ਕੀ ਆਸਟ੍ਰੇਲੀਆ ਦੀ ਆਬਾਦੀ ਬਹੁਤ ਜਿਆਦਾ ਤੇਜ਼ੀ ਨਾਲ ਵਧ ਰਹੀ ਹੈ?

Australia's population boom

Source: AAP

ਆਸਟ੍ਰੇਲੀਆ ਦੀ ਜਨਸੰਖਿਆ ਵਿੱਚ ਹਰ 83 ਸਕਿੰਟਾਂ ਬਾਅਦ ਇੱਕ ਵਿਅਕਤੀ ਦਾ ਵਾਧਾ ਹੁੰਦਾ ਹੈ। ਏਬੀਐਸ ਦੇ ਆਂਕੜਿਆਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਸਾਲ 2017 ਵਿੱਚ ਆਸਟਰੇਲੀਆ ਦੀ ਅਬਾਦੀ 1.6% ਦੀ ਦਰ ਨਾਲ ਵਧੀ ਹੈ।


ਆਸਟ੍ਰੇਲੀਆ ਦੀ ਅਬਾਦੀ ਵਿੱਚ ਇੱਕ ਨਵਾਂ ਮੀਲ ਪੱਥਰ ਮਿਤੀ 7 ਅਗਸਤ ਨੂੰ ਰਾਤ 11:30 ਤੇ ਉਸ ਸਮੇਂ ਸਥਾਪਤ ਹੋਣ ਦੀ ਉਮੀਦ ਹੈ ਜਦੋਂ ਇਸ ਦੀ ਕੁੱਲ ਜਨਸੰਖਿਆ 25 ਮਿਲੀਅਨ ਹੋ ਜਾਵੇਗੀ।

ਅਜਿਹਾ ਉਦੋਂ ਹੋ ਰਿਹਾ ਹੈ ਜਦੋਂ ਆਸਟ੍ਰੇਲੀਆ ਭਰ ਵਿਚਲੇ ਮਹਾਂਨਗਰਾਂ ਦੇ ਇਨਫਰਾਸਟਰਕਚਰ ਉੱਤੇ ਇੱਕ ਭਾਰੀ ਬੋਝ ਮਹਿਸੂਸ ਕੀਤਾ ਜਾ ਰਿਹਾ ਹੈ।ਆਓ ਜਾਣੀਏ ਕਿ ਜਿਸ ਹਿਸਾਬ ਨਾਲ ਆਸਟ੍ਰੇਲੀਆ ਦੀ ਜਨਸੰਖਿਆ ਵਿੱਚ ਪਿਛਲੇ ਸਾਲ, ਯਾਨਿ ਕਿ 1.6% ਦੀ ਦਰ ਨਾਲ ਵਾਧਾ ਹੋਇਆ ਹੈ, ਦਾ ਅਸਰ ਭਵਿੱਖ ਵਿੱਚ ਕਿਸ ਤਰਾਂ ਦਾ ਪੈ ਸਕਦਾ ਹੈ।
Australian Population
Source: SBS
ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਯਾਨਿ ਕਿ ਏ ਬੀ ਐਸ ਤੋਂ ਤਾਜਾ ਪ੍ਰਾਪਤ ਕੀਤੇ ਗਏ ਆਂਕੜਿਆਂ ਤੋਂ ਇਹ ਪਤਾ ਚਲਿਆ ਹੈ ਕਿ ਆਸਟ੍ਰੇਲੀਆ ਦੀ ਜਨਸੰਖਿਆ ਵਿੱਚ ਹਰ 83 ਸਕਿੰਟਾਂ ਬਾਅਦ ਇੱਕ ਵਿਅਕਤੀ ਦਾ ਵਾਧਾ ਹੁੰਦਾ ਹੈ। ਏਬੀਐਸ ਦੇ ਆਂਕੜਿਆਂ ਤੋਂ ਇਹ ਵੀ ਪਤਾ ਚਲਿਆ ਹੈ ਕਿ ਸਾਲ 2017 ਦੇ ਮੁਕਾਬਲੇ, ਮੋਜੂਦਾ ਸਾਲ ਵਿੱਚ ਆਸਟਰੇਲੀਆ ਦੀ ਅਬਾਦੀ 1.6% ਦੀ ਦਰ ਨਾਲ ਵਧੀ ਹੈ। ਜਦ ਕਿ ਯੂਨਾਇਟੇਡ ਨੇਸ਼ਨਸ ਦੀ ਰਿਪੋਰਟ ਵੱਲ ਨਜ਼ਰ ਮਾਰੀਏ ਤਾਂ ਪਿਛਲੇ ਸਾਲ, ਸੰਸਾਰ ਭਰ ਦੀ ਅਬਾਦੀ ਸਿਰਫ 1.1% ਦੀ ਦਰ ਨਾਲ ਹੀ ਵਧੀ ਸੀ। ਮੈਕੂਆਰੀ ਯੂਨੀਵਰਸਿਟੀ ਤੋਂ ਡੈਮੋਗ੍ਰੈਫੀ ਵਿਭਾਗ ਦੇ ਪ੍ਰੋ ਨਿਕ ਪਾਰ ਦਾ ਵੀ ਇਹ ਕਹਿਣਾ ਹੈ ਕਿ ਆਸਟ੍ਰੇਲੀਆ ਵਰਗੇ ਮੁਲਕ ਦੀ ਅਬਾਦੀ ਦਾ ਇਸ ਦਰ ਨਾਲ ਵਧਣਾ ਇੱਕ ਅਲਗ ਕਿਸਮ ਦਾ ਹੀ ਹੈ। 

