ਬਰਿਸਬੇਨ ਵਲੋਂ 2032 ਵਾਲੀਆਂ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੀ ਮੇਜ਼ਬਾਨੀ ਪ੍ਰਾਪਤ ਕਰਨ ਨਾਲ ਪੂਰੇ ਕੂਈਨਜ਼ਲੈਂਡ ਵਿੱਚ ਹੀ ਓਲੰਪਿਕ ਖੇਡਾਂ ਵਾਲਾ ਜਸ਼ਨ ਵਾਲਾ ਮਾਹੌਲ ਦੇਖਿਆ ਜਾ ਰਿਹਾ ਹੈ।
ਇੱਥੋਂ ਦੇ ਵਸਨੀਕ ਹੁਣ ਤੋਂ ਹੀ ਇਹਨਾਂ ਖੇਡਾਂ ਤੋਂ ਹੋਣ ਵਾਲੇ ਲਾਭਾਂ ਬਾਰੇ ਸੋਚਣ ਲੱਗ ਪਏ ਹਨ ਅਤੇ ਅਜਿਹੀ ਖੁਸ਼ੀ ਦੀ ਲਹਿਰ ਟੋਕਿਓ ਪਹੁੰਚੀ ਹੋਈ ਆਸਟ੍ਰੇਲੀਅਨ ਓਲੰਪਿਕ ਟੀਮ ਵਿੱਚ ਵੀ ਦੇਖੀ ਜਾ ਰਹੀ ਹੈ।
ਵਿਸ਼ੇਸ਼ ਤੌਰ ਤੇ ਜਪਾਨ ਦੇ ਦੌਰੇ 'ਤੇ ਪਹੁੰਚੀ ਹੋਈ ਕੂਈਨਜ਼ਲੈਂਡ ਦੀ ਪ੍ਰੀਮੀਅਰ ਦੀ ਖੁਸ਼ੀ ਤਾਂ ਦੇਖਣ ਹੀ ਵਾਲੀ ਸੀ। ਪਰ ਮਾਹੌਲ ਉਸ ਸਮੇਂ ਕੁੱਝ ਅਣਸੁਖਾਵਾਂ ਹੋ ਗਿਆ ਜਦੋਂ ਆਸਟ੍ਰੇਲੀਅਨ ਓਲੰਪਿਕ ਕਮੇਟੀ ਦੇ ਪ੍ਰਧਾਨ ਜੋਹਨ ਕੋਟਸ ਨੇ ਮੰਗ ਕੀਤੀ ਕਿ ਪ੍ਰੀਮੀਅਰ ਟੋਕਿਓ ਓਲੰਪਿਕ ਖੇਡਾਂ ਦੇ ਉਦਘਾਟਨੀ ਸਮਾਗਮ ਵਿੱਚ ਪਹੁੰਚ ਕੇ ਹਿੱਸਾ ਲੈਣ।
ਇਸ ਸਮੇਂ ਜਦੋਂ ਮਹਾਂਮਾਰੀ ਕਾਰਨ ਕੂਈਨਜ਼ਲੈਂਡ ਸੂਬੇ ਵਿੱਚ ਬਾਹਰੋਂ ਆਉਣ ਵਾਲਿਆਂ ਦੀ ਹੱਦ ਸਖਤੀ ਨਾਲ ਨੀਯਤ ਕੀਤੀ ਹੋਈ ਹੈ, ਪ੍ਰੀਮੀਅਰ ਐਨਾਸਟੇਸ਼ੀਆ ਪਲੂਸ਼ੇ ਦਾ ਜਪਾਨ ਵਾਲਾ ਦੌਰਾ ਸੁਰੱਖਿਆ ਪੱਖੋਂ ਬਰੀਕੀ ਨਾਲ ਜਾਂਚਿਆ ਜਾ ਰਿਹਾ ਹੈ।
ਪ੍ਰੀਮੀਅਰ ਨੇ ਪਹਿਲਾਂ ਹੀ ਇਸ਼ਾਰਾ ਕਰ ਦਿੱਤਾ ਸੀ ਕਿ ਉਹ ਉਦਘਾਟਨੀ ਸਮਾਰੋਹ ਨੂੰ ਆਪਣੇ ਹੋਟਲ ਦੇ ਕਮਰੇ ਵਿੱਚੋਂ ਹੀ ਦੇਖਣਗੇ ਪਰ ਏਓਸੀ ਦੇ ਪ੍ਰਧਾਨ ਨੇ ਇੱਕ ਤਰਾਂ ਨਾਲ ਹੁਕਮ ਜਿਹਾ ਜਾਰੀ ਕਰ ਦਿੱਤਾ।
ਪਰ ਹੁਣ ਜੋਹਨ ਕੋਟਸ ਨੇ ਆਪਣੇ ਬਿਆਨਾਂ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਦੇ ਬਿਆਨਾਂ ਨੂੰ ਸਮਝਣ ਵਿੱਚ ਕੁੱਝ ਗਲਤੀ ਹੋਈ ਹੈ। ਉਹਨਾਂ ਦਾ ਕਹਿਣ ਦਾ ਮਤਲਬ ਸਿਰਫ ਇਹੀ ਸੀ ਕਿ ਸਰਕਾਰ ਦੇ ਤਿੰਨਾਂ 'ਲੈਵਲਸ' ਨੂੰ ਹੀ ਉਦਘਾਟਨੀ ਸਮਾਰੋਹ ਵਿੱਚ ਹਿੱਸਾ ਲੈਣਾ ਚਾਹੀਦਾ ਹੈ।
