤਰ ਹੀ ਹੈ। ਇੱਕ ਹੋਰ ਰਿਪੋਰਟ ਵਿੱਚ ਇਹ ਦਰਸਾਇਆ ਗਿਆ ਹੈ ਕਿ ਆਸਟ੍ਰੇਲੀਆ ਦੀ ਆਮ ਜਨਤਾ ਵਿੱਚੋਂ ਸਿਰਫ 30% ਲੋਕ ਹੀ ਐਬੋਰੀਜਨਲ ਅਤੇ ਟੋਰਿਸ ਸਟਰੇਟ ਆਈਲੈਂਡਰ ਮੂਲ ਦੇ ਲੋਕਾਂ ਨਾਲ ਵਿਚਰਦੇ ਅਤੇ ਕੋਈ ਵਿਹਾਰ ਰਖਦੇ ਹਨ।
80% ਤੋਂ ਵੀ ਜਿਆਦਾ ਆਸਟ੍ਰੇਲੀਅਨ ਲੋਕ ਐਬੋਰੀਜਨਲ ਲੋਕਾਂ ਦੇ ਇਤਿਹਾਸ ਬਾਰੇ ਜਾਨਣ ਦੇ ਇੱਛੁਕ ਹਨ, ਕਿਉਂਕਿ ਇਹਨਾਂ ਬਾਰੇ ਕਦੇ ਵੀ ਸਕੂਲਾਂ ਆਦਿ ਵਿੱਚ ਨਹੀਂ ਦੱਸਿਆ ਜਾਂ ਪੜਾਇਆ ਜਾਂਦਾ ਹੈ। ਮੂਲ ਲੋਕਾਂ ਦੇ ਪਿਛੋਕੜ ਬਾਰੇ ਗੰਭੀਰਤਾ ਨਾਲ ਦੱਸਿਆ ਜਾਣਾ ਅਤੇ ਇਹਨਾਂ ਲੋਕਾਂ ਨਾਲ ਨੇੜਤਾ ਪੈਦਾ ਕਰਨ ਨਾਲ ਹੀ ਐਬੋਰੀਜਨਲ ਲੋਕਾਂ ਦੀ ਸਮਾਜਕ ਸਥਿਤੀ ਵਿੱਚ ਕੁੱਝ ਸੁਧਾਰ ਹੋ ਸਕੇਗਾ। ਸਿਰਫ ਰਸਮੀ ਮਾਫੀਆਂ ਦੁਆਰਾ ਕੁੱਝ ਵੀ ਪ੍ਰਾਪਤ ਹੋ ਸਕਣਾ ਮੁਸ਼ਕਲ ਹੈ।