ਵਰਲਡ ਬੈਂਕ ਦਾ ਡਾਟਾ ਦਸਦਾ ਹੈ ਕਿ ਸੰਸਾਰ ਭਰ ਵਿੱਚਲੇ ਉਹਨਾਂ ਦੇਸ਼ਾਂ ਦੀ ਜਨਸੰਖਿਆ ਤੇਜੀ ਨਾਲ ਵਧਦੀ ਹੈ ਜਿਨਾਂ ਦੇ ਨਾਗਰਿਕਾਂ ਕੋਲ ਸੈਕਸ ਐਜੂਕੇਸ਼ਨ ਅਤੇ ਬਰਥ ਕੰਟਰੋਲ ਵਰਗੇ ਸਾਧਨ ਬਹੁਤ ਹੀ ਸੀਮਤ ਹੁੰਦੇ ਹਨ। ਇਸ ਡਾਟੇ ਮੁਤਾਬਕ, ਜਿਹੜੇ ਦੇਸ਼ਾਂ ਵਿੱਚ ਸਾਲ 2017 ਦੌਰਾਨ ਜਨਸੰਖਿਆ ਤੇਜੀ ਨਾਲ ਵਧੀ ਸੀ, ਉਹਨਾਂ ਵਿੱਚ; ਓਮਾਨ (4.7%), ਬਿਹਰੀਨ (4.6%), ਅਤੇ ਨਾਊਰੂ (4.5%) ਆਉਂਦੇ ਹਨ। ਆਸਟ੍ਰੇਲੀਅਨ ਨੈਸ਼ਨਲ ਯੂਨਿਵਰਸਿਟੀ ਦੇ ਸੈਂਟਰ ਫੋਰ ਸੋਸ਼ਲ ਰਿਸਰਚ ਐਂਡ ਮੈਥਡਸ ਤੋਂ ਲਿਜ਼ ਆਲਨ ਆਖਦੇ ਹਨ ਕਿ ਇਹਨਾਂ ਵਾਧਿਆਂ ਦੇ ਕਈ ਹੋਰ ਕਾਰਨ ਵੀ ਹੁੰਦੇ ਹਨ।
World population
World population day 2018 Source: SBS Tamil
ਚਲੋ ਹੁਣ ਇਕ ਵਾਰ ਫੇਰ ਮੁੜਦੇ ਹਾਂ ਆਸਟ੍ਰੇਲੀਆ ਦੀ ਜਨਸੰਖਿਆ ਵਲ ਹੀ, ਜਿੱਥੇ ਹਰ ਸਾਲ ਦਾ ਵਾਧਾ ਰਿਹਾ ਹੈ ਤਕਰੀਬਨ ਚਾਰ ਲੱਖ। ਅਤੇ ਅਗਰ ਿੲਹ ਚਲਣ ਰਿਹਾ ਤਾਂ ਬਿਊਰੋ ਆਫ ਸਟੈਟਿਸਟਿਕਸ ਅਨੁਸਾਰ, ਆਸਟ੍ਰੇਲੀਆ ਦੀ ਅਬਾਦੀ ਸਾਲ 2020 ਨੂੰ 26 ਮਿਲਿਅਨ, 2030 ਨੂੰ ਚਾਲੀ ਅਤੇ ਸਾਲ 2048 ਨੂੰ ਇਹ 40 ਮਿਲਿਅਨ ਹੋ ਜਾਵੇਗੀ। ਆਸਟ੍ਰੇਲੀਆ ਦੀ ਅਬਾਦੀ ਦਾ 25 ਮਿਲੀਅਨ ਵਾਲਾ ਮੀਲ ਪੱਥਰ ਉਸ ਸਮੇਂ ਸਥਾਪਤ ਹੋਣ ਜਾ ਰਿਹਾ ਹੈ ਜਦੋਂ ਆਸਟ੍ਰੇਲੀਆ ਭਰ ਦੇ ਸਾਰੇ ਹੀ ਮਹਾਂ ਨਗਰਾਂ ਦੇ ਇਨਫਰਾਸਟਰਕਚਰਾਂ ਉੱਤੇ ਇਸ ਵਧ ਰਹੀ ਜਨਸੰਖਿਆ ਕਾਰਨ ਅੰਤਾਂ ਦਾ ਬੋਝ ਦੇਖਣ ਨੂੰ ਮਿਲ ਰਿਹਾ ਹੈ। ਡਾ ਲਿਜ਼ ਆਲਨ ਕਹਿੰਦੇ ਹਨ ਕਿ ਅਜੇ ਵੀ ਆਸਟ੍ਰੇਲੀਆ ਵਿੱਚ ਨਵੇਂ ਵਿਅਕਤੀਆਂ ਖਾਸ ਕਰਕੇ ਪ੍ਰਵਾਸੀਆਂ ਲਈ ਬਹੁਤ ਜਗਾ ਹੈ, ਖਾਸ ਕਰਕੇ ਪੂਰਬੀ ਤੱਟਾਂ ਤੋਂ ਦੂਰ ਵਾਲੀਆਂ ਥਾਵਾਂ ਉੱਤੇ ਅਤੇ ਖੇਤਰੀ ਇਲਾਕਿਆਂ ਵਿੱਚ। ਉਹ ਆਖਦੀ ਹੈ ਕਿ ਖੇਤਰੀ ਇਲਾਕਿਆਂ ਨੂੰ ਇਸ ਸਮੇਂ ਵੀ ਬਹੁਤ ਸਾਰੇ ਹੁਨਰਮੰਦ ਕਾਮਿਆਂ ਅਤੇ ਜਨਸੰਖਿਆ ਵਿੱਚ ਵਾਧੇ ਦੀ ਖਾਸੀ ਜਰੂਰਤ ਹੈ।

