- ਲਿਬਰਲ ਅਤੇ ਨੈਸ਼ਨਲਜ਼ ਦੇ ਮੁੜ ਇਕੱਠੇ ਹੋਣ ਤੋਂ ਬਾਅਦ, ਕੋਅਲੀਸ਼ਨ ਦੀ ਨੈੱਟ ਜ਼ੀਰੋ ਯਾਨੀ ਕਲਾਈਮੇਟ ਟਾਰਗੈੱਟ ਪ੍ਰਤੀ ਵਚਨਬੱਧਤਾ ਦਾ ਭਵਿੱਖ ਅਜੇ ਵੀ ਸਪੱਸ਼ਟ ਨਹੀਂ ਹੈ।
- ਇੱਕ ਸਾਬਕਾ ਕੈਬਨਿਟ ਮੰਤਰੀ ਨੇ ਆਸਟ੍ਰੇਲੀਆ ਨੂੰ ਇਜ਼ਰਾਇਲ ਵਿਰੁੱਧ ਪਾਬੰਦੀਆਂ ਲਗਾਉਣ ਦੀ ਅਪੀਲ ਕੀਤੀ ਹੈ ਕਿਉਂਕਿ ਇਜ਼ਰਾਇਲ, ਗਾਜ਼ਾ ਵਿੱਚ ਲੋਕਾਂ ਲਈ ਮਦਦ ਰੋਕ ਰਿਹਾ ਹੈ।
- ਕੁਈਨਜ਼ਲੈਂਡ ਵਿੱਚ ਜਬਰੀ ਕੰਟਰੋਲ ਯਾਨੀ ਕੋਅਰਸਿਵ ਕੰਟਰੋਲ ਨੂੰ ਹੁਣ ਅਪਰਾਧ ਐਲਾਨਿਆ ਗਿਆ ਹੈ, ਅਤੇ ਦੋਸ਼ੀਆਂ ਨੂੰ 14 ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।
- ਲਿਵਰਪੂਲ ਦੀ ਵਿਕਟਰੀ ਪਰੇਡ ਵਿੱਚ ਭੀੜ ਨੂੰ ਟੱਕਰ ਮਾਰ ਕੇ ਲਗਭਗ 80 ਲੋਕਾਂ ਨੂੰ ਜਖਮੀ ਕਰਨ ਵਾਲੇ ਕਾਰ-ਚਾਲਕ ਉੱਤੇ ਕਈ ਅਪਰਾਧਕ ਦੋਸ਼ ਲਗਾਏ ਗਏ ਹਨ।
- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ ਮੌਕੇ 29 ਮਈ 2025 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿੱਚ ਇੱਕ ਸ਼ਰਧਾਂਜਲੀ ਸਮਾਗਮ ਕੀਤਾ ਗਿਆ।
ਵਧੇਰੇ ਜਾਣਕਾਰੀ ਲਈ ਸੁਣੋ ਇਹ ਖਬਰਨਾਮਾ:
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।