ਜ਼ਿਕਰਯੋਗ ਹੈ ਕਿ 31 ਅਕਤੂਬਰ ਨੂੰ ਸੇਨ ਸਪੋਰਟਸ ਦੀ ਇੱਕ ਰਿਪੋਰਟ ਦੇ ਅਨੁਸਾਰ, ਆਸਟ੍ਰੇਲੀਆ ਨੇ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਇੱਕ ਟੈਸਟ ਮੈਚ ਦੀ ਮੇਜ਼ਬਾਨੀ ਵਿੱਚ ਆਪਣੀ ਦਿਲਚਸਪੀ ਜ਼ਾਹਰ ਕੀਤੀ ਸੀ।
ਸਾਬਕਾ ਆਸਟ੍ਰੇਲੀਆਈ ਆਲਰਾਊਂਡਰ ਸਾਈਮਨ ਓ ਡੋਨਲ ਨੇ ਕਿਹਾ ਸੀ ਕਿ ,“ਭਾਰਤ ਤੇ ਪਾਕਿਸਤਾਨ ਦਾ ਟੀ-20 ਵਿਸ਼ਵ ਕੱਪ ਮੈਚ ਸ਼ਾਨਦਾਰ ਸੀ ਅਤੇ ਇਸ ਮੈਚ ਨੇ ਟੂਰਨਾਮੈਂਟ ਨੂੰ ਹੁਣ ਤੱਕ ਦੀਆਂ ਉਚਾਈਆਂ 'ਤੇ ਪਹੁੰਚਾਇਆ ਹੈ।"
ਬੀ ਸੀ ਸੀ ਆਈ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕ੍ਰਿਕਟ ਆਸਟ੍ਰੇਲੀਆ ਜਾਂ ਪਾਕਿਸਤਾਨ ਕ੍ਰਿਕਟ ਬੋਰਡ ਨਾਲ ਟੈਸਟ ਮੈਚ ਜਾਂ ਤਿਕੋਣੀ ਸੀਰੀਜ਼ 'ਤੇ ਕੋਈ ਚਰਚਾ ਨਹੀਂ ਹੋਈ ਹੈ।
"ਆਸਟ੍ਰੇਲੀਆ ਦੇ ਸੰਭਾਵੀ ਤੌਰ 'ਤੇ ਟੈਸਟ ਮੈਚ ਦੀ ਮੇਜ਼ਬਾਨੀ ਕਰਨ ਜਾਂ ਭਵਿੱਖ ਵਿਚ ਪਾਕਿਸਤਾਨ ਨਾਲ ਕਿਸੇ ਵੀ ਤਿਕੋਣੀ ਲੜੀ ਵਿਚ ਸ਼ਾਮਲ ਹੋਣ ਦੇ ਵਿਚਾਰ ਵਿਚ ਇਸ ਵੇਲੇ ਬੀ ਸੀ ਸੀ ਆਈ ਦਿਲਚਸਪੀ ਨਹੀਂ ਰੱਖਦੀ," ਉਹਨਾਂ ਕਿਹਾ।
ਜ਼ਿਕਰਯੋਗ ਹੈ ਕਿ ਭਾਰਤ ਨੇ ਆਖਰੀ ਵਾਰ 2007 'ਚ ਪਾਕਿਸਤਾਨ ਖਿਲਾਫ ਬੈਂਗਲੁਰੂ 'ਚ ਟੈਸਟ ਮੈਚ ਖੇਡਿਆ ਸੀ।
ਪਾਕਿਸਤਾਨ ਦੀਆਂ ਹਫਤਾਵਾਰੀ ਖਬਰਾਂ ਸੁਨਣ ਲਈ ਉੱਪਰ ਆਡੀਓ ਬਟਨ ਉੱਤੇ ਕਲਿੱਕ ਕਰੋ।