ਪਰ ਕਈਆਂ ਮੁਤਾਬਕ ਲੋਕਾਂ ਨੂੰ ਖੇਤਰੀ ਇਲਾਕਿਆਂ ਵਿੱਚ ਵਸਾਉਣਾ ਕਹਿਣੀ ਅਤੇ ਕਥਨੀ  ਮੁਤਾਬਕ ਕੋਈ ਸੌਖਾ ਕੰਮ ਨਹੀਂ ਹੈ। ਜੂਲਾਈ ਮਹੀਨੇ ਵਿੱਚ ਟਰਨਬੁੱਲ਼ ਸਰਕਾਰ ਵਲੋਂ ਕਿਹਾ ਗਿਆ ਸੀ ਕਿ ਉਹ ਅਜਿਹੀਆਂ ਨੀਤੀਆਂ ਨੂੰ ਲਾਗੂ ਕਰਨ ਜਾ ਰਹੀ ਹੈ ਜਿਨਾਂ ਦੁਆਰਾ ਪ੍ਰਵਾਸੀਆਂ ਨੂੰ ਖੇਤਰੀ ਇਲਾਕਿਆਂ ਵਿੱਚ ਰਹਿਣ ਤੇ ਮਜਬੂਰ ਕੀਤਾ ਜਾਵੇਗਾ। ਪਰ, ਇਸ ਦੇ ਨਾਲ ਹੀ ਹੋਮ ਅਫੇਅਰਸ ਵਲੋਂ ਜਾਰੀ ਕੀਤੇ ਗਏ ਆਂਕੜਿਆਂ ਮੁਤਾਬਕ, ਦੱਸਾਂ ਵਿੱਚ ਹਰ ਇੱਕ ਪ੍ਰਵਾਸੀ, ਜੋ ਕਿ ਖੇਤਰੀ ਇਲਾਕਿਆਂ ਵਿੱਚ ਚਲਾ ਤਾਂ ਜਾਂਦਾ ਹੈ, ਪਰ ਪਹਿਲੇ ਅਠਾਰਾਂ ਮਹੀਨਿਆਂ ਵਿੱਚ ਹੀ ਉਹ ਵਾਪਸ ਮਹਾਂਨਗਰਾਂ ਵਿੱਚ ਆ ਵਸਦਾ ਹੈ।  ਪ੍ਰੋ ਨਿਕ ਪਾਰ ਅਨੁਸਾਰ ਆਸਟ੍ਰੇਲੀਆ ਨੂੰ ਆਪਣੀ ਵੱਧ ਰਹੀ ਜਨਸੰਖਿਆ ਵਾਸਤੇ ਨਿਵੇਕਲੇ ਢੰਗ ਤਰੀਕੇ ਅਪਨਾਉਣੇ ਚਾਹੀਦੇ ਹਨ।

