ਅੰਮ੍ਰਿਤਸਰ ਦੇ ਬੀ ਐਸ ਐਫ ਹੈੱਡਕੁਆਟਰ ਵਿੱਚ ਗੋਲੀਬਾਰੀ ਦੌਰਾਨ ਸ਼ੂਟਰ ਸਮੇਤ ਪੰਜ ਸੈਨਿਕਾਂ ਦੀ ਮੌਤ

An Indian Border Security Force (BSF) soldier keeps watch along the  India-Pakistan international border fencing at Garkhal in Akhnoor, 35 kilometers (22 miles) west of Jammu, India, Tuesday, Aug.13,2019. (AP Photo/Channi Anand)

Source: AAP Images

ਐਤਵਾਰ ਨੂੰ ਅੰਮ੍ਰਿਤਸਰ ਨੇੜੇ ਖਾਸਾ 'ਚ ਬੀ ਐਸ ਐਫ ਕੈਂਪ 'ਦੀ ਮੈੱਸ ਵਿੱਚ ਕਥਿਤ ਤੌਰ 'ਤੇ ਇੱਕ ਜਵਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਸੀਮਾ ਸੁਰੱਖਿਆ ਬਲ ਦੇ ਪੰਜ ਸੈਨਿਕ ਮਾਰੇ ਗਏ ਹਨ। ਇਹ ਤੇ ਹਫਤੇ ਦੀਆਂ ਹੋਰ ਚੋਣਵੀਆਂ ਖ਼ਬਰਾਂ ਜਾਨਣ ਲਈ ਪਰਮਜੀਤ ਸਿੰਘ ਸੋਨਾ ਦੀ ਇਹ ਰਿਪੋਰਟ ਸੁਣੋ....


6 ਮਾਰਚ ਨੂੰ ਅੰਮ੍ਰਿਤਸਰ ਦੀ ਅਟਾਰੀ-ਵਾਹਗਾ ਸਰਹੱਦ ਕਰਾਸਿੰਗ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ 'ਤੇ ਖਾਸਾ ਖੇਤਰ ਵਿੱਚ ਬੀ ਐਸ ਐਫ ਦੀ ਮੈੱਸ ਵਿੱਚ ਵਾਪਰੀ ਇਸ ਘਟਨਾ ਵਿੱਚ ਮਾਰੇ ਗਏ ਪੰਜ ਜਵਾਨਾਂ ਵਿੱਚ ਗੋਲੀਬਾਰੀ ਕਰਨ ਵਾਲਾ ਸੈਨਿਕ ਵੀ ਸ਼ਾਮਲ ਹੈ।

ਗੋਲੀਬਾਰੀ ਵਿੱਚ ਜ਼ਖਮੀ ਹੋਏ ਹੋਰ ਜਵਾਨਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਬੀ ਐਸ ਐਫ ਵੱਲੋਂ ਇਸ ਘਟਨਾ ਦੇ ਸਬੰਧ ਵਿੱਚ 'ਕੋਰਟ ਆਫ਼ ਇਨਕੁਆਰੀ' ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਬੀ ਐਸ ਐਫ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ, “ਇੱਕ ਮੰਦਭਾਗੀ ਘਟਨਾ ਵਿੱਚ, 6 ਮਾਰਚ ਨੂੰ ਸੀਟੀ ਸਤੱਪਾ ਐਸਕੇ ਦੁਆਰਾ ਹੈੱਡਕੁਆਰਟਰ 144 ਬੀ ਐਨ ਖਾਸਾ, ਅੰਮ੍ਰਿਤਸਰ ਵਿਖੇ ਕੀਤੀ ਗਈ ਗੋਲੀਬਾਰੀ ਕਾਰਨ, ਇੱਕ ਮੰਦਭਾਗੀ ਘਟਨਾ ਵਿੱਚ, ਬੀਐਸਐਫ ਦੇ 5 ਜਵਾਨ ਜ਼ਖਮੀ ਹੋ ਗਏ ਸਨ। ਇਸ ਘਟਨਾ ਵਿੱਚ ਸੀਟੀ ਸੱਤੇਪਾ ਐਸਕੇ ਖੁਦ ਵੀ ਜ਼ਖ਼ਮੀ ਹੋ ਗਿਆ ਸੀ। 6 ਜ਼ਖਮੀਆਂ 'ਚੋਂ ਸੀਟੀ ਸੱਤੇਪਾ ਸਮੇਤ 5 ਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਤੇ ਤੱਥਾਂ ਦਾ ਪਤਾ ਲਗਾਉਣ ਲਈ ਅਦਾਲਤੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।''

ਪੂਰੀ ਰਿਪੋਰਟ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ। 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand