ਐਵਾਰਡ-ਜੇਤੂ ਵਿਗਿਆਨੀ ਪਰਵਿੰਦਰ ਕੌਰ ਦੀ ਫੈਡਰਲ ਸਰਕਾਰ ਦੇ ਮਾਹਿਰ ਪੈਨਲ ਵਿੱਚ ਹੋਈ ਨਿਯੁਕਤੀ

Dr Parwinder Kaur at her laboratory.

Dr Parwinder Kaur at her translational research laboratory. Source: Supplied / Photo supplied by Uni WA.

ਐਸੋਸੀਏਟ ਪ੍ਰੋਫੈਸਰ ਪਰਵਿੰਦਰ ਕੌਰ ਇੱਕ ਪ੍ਰਸਿੱਧ ਬਾਇਓਟੈਕਨਾਲੋਜਿਸਟ ਹਨ ਜਿੰਨ੍ਹਾਂ ਨੇ ਖੋਜ ਦੇ ਖੇਤਰ ਵਿੱਚ ਮਹੱਤਵਪੂਰਣ ਯੋਗਦਾਨ ਪਾਇਆ ਹੈ। ਹਾਲ ਹੀ ਵਿੱਚ ਉਹਨਾਂ ਨੂੰ ਆਸਟ੍ਰੇਲੀਆ ਦੇ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਮੈਥੇਮੈਟਿਕਸ ਸੈਕਟਰਾਂ ਵਿੱਚ ਵਿਭਿੰਤਾ ਨੂੰ ਲਾਗੂ ਕਰਨ ਲਈ ਫੈਡਰਲ ਸਰਕਾਰ ਵੱਲੋਂ ਬਣਾਏ ਗਏ ਮਾਹਿਰਾਂ ਦੇ ਪੈਨਲ ਵਿੱਚ ਨਿਯੁਕਤ ਕੀਤਾ ਗਿਆ ਹੈ।


ਡਾਕਟਰ ਪਰਵਿੰਦਰ ਕੌਰ ਪਿਛਲੇ 16 ਸਾਲ੍ਹਾਂ ਤੋਂ ਇਕ ਬਾਇਓਟੈਕਨਾਲੋਜਿਸਟ ਵਜੋਂ ਧਰਤੀ ਉੱਤੇ ਜੀਵਨ ਦੇ ਵਿਕਾਸ ਦੇ ਰਹੱਸਾਂ ਦਾ ਪਤਾ ਲਗਾਉਣ ਵਿੱਚ ਲਗੇ ਹੋਏ ਹਨ।

ਪੰਜਾਬ ਦੇ ਨਵਾਂਸ਼ਹਿਰ ਦੇ ਇੱਕ ਛੋਟੇ ਜਿਹੇ ਪਿੰਡ ਨਾਲ ਸਬੰਧ ਰੱਖਣ ਵਾਲੇ ‘ਯੂਨੀਵਰਸਿਟੀ ਆਫ਼ ਵੈਸਟਰਨ ਆਸਟ੍ਰੇਲੀਆ ਦੇ ਸਾਇੰਸਦਾਨ ਡਾ ਕੌਰ ਨੂੰ ਹਾਲ ਹੀ ਵਿੱਚ ਅਲਬਨੀਜ਼ੀ ਸਰਕਾਰ ਦੇ ‘ਪਾਥਵੇ ਟੂ ਡਾਇਵਰਸਿਟੀ ਇਨ ਸਟੈਮ ਰਿਵਿਊ’ ਲਈ ਤਿੰਨ ਮੈਂਬਰੀ ਪੈਨਲ ਵਿੱਚ ਨਿਯੁਕਤ ਕੀਤਾ ਗਿਆ ਹੈ।
ਡਾ ਕੌਰ ਨੇ ਦੱਸਿਆ ਕਿ ਉਹ ਇਸ ਮੌਕੇ ਲਈ ਆਸਟ੍ਰੇਲੀਅਨ ਸਰਕਾਰ ਦੀ ਬਹੁਤ ਧੰਨਵਾਦੀ ਹੈ ਅਤੇ ਉਹ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ ਵਿੱਚ ਔਰਤਾਂ ਦੀ ਭਾਗੀਦਾਰੀ ਦੀ ਨੁਮਾਇੰਦਗੀ ਕਰਨ ਲਈ ਬਹੁਤ ਉਤਸ਼ਾਹਿਤ ਹੈ।

ਉਹਨਾਂ ਦੱਸਿਆ ਕਿ ਇੱਕ ਪ੍ਰਵਾਸੀ ਔਰਤ ਹੋਣ ਕਾਰਨ ਉਹਨਾਂ ਖੁਦ ਪੱਖਪਾਤ ਅਤੇ ਕਈ ਰੁਕਾਵਟਾਂ ਦਾ ਅਨੁਭਵ ਕੀਤਾ ਹੈ।
Dr Parwinder Kaur
Dr Parwinder Kaur at SBS studios. Source: SBS / SBS
ਆਪਣੇ ਨਿੱਜੀ ਤਜ਼ਰਬੇ ਨੂੰ ਯਾਦ ਕਰਦਿਆਂ ਡਾਕਟਰ ਕੌਰ ਨੇ ਕਿਹਾ ਕਿ ਉਹ ਆਪਣੇ ਪਿਛੋਕੜ ਵਾਲੀਆਂ ਔਰਤਾਂ ਲਈ ਇਸ ਕਿੱਤੇ ਵਿੱਚ ਸ਼ਾਮਲ ਹੋਣ ਦੀ ਪ੍ਰਕਿਰਿਆ ਅਤੇ ਅਨੁਭਵ ਨੂੰ ਸੌਖਾਲਾ ਕਰਨਾ ਚਹੁੰਦੇ ਹਨ।

ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਮੈਥੇਮੈਟਿਕਸ ਸੈਕਟਰਾਂ ਵਿੱਚ ਵਿਭਿੰਤਾ ਨੂੰ ਹੁਲਾਰਾ ਦੇਣ ਲਈ ਸਰਕਾਰ ਦੀ ਵਚਨਬੱਧਤਾ ਦੇ ਹਿੱਸੇ ਵਜੋਂ ਸਮੀਖਿਆ ਦੀ ਘੋਸ਼ਣਾ ਕਰਦੇ ਹੋਏ, ਉਦਯੋਗ ਅਤੇ ਵਿਗਿਆਨ ਮੰਤਰੀ ਐਡ ਹਿਊਸਿਕ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਸਮਾਜ ਦੇ ਸਾਰੇ ਹਿੱਸਿਆਂ ਨੂੰ ਦੇਸ਼ ਦੇ ਅਭਿਲਾਸ਼ੀ ਵਿਗਿਆਨਕ ਅਤੇ ਤਕਨੀਕੀ ਏਜੰਡੇ ਵਿੱਚ ਯੋਗਦਾਨ ਪਾਉਣ ਦਾ ਮੌਕਾ ਮਿਲੇ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਡਾ ਕੌਰ ਨੇ ਵਿਭਿੰਨ ਸਭਿਆਚਾਰਕ ਅਤੇ ਭਾਸ਼ਾਈ ਪਿਛੋਕੜ ਵਾਲੇ ਉਹਨਾਂ ਲੋਕਾਂ ਨੂੰ ਇਸ ਪੈਨਲ ਤੱਕ ਪਹੁੰਚ ਕਰਨ ਦਾ ਸੱਦਾ ਦਿੱਤਾ ਜੋ ਇੰਨ੍ਹਾਂ ਸੈਕਟਰਾਂ ਵਿੱਚ ਪੜ੍ਹਾਈ ਕਰ ਰਹੇ ਹਨ ਅਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਅਜਿਹੇ ਮੌਕਿਆਂ ਤੋਂ ਵਾਂਝੇ ਰਹਿ ਜਾਂਦੇ ਹਨ।
Members of the Diversity in STEM panel
Members of the Diversity in STEM panel, Ms Mikaela jade, Ms Sally-Ann Williams and Associate Professor Parwinder Kaur with Minister for Industry and Science Ed Husic (L to R). Credit: University of Western Australia
ਸਮੀਖਿਆ ਪੈਨਲ ਦੇ ਹਿੱਸੇ ਵਜੋਂ, ਡਾ ਕੌਰ ਤੇ ਉਹਨਾਂ ਦੇ ਸਾਥੀ ਪੈਨਲਿਸਟਾਂ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ 2023 ਦੇ ਅਖ਼ੀਰ ਵਿੱਚ ਆਪਣੀਆਂ ਖੋਜਾਂ ਦੀ ਰਿਪੋਰਟ ਕਰਨਗੇ ਅਤੇ ਸਰਕਾਰ ਨੂੰ ਸਿਫਾਰਸ਼ਾਂ ਕਰਨਗੇ।

ਦੱਸਣਯੋਗ ਹੈ ਕਿ ਡਾ ਕੌਰ ‘ਡੀ ਅੇਨ ਏ ਜ਼ੂ ਆਸਟ੍ਰੇਲੀਆ’ ਦੇ ਡਾਇਰੈਕਟਰ ਹਨ ਅਤੇ ਅਨੁਵਾਦਕ ਜੀਨੋਮਿਕਸ ਖੋਜ ਪ੍ਰੋਗਰਾਮ ਦੀ ਅਗਵਾਈ ਕਰਦੇ ਹਨ। ਉਹ ਅਤੇ ਉਹਨਾਂ ਦੀ ਟੀਮ ਆਸਟ੍ਰੇਲੀਆ ਦੀ ਜੈਵਿਕ ਵਿਭਿੰਤਾ ਵਿੱਚ ਜੀਨੋਮਿਕ ਸਸ਼ਕਤੀਕਰਨ ਲਿਆਉਣ ਲਈ ਨਵੀਨਤਮ ਤਕਨੀਕਾਂ ਦੀ ਵਰਤੋਂ ਕਰਦੀ ਹੈ ਅਤੇ ਖ਼ਤਰੇ ਵਿੱਚ ਪਈਆਂ ਜਾਤੀਆਂ ਲਈ ਸੰਭਾਲ ਦੇ ਯਤਨਾਂ ਵਿੱਚ ਯੋਗਦਾਨ ਪਾਉਂਦੀ ਹੈ।

ਉਹਨਾਂ ਨੂੰ 2021 ਵਿੱਚ ‘ਸੁਪਰਸਟਾਰਜ਼ ਆਫ਼ ਸਟੈਮ’ ਪ੍ਰੋਗਰਾਮ ਦੇ ਹਿੱਸੇ ਵਜੋਂ ਵੀ ਸ਼ਾਰਟਲਿਸਟ ਕੀਤਾ ਗਿਆ ਸੀ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand