ਵਿਕਟੋਰੀਆ ਦੇ ਖੇਤਰੀ ਇਲਾਕਿਆਂ ਤੋਂ ਦਮੇ ਵਰਗੀਆਂ ਬਿਮਾਰੀਆਂ ਦੇ ਮਾਹਰ ਡਾ ਮੁਹੰਮਦ ਸ਼ਾਕਿਰ 12 ਸਾਲ ਪਹਿਲਾਂ ਪਾਕਿਸਤਾਨ ਤੋਂ ਪ੍ਰਵਾਸ ਕਰਕੇ ਮੈਲਬਰਨ ਆਏ ਸਨ।
ਪੰਜਾਬੀ ਭਾਈਚਾਰੇ ਨਾਲ ਨੇੜਤਾ ਰੱਖਣ ਵਾਲੇ ਡਾ ਸ਼ਾਕਿਰ ਕਹਿੰਦੇ ਹਨ ਕਿ ਦਮੇ ਦੀ ਬਿਮਾਰੀ ਕਿਸੇ ਨੂੰ ਵੀ ਅਚਾਨਕ ਹੀ ਹੋ ਸਕਦੀ ਹੈ ਅਤੇ ਇਸ ਲਈ ਹਮੇਸ਼ਾਂ ਸਾਵਧਾਨ ਰਹਿਣਾ ਚਾਹੀਦਾ ਹੈ।
ਡਾ ਸ਼ਾਕਿਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, “ਥੰਡਰਸਟੋਰਮ ਅਸਥਮਾ ਬਾਕੀ ਦੇ ਦਮੇ ਦੀਆਂ ਬਿਮਾਰੀਆਂ ਵਾਂਗ ਹੀ ਹੁੰਦਾ ਹੈ ਜਿਹਨਾਂ ਵਿੱਚ ਸਾਹ ਵਾਲੀ ਨਾਲੀ ਇੰਨਫੈਕਸ਼ਨ ਹੋ ਜਾਂਦੀ ਹੈ”।
ਥੰਡਰਸਟੋਰਮ ਅਸਥਮਾ ਹਵਾ ਵਿੱਚ ਘਾਹ ਦੇ ਛੋਟੇ ਛੋਟੇ ਕਣਾਂ ਕਰਕੇ ਹੁੰਦਾ ਹੈ ਅਤੇ ਇਹ ਬਹਾਰ ਤੋਂ ਗਰਮੀਆਂ ਦੇ ਮੌਸਮ ਵਿੱਚ ਜਿਆਦਾ ਹਮਲਾ ਕਰਦਾ ਹੈ ਜਦੋਂ ਤੁਫਾਨ ਬਹੁਤ ਜਿਆਦਾ ਆਉਂਦੇ ਹਨ।

ਇਹ ਦਮਾ ਬਾਕੀ ਦੇ ਦਮਿਆਂ ਵਾਲੀਆਂ ਬਿਮਾਰੀਆਂ ਵਾਂਗ ਹੀ ਬਹੁਤ ਖਤਰਨਾਕ ਹੋ ਵੀ ਸਕਦਾ ਹੈ। ਛੋਟੇ ਤੋਂ ਛੋਟੇ ਸੰਕੇਤਾਂ ਨੂੰ ਪਹਿਚਾਣਦੇ ਹੋਏ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
2018 ਦੇ ਆਂਕੜੇ ਦਰਸਾਉਂਦੇ ਹਨ ਕਿ ਤਕਰੀਬਨ 11% ਆਸਟ੍ਰੇਲੀਅਨ ਲੋਕ ਦਮੇ ਦੀ ਬਿਮਾਰੀ ਤੋਂ ਪੀੜਤ ਹਨ।
ਥੰਡਰਸਟੋਰਮ ਅਸਥਮਾ ਜਿਆਦਾ ਕਰਕੇ ਉਸ ਸਥਾਨ ਤੇ ਹੁੰਦਾ ਹੈ, ਜਿੱਥੇ ‘ਰਾਈ ਗਰਾਸ’ (ਖਾਸ ਕਿਸਮ ਦਾ ਘਾਹ) ਜਿਆਦਾ ਪਾਇਆ ਜਾਂਦਾ ਹੈ ਅਤੇ ਇਹ ਮੈਲਬਰਨ, ਨਿਊ ਸਾਊਥ ਵੇਲਜ਼ ਵਿੱਚ ਬਹੁਤਾਤ ਦੇ ਨਾਲ-ਨਾਲ ਕੂਈਨਜ਼ਲੈਂਡ ਅਤੇ ਸਾਊਥ ਆਸਟ੍ਰੇਲੀਆ ਵਿੱਚ ਵੀ ਹੁੰਦਾ ਹੈ।
ਸਾਹ ਲੈਣ ਵਿੱਚ ਤੰਗੀ, ਸੀਟੀਆਂ ਵਰਗੀਆਂ ਅਵਾਜ਼ਾਂ ਦਾ ਆਉਣਾ ਅਤੇ ਛਾਤੀ ਵਿੱਚ ਭਾਰਾਪਨ ਮਹਿਸੂਸ ਹੋਣਾ, ਆਦਿ ਤੋਂ ਦਮੇ ਦੀ ਪਹਿਚਾਣ ਹੁੰਦੀ ਹੈ। ਅਜਿਹਾ ਹੋਣ ਤੇ ਤੁਰੰਤ ਮੈਡੀਕਲ ਸਹਾਇਆ ਲੈਣੀ ਜਰੂਰੀ ਹੁੰਦੀ ਹੈ।
ਥੰਡਰਸਟੋਰਮ ਅਸਥਮਾ ਤੋਂ ਬਚਣ ਲਈ ਬਸੰਤ ਅਤੇ ਗਰਮੀਆਂ ਦੇ ਮੌਸਮ ਵਿੱਚ ਜਿਆਦਾ ਬਾਹਰ ਨਾ ਜਾਓ। ਨੱਕ ਨੂੰ ਲਗਾਤਾਰ ਸਾਫ ਕਰਦੇ ਰਹਿਣਾ ਚਾਹੀਦਾ ਹੈ।
ਇਸ ਵਾਸਤੇ ਇੱਕ ਅਸਥਮਾ ਨੀਤੀ ਤਿਆਰ ਕਰਨੀ ਚਾਹੀਦੀ ਹੈ ਤਾਂ ਕਿ ਦਮੇ ਦਾ ਅਟੈਕ ਹੋਣ ਦੀ ਸੂਰਤ ਵਿੱਚ ਉਚਿਤ ਕਦਮ ਚੁੱਕੇ ਜਾ ਸਕਣ।
ਕਈ ਪ੍ਰਕਾਰ ਦੀਆਂ ਦਵਾਈਆਂ ਦਮੇ ਦੇ ਇਲਾਜ ਲਈ ਉਪਲੱਬਧ ਹਨ ਪਰ ਸਭ ਤੋਂ ਪਹਿਲਾਂ ਆਪਣੇ ਡਾਕਟਰ ਜਾਂ ਹਸਪਤਾਲ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਡਾ ਸ਼ਾਕਿਰ ਕਹਿੰਦੇ ਹਨ ਕਿ ਦਮਾ ਕਿਸੇ ਨੂੰ ਵੀ ਅਤੇ ਕਿਸੇ ਸਮੇਂ ਵੀ ਹੋ ਸਕਦਾ ਹੈ ਇਸ ਲਈ ਸਭ ਨੂੰ ਇਸ ਦੀ ਜਾਣਕਾਰੀ ਅਤੇ ਇਲਾਜ ਬਾਰੇ ਪਤਾ ਹੋਣਾ ਚਾਹੀਦਾ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ। ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ





