ਤੀਆਂ ਦਾ ਤਿਉਹਾਰ ਸਾਉਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਅਤੇ ਇਹ ਹਰ ਉਮਰ, ਵਰਗ ਦੀਆਂ ਔਰਤਾਂ ਦੀ ਖੁਸ਼ੀ ਅਤੇ ਚਾਅ ਨੂੰ ਪ੍ਰਗਟਾਉਂਦਾ ਹੈ।
ਇਹ ਇੱਕ ਦਿਨ ਦਾ ਤਿਉਹਾਰ ਨਹੀਂ ਬਲਕਿ ਪੂਰੇ ਸਾਉਣ ਮਹੀਨੇ ਦਾ ਤਿਉਹਾਰ ਹੈ।
ਸਾਉਣ ਦੇ ਮਹੀਨੇ ਵਿੱਚ ਮੀਂਹ ਅਤੇ ਬਰਸਾਤਾਂ ਦੇ ਮੌਸਮ ਦੌਰਾਨ ਜਦੋਂ ਅਕਸਰ ਵਿਆਹੁਤਾ ਕੁੜੀਆਂ ਪੇਕੇ ਘਰ ਆਉਂਦੀਆਂ ਸਨ ਤਾਂ ਉਹ ਪਿੰਡ ਦੇ ਪਿੱਪਲ ਨਾਲ ਝੂਟਦੀ ਪੀਂਘ ਕੋਲ ਮਿਲਿਆ ਕਰਦੀਆਂ ਸਨ।
ਇਹ ਰਵਾਇਤ ਹੋਲੀ ਹੋਲੀ ਪੰਜਾਬੀ ਸੱਭਿਆਚਾਰ ਦਾ ਹਿੱਸਾ ਬਣ ਗਈ ਜਿਸਨੂੰ ਤੀਜ, ਤੀਆਂ ਤੇ ਤ੍ਰਿੰਝਣ ਨਾਂਵਾਂ ਨਾਲ ਵੀ ਜਾਣਿਆ ਜਾਂਦਾ ਹੈ।
ਸਿਡਨੀ ਤੋਂ ਕਮਲ ਤਿਵਾਰੀ ਦਾ ਤੀਆਂ ਦੇ ਤਿਉਹਾਰ ਨਾਲ ਖ਼ਾਸ ਮੋਹ ਹੈ।
ਉਹ ਹਰ ਸਾਲ ਸਿਡਨੀ ਵਿੱਚ ਤੀਆਂ ਦੇ ਤਿਉਹਾਰ ਦਾ ਆਯੋਜਨ ਕਰਦੇ ਹਨ।
ਇਸ ਵਾਰ ਵੀ ਉਹ ਜਲਦ ਹੀ ਤੀਆਂ ਦਾ ਤਿਉਹਾਰ ਮਨਾਉਣ ਲਈ ਤਿਆਰੀ ਕਰ ਰਹੇ ਹਨ।
ਉਹਨਾਂ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਮੇਲੇ ਵਿੱਚ ਉਹ ਹਰ ਉਮਰ ਵਰਗ ਦੀਆਂ ਔਰਤਾਂ ਨੂੰ ਖੁਸ਼ੀ ਜ਼ਾਹਰ ਕਰਦਿਆਂ ਦੇਖਦੇ ਹਨ ਤਾਂ ਉਹਨਾਂ ਦਾ ਚਾਅ ਦੁੱਗਣਾ ਹੋ ਜਾਂਦਾ ਹੈ।
ਉਹਨਾਂ ਦਾ ਮੰਨਣਾ ਹੈ ਕਿ ਅਜਿਹੇ ਮੇਲੇ ਨਵੀਂ ਪੀੜੀ ਨੂੰ ਉਹਨਾਂ ਦੇ ਸੱਭਿਆਚਾਰ ਬਾਰੇ ਜਾਣੂ ਕਰਵਾਉਂਦੇ ਹਨ।
ਉਹਨਾਂ ਤੀਆਂ ਦੇ ਮੇਲਿਆਂ ਦੇ ਆਯੋਜਨ ਦੌਰਾਨ ਮਹਿਸੂਸ ਕੀਤੇ ਕੁੱਝ ਖ਼ਾਸ ਪਲਾਂ ਦਾ ਵੀ ਜ਼ਿਕਰ ਕੀਤਾ।
ਕਮਲ ਤਿਵਾਰੀ ਵਲੋਂ ਸਾਂਝੇ ਕੀਤੇ ਗਏ ਇਹ ਤਜ਼ੁਰਬੇ ਸੁਨਣ ਲਈ ਇਸ ਆਡੀਓ ‘ਤੇ ਕਲਿੱਕ ਕਰੋ..