ਆਸਟ੍ਰੇਲੀਆ ਦੇ ਕਰਜ਼ਾ ਦੇਣ ਵਾਲੇ ਕਾਨੂੰਨਾਂ ਵਿੱਚ ਦਿੱਤੀ ਜਾ ਸਕਦੀ ਹੈ ਢਿੱਲ, ਜ਼ਿੰਮੇਵਾਰੀ ਨਾਲ ਕਰਜ਼ਾ ਲੈਣਾ ਹੋਇਆ ਹੋਰ ਵੀ ਮਹੱਤਵਪੂਰਨ

Hispanic family in front of house

Source: Getty Images/Ariel Skelley

ਫੈਡਰਲ ਸਰਕਾਰ ਕਰਜ਼ਾ ਦੇਣ ਸਬੰਧੀ ਬਣਾਏ ਕਾਨੂੰਨਾਂ ਨੂੰ ਅਸਾਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਮੀਦ ਹੈ ਕਿ ਇਹ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਵਿੱਚ ਸਹਾਇਤਾ ਕਰਨਗੇ। ਪਰ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਹੁਣ ਜ਼ਿੰਮੇਵਾਰੀ ਨਾਲ ਕਰਜ਼ਾ ਲੈਣਾ ਪਹਿਲਾਂ ਨਾਲੋਂ ਕਿਤੇ ਵੱਧ ਮਹੱਤਵਪੂਰਨ ਹੈ।


ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ, ਫੈਡਰਲ ਸਰਕਾਰ ਨੇ ਕਰਜ਼ਾ ਕਾਨੂੰਨਾਂ ਵਿੱਚ ਸੁਧਾਰ ਕਰਨ ਲਈ ਇੱਕ ਬਿੱਲ ਪੇਸ਼ ਕੀਤਾ ਹੈ ਤਾਂ ਜੋ ਉਪਭੋਗਤਾਵਾਂ ਅਤੇ ਕਾਰੋਬਾਰਾਂ ਨੂੰ ਕਰਜ਼ਾ ਲੈਣਾ ਸੌਖਾ ਹੋ ਸਕੇ।

ਸਰਕਾਰ ਦਾ ਉਦੇਸ਼ ਕਰਜ਼ਾ ਲੈਣ ਵਾਲਿਆਂ ਲਈ ਕਰਜ਼ੇ ਦੀ ਅਰਜ਼ੀ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਣਾ ਹੈ ਅਤੇ ਕਰਜ਼ਾ ਦੇਣ ਵਾਲਿਆਂ ਲਈ ਉਪਭੋਗਤਾ ਦੀ ਕਰਜ਼ਾ ਮੋੜਨ ਦੀ ਯੋਗਤਾ ਦਾ ਮੁਲਾਂਕਣ ਅਤੇ ਜਾਂਚ ਕਰਨ ਦੀ ਜ਼ਿੰਮੇਵਾਰੀ ਨੂੰ ਘਟਾਉਣਾ ਹੈ।

ਰੋਲੈਂਡ ਬਲੇਅਰ ਆਸਟਰੇਲੀਆ ਦੀ ਪ੍ਰਮੁੱਖ ਸੁਤੰਤਰ ਵਿੱਤੀ ਤੁਲਨਾ ਸਾਈਟ ਕ੍ਰੈਡਿਟ-ਵਰਲਡ ਦੇ ਸੰਸਥਾਪਕ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰਸਤਾਵਿਤ ਤਬਦੀਲੀਆਂ ਨਾਲ ਇਹ ਵੀ ਬਹੁਤ ਮਹੱਤਵਪੂਰਨ ਹੈ ਕਿ ਉਪਭੋਗਤਾ ਜ਼ਿੰਮੇਵਾਰੀ ਨਾਲ ਕਰਜ਼ਾ ਲੈਣ।
ਸ੍ਰੀ ਬਲੇਅਰ ਦਾ ਕਹਿਣਾ ਹੈ ਕਿ ਜੇ ਤੁਸੀਂ 2021 ਅਤੇ ਇਸ ਤੋਂ ਬਾਅਦ ਦੇ ਸਮੇਂ ਵਿਚ ਕਰਜ਼ਾ ਲੈਣਾ ਚਾਹੁੰਦੇ ਹੋ ਤਾਂ ਰੇਟ ਵਧਣ ਦੀ ਸੰਭਾਵਨਾ ਉੱਤੇ ਵਿਚਾਰ ਕਰਨਾ ਅਤੇ ਕਰਜ਼ਾ ਲੈਣ ਤੋਂ ਪਹਿਲਾਂ ਉਹਨਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ।

ਗੋਲਡਨ ਐਗਜ਼ ਮੌਰਗੇਜ ਬ੍ਰੋਕਰ ਦੇ ਸੰਸਥਾਪਕ ਅਤੇ ਸਾਲ 2019 ਵਿੱਚ ਨਿਊ ਸਾਊਥ ਵੇਲਜ਼ ਤੇ ਕੈਨਬਰਾ ਲਈ ਸਾਲ ਦੇ ਵਿੱਤ ਬ੍ਰੋਕਰ ਦੇ ਜੇਤੂ, ਮੈਕਸ ਫੇਲਪ੍ਸ ਦਾ ਕਹਿਣਾ ਹੈ ਕਿ ਜੇਕਰ ਵਿਆਜ ਦਰਾਂ ਵੱਧ ਜਾਂਦੀਆਂ ਹਨ ਤਾਂ ਕਰਜ਼ੇ ਦਾ ਭੁਗਤਾਨ ਕਰਨ ਲਈ ਘੱਟ ਸਮੇਂ ਲਈ ਕਰਜ਼ਾ ਲੈਣਾ ਤੁਹਾਨੂੰ ਕੁਝ ਹੱਦ ਤੱਕ ਚੈਨ ਦਾ ਸਾਹ ਲੈਣ ਮੱਦਤ ਸਕਦਾ ਹੈ।

