ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...
ਬੱਚੇ ਮਨ ਦੇ ਸੱਚੇ

Source: SBS
ਬੱਚਿਆਂ ਨੂੰ ਸਮਝਣਾ ਵੀ ਸੋਖਾ ਨਹੀਂ, ਉਹ ਕਦੇ ਪਲ ਵਿੱਚ ਤੋਲਾ, ਪਲ ਵਿੱਚ ਮਾਸਾ। ਹਾਸਾ ਤੇ ਰੌਣਾ ਇਨ੍ਹਾਂ ਦੇ ਹਰ ਪਲ ਨਾਲ ਖੜਾ ਹੁੰਦਾ ਹੈ। ਮਾਸਾ ਜਿਹਾ ਨਰਾਜ਼ ਹੋ ਜਾਣ ਤਾ ਬੁੱਲੀਆਂ ਅਟੇਰ ਸਾਰਾ ਘਰ ਸਿਰ ਤੇ ਚੁੱਕ ਲੈੰਦੇ ਨੇ ਤੇ ਕਦੇ ਖੁਸ਼ ਹੋ ਜਾਣ ਤਾਂ ਘਰ ਦਾ ਸਾਰਾ ਆਲਾਂ ਦੁਆਲਾ ਫੁੱਲਾਂ ਦੀ ਤਰ੍ਹਾਂ ਮਹਿਕਦਾ ਹੈ। ਪਿਆਰ ਦੇ ਨਾਲ-ਨਾਲ ਕਈ ਵਾਰ ਬੱਚਿਆ ਨੂੰ ਸਹੀ ਰਸਤੇ ਪਾਉਣ ਲਈ ਇੰਨਾਂ ਨੂੰ ਝਿੜਕਣਾ ਵੀ ਜ਼ਰੂਰੀ ਹੈ। ਆਓ ਸੁਣੀਏ ਨਵਜੋਤ ਨੂਰ ਦੇ ਸ਼ਾਇਰਾਨਾ ਖ਼ਿਆਲ ਇਸ ਖਾਸ ਪੇਸ਼ਕਾਰੀ ਵਿੱਚ।
Share