SKIP TO MAIN CONTENT

ਆਸਟ੍ਰੇਲੀਆ ਵਿੱਚ ਘਰ ਖਰੀਦਣਾ ਚੁਣੌਤੀ ਭਰਿਆ ਕਿਉਂ ਬਣਦਾ ਜਾ ਰਿਹਾ ਹੈ ?

HOUSING STOCK
A ‘For Sale’ sign is seen in Brisbane, Tuesday, March 14, 2023. (AAP Image/Russell Freeman) NO ARCHIVING Source: AAP / RUSSELL FREEMAN/AAPIMAGE

ਖੁਲਾਸਾ ਹੋਇਆ ਹੈ ਕਿ ਪਿਛਲੇ ਤਿੰਨ ਦਹਾਕਿਆਂ ਵਿੱਚ ਐਸਾ ਪਹਿਲੀ ਵਾਰ ਹੋਇਆ ਹੈ ਕਿ ਘਰ ਖਰੀਦਣਾ ਵੱਸ ਤੋਂ ਬਾਹਰ ਦੀ ਗੱਲ ਹੋ ਗਈ ਹੈ। ਪ੍ਰੌਪਟਰੈਕ ਦੀ ਤਾਜ਼ਾ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਘੱਟ ਆਮਦਨੀ ਵਾਲੇ ਪਰਿਵਾਰ ਜੋ ਸਾਲਾਨਾ 64 ਹਜ਼ਾਰ ਡਾਲਰ ਕਮਾਉਂਦੇ ਨੇ, ਉਨ੍ਹਾਂ ਵਿੱਚੋਂ ਸਿਰਫ਼ 3 ਫੀਸਦ ਲੋਕ ਹੀ ਘਰ ਖਰੀਦ ਸਕਦੇ ਹਨ।


Published

By Catriona Stirrat, Mahnaz Angury

Presented by Patras Masih

Source: SBS


Skip to podcast episode content

ਖੁਲਾਸਾ ਹੋਇਆ ਹੈ ਕਿ ਪਿਛਲੇ ਤਿੰਨ ਦਹਾਕਿਆਂ ਵਿੱਚ ਐਸਾ ਪਹਿਲੀ ਵਾਰ ਹੋਇਆ ਹੈ ਕਿ ਘਰ ਖਰੀਦਣਾ ਵੱਸ ਤੋਂ ਬਾਹਰ ਦੀ ਗੱਲ ਹੋ ਗਈ ਹੈ। ਪ੍ਰੌਪਟਰੈਕ ਦੀ ਤਾਜ਼ਾ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਘੱਟ ਆਮਦਨੀ ਵਾਲੇ ਪਰਿਵਾਰ ਜੋ ਸਾਲਾਨਾ 64 ਹਜ਼ਾਰ ਡਾਲਰ ਕਮਾਉਂਦੇ ਨੇ, ਉਨ੍ਹਾਂ ਵਿੱਚੋਂ ਸਿਰਫ਼ 3 ਫੀਸਦ ਲੋਕ ਹੀ ਘਰ ਖਰੀਦ ਸਕਦੇ ਹਨ।


Key Points

  • ਆਸਟ੍ਰੇਲੀਆ ਵਿਚ ਘਰ ਖਰੀਦਣਾ ਹੋਇਆ ਵੱਸ ਤੋਂ ਬਾਹਰ
  • ਘਰਾਂ ਦੀਆਂ ਕੀਮਤਾਂ ਅਤੇ ਕਰਜ਼ੇ ਦੀਆਂ ਦਰਾਂ ਚ ਵਾਧਾ ਬਣਿਆ ਕਾਰਨ
  • ਘਰਾਂ ਦੇ ਮਾਮਲੇ ਵਿਚ ਨਿਊ ਸਾਊਥ ਵੇਲਜ਼ ਸਭ ਤੋਂ ਮਹਿੰਗਾ ਸੂਬਾ

ਹਰੇਕ ਵਿਅਕਤੀ ਦੀ ਇਹ ਖਾਹਿਸ਼ ਹੁੰਦੀ ਹੈ ਕਿ ਉਸਦਾ ਆਪਣਾ ਘਰ ਹੋਵੇ ਪਰ ਆਸਟ੍ਰੇਲੀਆ ਦੇ ਮੌਜੂਦਾ ਹਾਲਾਤ ਵਿਚ ਘਰਾਂ ਸਬੰਧੀ ਆਈ ਇਕ ਰਿਪੋਰਟ ਅਜਹਿਾ ਸੁਫਨਾ ਵੇਖਣ ਵਾਲਿਆਂ ਦੇ ਚਿਹਰੇ ’ਤੇ ਚਿੰਤਾ ਦੀਆਂ ਲਕੀਰਾਂ ਪੈਦਾ ਕਰ ਰਹੀ ਹੈ।

ਪ੍ਰੌਪਟਰੈਕ ਦੇ ਤਜ਼ਰਬੇਕਾਰ ਅਰਥ ਸ਼ਾਸਤਰੀ ਪੌਲ ਰਿਆਨ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕਾਂ ਲਈ ਘਰ ਦੇ ਮਾਲਕ ਬਣਨ ਦਾ ਸੁਫਨਾ ਇਕ ਅਜਿਹੀ ਰੀਝ ਵਾਂਗਰ ਹੈ ਜੋ ਪੂਰੀ ਨਹੀਂ ਹੁੰਦੀ।