ਉਹ ਕਰਜ਼ਾ ਲੈਣ ਤੋਂ ਪਹਿਲਾ ਭਵਿੱਖ ਅਤੇ ਮੌਜੂਦਾ ਆਮਦਨੀ, ਖਰਚਿਆਂ ਅਤੇ ਉਮੀਦਾਂ ਸਮੇਤ ਕਈ ਕਾਰਕਾਂ ਉੱਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੰਦੇ ਹਨ।

ਰੋਲੈਂਡ ਬਲੇਅਰ ਦਾ ਕਹਿਣਾ ਹੈ ਕਿ ਨਵੀਆਂ ਤਬਦੀਲੀਆਂ ਦਾ ਅਰਥ ਇਹ ਵੀ ਹੈ ਕਿ ਕਰਜ਼ੇ ਦੇਣ ਵਾਲੇ ਜੋ ਗੈਰ-ਜ਼ਿੰਮੇਵਾਰਾਨਾ ਤੌਰ 'ਤੇ ਪੈਸੇ ਦਿੰਦੇ ਹਨ, ਨੂੰ ਹੁਣ ਸਿਵਲ ਅਤੇ ਅਪਰਾਧਿਕ ਜ਼ੁਰਮਾਨਿਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਮੈਕਸ ਫੇਲਪ੍ਸ ਦੱਸਦੇ ਹਨ ਕਿ ਇਕ ਹੋਰ ਕਾਨੂੰਨ ਜੋ ਕਿ 1 ਜਨਵਰੀ 2021 ਤੋਂ ਲਾਗੂ ਹੋਇਆ ਸੀ, ਦੇ ਕਾਰਨ ਲੋਨ ਬਰੋਕਰ ਕਰਜ਼ਾ ਲੈਣ ਵਾਲਿਆਂ ਲਈ ਇੱਕ ਸੁਰੱਖਿਅਤ ਵਿਕਲਪ ਹੋ ਸਕਦੇ ਹਨ, ਕਿਉਂਕਿ ਇਹ ਬਰੋਕਰ ਹੁਣ ਸਰਬੋਤਮ ਵਿਆਜ ਡਿਊਟੀ ਦੇ ਪਾਬੰਦ ਹਨ।

ਰੋਲੈਂਡ ਬਲੇਅਰ ਦਾ ਕਹਿਣਾ ਹੈ ਕਿ ਕਰਜ਼ਾ ਲੈਣ ਵਾਲਿਆਂ ਲਈ ਲੋਨ ਦੀ ਅਰਜ਼ੀ ਦੀ ਪ੍ਰਕਿਰਿਆ ਨੂੰ ਸਰਲ ਕਰਨਾ ਅਤੇ ਨਾਜ਼ੁਕ ਸੁਰੱਖਿਆ ਨੂੰ ਦੂਰ ਕਰਨਾ ਸੰਭਾਵਿਤ ਕਮਜ਼ੋਰ ਲੋਕਾਂ ਨੂੰ ਵਿੱਤੀ ਸ਼ੋਸ਼ਣ ਦਾ ਸ਼ਿਕਾਰ ਵੀ ਬਣਾ ਸਕਦਾ ਹੈ।

ਮੌਜੂਦਾ ਕਰਜ਼ਾ ਦੇਣ ਦੀਆਂ ਜ਼ਿੰਮੇਵਾਰੀਆਂ ਅਤੇ ਪ੍ਰਕਿਰਿਆਵਾਂ ਅਕਸਰ ਘਰੇਲੂ ਅਤੇ ਪਰਿਵਾਰਕ ਬਦਸਲੂਕੀ ਦੀ ਪਛਾਣ ਕਰਨ ਦੇ ਯੋਗ ਹੁੰਦੀਆਂ ਹਨ।

ਇਸ ਸਾਲ ਮਾਰਚ ਵਿਚ, ਫੈਡਰਲ ਸਰਕਾਰ ਨੇ ਮਈ ਤੱਕ ਇਸ ਬਿੱਲ ਉੱਤੇ ਬਹਿਸ ਰੱਦ ਕਰ ਦਿੱਤੀ ਹੈ।

ਤੁਸੀਂ ਮੁਫਤ ਅਤੇ ਗੁਪਤ ਵਿੱਤੀ ਸਲਾਹ ਲੈਣ ਲਈ, ਰਾਸ਼ਟਰੀ ਕਰਜ਼ਾ ਹੈਲਪਲਾਈਨ ਨੂੰ 1800 007 007 'ਤੇ ਸੰਪਰਕ ਕਰ ਸਕਦੇ ਹੋ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ  


Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਆਸਟ੍ਰੇਲੀਆ ਦੇ ਕਰਜ਼ਾ ਦੇਣ ਵਾਲੇ ਕਾਨੂੰਨਾਂ ਵਿੱਚ ਦਿੱਤੀ ਜਾ ਸਕਦੀ ਹੈ ਢਿੱਲ, ਜ਼ਿੰਮੇਵਾਰੀ ਨਾਲ ਕਰਜ਼ਾ ਲੈਣਾ ਹੋਇਆ ਹੋਰ ਵੀ ਮਹੱਤਵਪੂਰਨ | SBS Punjabi