ਜਨਰਲ ਪਰੈਕਟੀਸ਼ਨਰ ਟੂਆਨ ਟਰਾਨ ਉਨ੍ਹਾਂ 500 ਡਾਕਟਰਾਂ ਵਿੱਚੋਂ ਹੀ ਹਨ ਜੋ ਲੋਕਾਂ ਨੂੰ ਫਾਈਜ਼ਰ ਦੇ ਟੀਕੇ ਲਗਾਉਣ ਲਈ ਅੱਗੇ ਆਏ ਹਨ।
ਡਾ: ਟਰਾਨ ਦੱਸਦੇ ਹਨ ਕਿ ਉਹਨਾਂ ਨੂੰ 40 ਤੋਂ 59 ਸਾਲ ਉਮਰ ਦੇ ਲੋਕਾਂ ਵਲੋਂ ਲਗਾਤਾਰ ਫੋਨ ਕਰਕੇ ਆਪਣੀ ਵਾਰੀ ਬਾਰੇ ਪੁੱਛਿਆ ਜਾ ਰਿਹਾ ਹੈ।
ਪਹਿਲਾਂ ਟੀਕਾਕਰਣ ਦਾ ਵੱਡਾ ਸਹਿਯੋਗੀ ਐਸਟਰਾ-ਜ਼ੈਨਿਕਾ ਨੂੰ ਮੰਨਿਆ ਜਾ ਰਿਹਾ ਸੀ, ਪਰ ਸਿਹਤ-ਸਲਾਹਾਂ ਮੁੜ ਵਿਚਾਰਨ ਤੋਂ ਬਾਅਦ ਇਹ ਹੁਣ ਫਾਈਜ਼ਰ ਤੋਂ ਬਾਅਦ ਦੂਜੇ ਨੰਬਰ ਉੱਤੇ ਆ ਗਿਆ ਹੈ।
ਸਰਕਾਰ ਅਨੁਸਾਰ ਫਾਈਜ਼ਰ ਟੀਕੇ ਦੀ ਮੰਗ ਪਹਿਲਾਂ ਨਾਲੋਂ ਬਹੁਤ ਵੱਧ ਹੋ ਗਈ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਇਸ ਦਵਾਈ ਵਾਲੇ 2.8 ਮਿਲੀਅਨ ਹੋਰ ਟੀਕੇ ਇਸ ਮਹੀਨੇ ਦੇਸ਼ ਵਿੱਚ ਪਹੁੰਚ ਜਾਣਗੇ।
ਕੂਈਨਜ਼ਲੈਂਡ ਸੂਬੇ ਦੀ ਪ੍ਰੀਮੀਅਰ ਐਨਾਸਟੇਸ਼ੀਆ ਪਲੂਸ਼ੇ ਨੇ ਇਸ ਦੌਰਾਨ ਲੋਕਾਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਹੈ।
ਇਸ ਦੇ ਨਾਲ ਹੀ ਇਹ ਮੰਗ ਵੀ ਜੋਰ ਫੜਦੀ ਨਜ਼ਰ ਆ ਰਹੀ ਹੈ ਕਿ ਸਰਕਾਰ ਨੂੰ ਟੀਕਾਕਰਣ ਦੇ ਸਪਸ਼ਟ ਟੀਚੇ ਐਲਾਨਣੇ ਚਾਹੀਦੇ ਹਨ ਤਾਂ ਕਿ ਆਸਟ੍ਰੇਲੀਆ ਨੂੰ ਮੁੜ ਤੋਂ ਪੂਰੀ ਤਰਾਂ ਨਾਲ ਪੈਰਾਂ ਸਿਰ ਕੀਤਾ ਜਾ ਸਕੇ।
ਤਾਲਬੰਦੀਆਂ ੳਤੇ ਸਰਹੱਦੀ ਪਾਬੰਦੀਆਂ ਨੂੰ ਖਤਮ ਕਰਨ ਦੇ ਮੰਤਵ ਨਾਲ ਸਰਕਾਰ ਵਲੋਂ ਪਿਛਲੇ ਹਫਤੇ ਇੱਕ ਚਾਰ ਨੁਕਾਤੀ ਪਰੋਗਰਾਮ ਜਾਰੀ ਕੀਤਾ ਗਿਆ ਹੈ।
ਪਰ ਆਸਟ੍ਰੇਲੀਅਨ ਇੰਡਸਟਰੀਅਲ ਗਰੁੱਪ ਦੇ ਇਨੀਜ਼ ਵਿਲੋਕਸ ਦਾ ਕਹਿਣਾ ਹੈ ਕਿ ਇਸ ਨੀਤੀ ਵਿੱਚ ਕਈ ਖਾਮੀਆਂ ਹਨ।
ਸਰਕਾਰ ਦਾ ਕਹਿਣਾ ਹੈ ਕਿ ਟੀਕਾਕਰਣ ਦੇ ਟੀਚੇ ਵਿਗਿਆਨਕ ਸਲਾਹਾਂ ਨਾਲ ਮੇਲਕੇ ਬਣਾਏ ਜਾਣਗੇ, ਜਿਹਨਾਂ ਨੂੰ ਪੀਟਰ ਡੋਹੈਰਟੀ ਇੰਸਟੀਚਿਊਟ ਫੋਰ ਇਨਫੈਕਸ਼ਨ ਐਂਡ ਇਮਿਊਨਿਟੀ ਵਲੋਂ ਇਸ ਸਮੇਂ ਤਿਆਰ ਕੀਤਾ ਜਾ ਰਿਹਾ ਹੈ।
ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਨੇ ਕਿਹਾ ਹੈ ਕਿ ਕਿ ਬਾਲਗਾਂ ਵਿੱਚ 80% ਨੂੰ ਟੀਕਾ ਲਗਾਏ ਜਾਣ ਵਾਲਾ ਟੀਚਾ ਸਹੀ ਮੰਨਿਆ ਜਾਵੇਗਾ।
ਫੈਡਰਲ ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਨੇ ਸਰਕਾਰ ਦੇ ਨਵੇਂ ਚਾਰ ਨੁਕਾਤੀ ਪਰੋਗਰਾਮ ਦੀ ਅਲੋਚਨਾ ਕਰਦੇ ਹੋਏ ਕਿਹਾ ਹੈ ਕਿ ਇਸ ਵਿੱਚ ਸਮੇਂ ਦੀ ਮਿਆਦ ਨਹੀਂ ਮਿੱਥੀ ਹੋਈ ਅਤੇ ਟੀਚੇ ਵੀ ਸਪੱਸ਼ਟ ਕਰਕੇ ਨਹੀਂ ਦਰਸਾਏ ਹੋਏ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।
Other related stories

Can employers demand a vaccinated workforce?