ਬਰਿਸਬੇਨ ਕੋਲ ਹੁਣ ਇਹਨਾਂ ਖੇਡਾਂ ਦੀ ਤਿਆਰੀ ਲਈ 10 ਸਾਲਾਂ ਤੋਂ ਜਿਆਦਾ ਸਮਾਂ ਹੈ। ਅਤੇ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਇੰਨਾ ਲੰਬਾ ਸਮਾਂ ਪਹਿਲੀ ਵਾਰ ਮਿਲ ਰਿਹਾ ਹੈ।
ਹੋਰਨਾਂ ਖੇਡਾਂ ਦੇ ਵਿਰੁੱਧ, ਬਰਿਸਬੇਨ ਓਲੰਪਿਕਸ ਨੂੰ ਘੱਟ ਖਰਚ ‘ਤੇ ਕਰਵਾਈਆਂ ਜਾਣ ਵਾਲੀਆਂ ਖੇਡਾਂ ਮੰਨਿਆ ਜਾ ਰਿਹਾ ਹੈ। ਬੇਸ਼ਕ ਖਰਚਿਆਂ ਨੂੰ ਘੱਟ ਰੱਖਣ ਦੇ ਮੰਤਵ ਨਾਲ ਜਿਆਦਾਤਰ ਹਾਲੀਆ ਮੈਦਾਨਾਂ ਨੂੰ ਹੀ ਵਰਤਿਆ ਜਾਵੇਗਾ, ਪਰ ਫੇਰ ਵੀ ਬਹੁਤ ਸਾਰੀਆਂ ਹੋਰ ਉਸਾਰੀਆਂ ਵੀ ਜਰੂਰ ਕਰਨੀਆਂ ਹੋਣਗੀਆਂ।
ਨੈਸ਼ਨਲ ਰਿਟੇਲ ਐਸੋਸ਼ਿਏਸ਼ਨ ਦੇ ਡੋਮਿਨਿਕ ਲੈਂਬ ਅਨੁਸਾਰ ਖੇਤਰੀ ਵਪਾਰੀਆਂ ਨੂੰ ਇਹਨਾਂ ਖੇਡਾਂ ਤੋਂ ਭਰਪੂਰ ਲਾਭ ਮਿਲੇਗਾ।
ਕਈ ਮਾਹਰਾਂ ਦਾ ਅਨੁਮਾਨ ਹੈ ਕਿ ਖੇਡਾਂ ਉੱਤੇ 5 ਬਿਲੀਅਨ ਡਾਲਰਾਂ ਦਾ ਖਰਚ ਆਵੇਗਾ, ਜਦਕਿ ਕਈ ਹੋਰਾਂ ਨੇ ਇਹਨਾਂ ਦਾ ਖਰਚ 8 ਮਿਲੀਅਨ ਤੱਕ ਲਾਇਆ ਹੈ।
ਕਿਉਂਕਿ ਕੋਵਿਡ-19 ਕਾਰਨ ਰਾਜ ਦਾ ਸੈਰ ਸਪਾਟਾ ਉਦਿਯੋਗ ਬਿਲਕੁਲ ਖਤਮ ਹੋਇਆ ਪਿਆ ਹੈ, ਇਸ ਲਈ, ਕੂਈਨਜ਼ਲੈਂਡ ਟੂਰਜ਼ਿਮ ਇੰਡਸਟਰੀ ਕਾਂਊਸਲ ਦੇ ਡੇਨਿਅਲ ਸ਼ਵਿੰਡ ਮੁਤਾਬਕ ਇਹਨਾਂ ਖੇਡਾਂ ਨਾਲ ਆਰਥਿਕਤਾ ਨੂੰ ਬਹੁਤ ਵੱਡਾ ਹੁਲਾਰਾ ਮਿਲ ਸਕਦਾ ਹੈ।
ਕਈ ਨੌਜਵਾਨਾਂ ਨੇ ਹੁਣ ਤੋਂ ਹੀ ਮੈਡਲਾਂ ਅਤੇ ਇਨਾਮਾਂ ਨੂੰ ਜਿੱਤਣ ਦਾ ਟੀਚਾ ਮਿੱਥ ਲਿਆ ਹੈ। ਤੇਜ਼ ਦੌੜਾਂ ਦੌੜਨ ਵਾਲੇ ਜੂਨਿਅਰ ਚੈਂਪੀਅਨ ਐਸ਼ਲੀ ਵੋਂਗ ਨੂੰ ਵੀ ਪੂਰੀ ਉਮੀਦ ਹੈ ਕਿ ਉਹ 2032 ਵਾਲੀਆਂ ਬਰਿਸਬੇਨ ਓਲੰਪਿਕ ਖੇਡਾਂ ਵਿੱਚ ਮੱਲਾਂ ਮਾਰੇਗਾ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।