ਪ੍ਰੌਪਟਰੈਕ ਦੀ ਤਾਜ਼ਾ ਰਿਪੋਰਟ ਵਿਚ ਇਹ ਸਾਹਮਣੇ ਆਇਆ ਹੈ ਕਿ 1 ਲੱਖ 5 ਹਜ਼ਾਰ ਡਾਲਰ ਦੀ ਔਸਤਨ ਕਮਾਈ ਕਰਨ ਵਾਲੇ ਪਰਿਵਾਰ ਪਿਛਲੇ ਸਾਲ ਦੇਸ਼ ਭਰ ਵਿਚ ਵੇਚੇ ਗਏ ਸਾਰੇ ਘਰਾਂ ਦਾ ਮਹਿਜ 13 ਫੀਸਦ ਹੀ ਖਰੀਦ ਸਕੇ ਹਨ। ਇਹ 1995 ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਹੇਠਲਾ ਪੱਧਰ ਹੈ।

ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਘੱਟ ਆਮਦਨੀ ਵਾਲੇ ਪਰਿਵਾਰ ਜੋ ਸਾਲਾਨਾ 64 ਹਜ਼ਾਰ ਡਾਲਰ ਕਮਾਉਂਦੇ ਨੇ, ਉਨ੍ਹਾਂ ਵਿਚੋਂ ਸਿਰਫ਼ 3 ਫੀਸਦ ਲੋਕ ਹੀ ਘਰ ਖਰੀਦ ਸਕਦੇ ਹਨ।ਰਿਆਨ ਦਾ ਕਹਿਣਾ ਹੈ ਕਿ ਇਸ ਮਸਲੇ ਦਾ ਹੱਲ ਜਿਆਦਾ ਘਰਾਂ ਦੇ ਨਿਰਮਾਣ ਨਾਲ ਹੀ ਹੋ ਸਕਦਾ ਹੈ।

ਜ਼ਿਕਰਯੋਗ ਹੈ ਕਿ ਸਿਡਨੀ ਸ਼ਹਿਰ ਵਿੱਚ ਇਕ ਘਰ ਦੀ ਔਸਤ ਕੀਮਤ 10 ਲੱਖ ਡਾਲਰ ਤੋਂ ਵੱਧ ਹੋਣ ਕਾਰਨ ਨਿਊ ਸਾਊਥ ਵੇਲਜ਼ ਸਭ ਤੋਂ ਮਹਿੰਗਾ ਸੂਬਾ ਬਣਿਆ ਹੋਇਆ ਹੈ ਅਤੇ ਇਹ ਹਾਲਾਤ ਪਿਛਲੇ 30 ਸਾਲਾਂ ਤੋਂ ਚੱਲੇ ਆ ਰਹੇ ਨੇ। ਇਸ ਤੋਂ ਬਾਅਦ ਮਹਿੰਗੇ ਘਰਾਂ ਦੀ ਸੂਚੀ ਵਿਚ ਤਸਮਾਨੀਆ ਅਤੇ ਵਿਕਟੋਰੀਆ ਸੂਬੇ ਆਉਂਦੇ ਹਨ ਜਦਕਿ ਵੈਸਟਰਨ ਆਸਟਰੇਲੀਆ ਅਤੇ ਕੁਈਨਜ਼ਲੈਂਡ ਸੂਬਿਆਂ ਵਿਚ ਘਰ ਹਾਸਲ ਕਰਨਾ ਕੋਈ ਔਖਾ ਨਹੀਂ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਮੌਜੂਦਾ ਸਮੇਂ ਵਿੱਚ ਕਰਜ਼ਾ ਉਤਾਰਨਾ ਜਿੰਨਾ ਮੁਸ਼ਕਿਲ ਹੋਇਆ ਪਿਆ ਹੈ, ਅਜਿਹੇ ਹਾਲਾਤ ਪਹਿਲਾਂ ਕਦੇ ਵੀ ਨਹੀਂ ਸਨ ਬਣੇ। ਸਾਲ 1989 ਵਿੱਚ ਸਥਿਤੀ ਅੱਜ ਤੋਂ ਪੂਰੀ ਉੇਲਟ ਸੀ।

ਮਾਹਰਾਂ ਦੀ ਮੰਨੀਏ ਤਾਂ ਘਰਾਂ ਦੀ ਸਪਲਾਈ ਅਤੇ ਹੋਰ ਸਰਕਾਰੀ ਪਹਿਲੂਆਂ ’ਤੇ ਧਿਆਨ ਦਿੱਤੇ ਬਗੈਰ ਇਹ ਬਿਲਕੁਲ ਵੀ ਸੰਭਵ ਨਹੀਂ ਹੋ ਸਕੇਗਾ ਕਿ ਘਰਾਂ ਦੇ ਨਵੇਂ ਖਰੀਦਦਾਰ ਮਾਰਕਿਟ ਵਿਚ ਆ ਸਕਣਗੇ।

ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ‘ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now