ਜਨਸੰਖਿਆ ਖੋਜੀ ਮਾਰਕ ਮੈਕਕਰਿੰਡਲ ਕਹਿੰਦੇ ਹਨ ਕਿ ਇਸ ਮਸਲੇ ਦਾ ਹੱਲ ਵਧੀਆ ਨੀਤੀਆਂ ਨੂੰ ਲਾਗੂ ਕਰਨਾ ਹੀ ਹੈ।

ਆਸਟ੍ਰੇਲੀਆ ਦੀ ਜਨਸੰਖਿਆ ਸੰਸਾਰ ਭਰ ਵਿੱਚੋਂ 53 ਨੰਬਰ ਤੇ ਆਉਂਦੀ ਹੈ। ਇਹ ਨਾਰਥ ਕੋਰੀਆ ਤੋਂ ਇੱਕ ਨੰਬਰ ਪਿੱਛੇ ਹੈ। ਇਹ ਸੰਸਾਰ ਭਰ ਦੀ ਕੁੱਲ ਅਬਾਦੀ ਦਾ 0.33% ਹੈ ਯਾਨਿ ਕਿ ਇੱਕ ਪ੍ਰਤੀਸ਼ਤ ਦਾ ਵੀ ਤੀਜਾ ਹਿੱਸਾ।

Follow SBS Punjabi on Facebook and Twitter.

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਕੀ ਆਸਟ੍ਰੇਲੀਆ ਦੀ ਆਬਾਦੀ ਬਹੁਤ ਜਿਆਦਾ ਤੇਜ਼ੀ ਨਾਲ ਵਧ ਰਹੀ ਹੈ? | SBS Punjabi