ਕੈਨਬਰਾ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਦਬੜੀਖਾਨਾ ਨੇ ਐਸਬੀਐਸ ਪੰਜਾਬੀ ਨੂੰ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਪ੍ਰਵਾਸੀ ਪੰਜਾਬੀਆਂ ਦੀ ਅਬਾਦੀ 'ਚ ਤੇਜ਼ੀ ਨਾਲ ਹੋਏ ਵਾਧੇ ਕਾਰਨ ਇੱਕ ਵੱਡੇ ਗੁਰੁਦਵਾਰੇ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ।
"ਪਹਿਲਾਂ ਤੋਂ ਮੌਜੂਦ ਗੁਰਦੁਆਰਾ ਸਾਹਿਬ 7 ਸਾਲ ਪਹਿਲਾਂ 2012 ਵਿੱਚ ਬਣਾਇਆ ਗਿਆ ਸੀ ਅਤੇ ਇੱਕ ਨਿਸ਼ਚਿਤ ਸਮੇਂ 'ਤੇ ਆਬਾਦੀ ਦੇ ਹਿਸਾਬ ਨਾਲ ਬਹੁਤ ਘੱਟ ਲੋਕ ਇੱਥੇ ਬੈਠ ਸਕਦੇ ਹਨ ਅਤੇ ਗੁਰੂਪੁਰਬ ਜਾਂ ਸਾਲਾਨਾ ਵਿਸਾਖੀ ਦੇ ਤਿਉਹਾਰ ਵਰਗੇ ਵੱਡੇ ਸਮਾਗਮਾਂ ਦੌਰਾਨ ਲੋਕਾਂ ਨੂੰ ਕਾਫੀ ਲੰਮਾ ਸਮਾਂ ਬਾਹਰ ਇੰਤਜ਼ਾਰ ਕਰਨਾ ਪੈਂਦਾ ਹੈ,” ਉਨ੍ਹਾਂ ਦੱਸਿਆ।

With the growing community needs, Canberra's only Sikh temple to have a new Gurdwara building. Here is a 3D representation of the proposed plan. Credit: Supplied
2016 ਵਿੱਚ, ਕੈਨਬਰਾ ਵਿੱਚ 2142 ਸਿੱਖ ਰਹਿ ਰਹੇ ਸਨ, ਪਰ 2021 ਤੱਕ ਇਹ ਗਿਣਤੀ ਵਧ ਕੇ 4,323 ਹੋ ਗਈ ਹੈ।
.jpeg?imwidth=1280)
The construction work of the new gurudwara building at Canberra's Weston Creek was marked with a special ceremony. Credit: Supplied
"ਇਸ ਵਿੱਚ ਇੱਕ ਲਾਇਬ੍ਰੇਰੀ, ਵੱਡਾ ਲੰਗਰ ਹਾਲ ਤੇ ਰਸੋਈ, ਪੰਜਾਬੀ ਭਾਸ਼ਾ ਦੀਆਂ ਕਲਾਸਾਂ ਅਤੇ ਭਾਈਚਾਰਕ ਸਮਾਗਮਾਂ ਲਈ ਇੱਕ ਵੱਡੀ ਜਗ੍ਹਾ ਵਰਗੀਆਂ ਬਹੁਤ ਸਾਰੀਆਂ ਸਹੂਲਤਾਂ ਹੋਣਗੀਆਂ।"
ਜ਼ਿਕਰਯੋਗ ਹੈ ਕਿ ਨਵੇਂ ਕੰਪਲੈਕਸ ਦੇ ਨੀਂਹ ਪੱਥਰ ਸਮਾਗਮ ਦੌਰਾਨ ਕਈ ਸਥਾਨਕ ਸੰਸਦ ਮੈਂਬਰ ਹਾਜ਼ਰ ਸਨ।
ਸਤਨਾਮ ਸਿੰਘ ਨੇ ਦੱਸਿਆ ਕਿ ਨਵੀਂ ਇਮਾਰਤ ਤਿਆਰ ਹੋਣ ਤੋਂ ਬਾਅਦ ਕੈਨਬਰਾ ਵਸਦਾ ਸਿੱਖ ਭਾਈਚਾਰਾ ਸਿੱਖ ਖੇਡਾਂ ਵਰਗੇ ਵੱਡੇ ਸਮਾਗਮਾਂ ਦੀ ਮੇਜ਼ਬਾਨੀ ਕਰਨ ਦੀ ਸਥਿਤੀ ਵਿੱਚ ਹੋਵੇਗਾ, ਜੀਹਦੇ ਚਲਦਿਆਂ ਕੋਸ਼ਿਸ਼ਾਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
"ਅਸੀਂ ਸਾਰੀ ਸੰਗਤ ਦੇ ਧੰਨਵਾਦੀ ਹਾਂ ਜਿੰਨਾ ਦੇ ਸਹਿਯੋਗ ਸਦਕਾ ਇਹ ਸੰਭਵ ਹੋ ਰਿਹਾ ਹੈ। ਸਾਡੇ ਕੋਲ ਇਸ ਪ੍ਰੋਜੈਕਟ ਲਈ ਤਕਰੀਬਨ $1.6 ਮਿਲੀਅਨ ਦੀ ਫੰਡਿੰਗ ਮੌਜੂਦ ਹੈ ਪਰ ਪ੍ਰਸਤਾਵਿਤ ਯੋਜਨਾ ਤਹਿਤ ਵੱਖ-ਵੱਖ ਪੜਾਵਾਂ 'ਤੇ ਘੱਟੋ-ਘੱਟ $7 ਮਿਲੀਅਨ ਦੀ ਲਾਗਤ ਆਵੇਗੀ," ਉਨ੍ਹਾਂ ਕਿਹਾ।
ਹੋਰ ਵੇਰਵੇ ਤੇ ਆਡੀਓ ਇੰਟਰਵਿਊ ਪੰਜਾਬੀ ਵਿੱਚ ਸੁਣਨ ਲਈ ਇੱਥੇ ਕਲਿੱਕ ਕਰੋ: