ਪੰਜਾਬੀ ਭਾਈਚਾਰੇ ਦੇ ਤੇਜ਼ੀ ਨਾਲ ਹੋ ਰਹੇ ਪਸਾਰ ਦੇ ਚੱਲਦੇ, ਪੰਜਾਬੀ ਭਾਸ਼ਾ ਦਾ ਪੱਧਰ ਹੋਰ ਉੱਚਾ ਚੁੱਕਣ ਦੇ ਯਤਨ ਕੀਤੇ ਜਾ ਰਹੇ ਹਨ।
ਕੂਈਨਜ਼ਲੈਂਡ ਸੂਬੇ ਦੇ ਸਿੱਖਿਆ ਵਿਭਾਗ ਨਾਲ ਜੁੜੀ ਹੋਈ ਹਰਵਿੰਦਰ ਕੌਰ ਸਿੱਧੂ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ ਕਿ “ਭਾਈਚਾਰੇ ਦੀ ਮੰਗ ਹੈ ਕਿ ਪੰਜਾਬੀ ਭਾਸ਼ਾ ਨੂੰ ਕੂਈਨਜ਼ਲੈਂਡ ਦੇ ਪਬਲਿਕ ਸਕੂਲਾਂ ਵਿੱਚ ਬਤੌਰ ਇੱਕ ਵਿਸ਼ੇ ਵਜੋਂ ਪੜਾਇਆ ਜਾਣਾ ਚਾਹੀਦਾ ਹੈ।”

ਪਿਛਲੀ ਜਨਗਨਣਾ ਦੇ ਮੁਕਾਬਲੇ, ਨਵੇਂ ਆਂਕੜੇ ਦਰਸਾਉਂਦੇ ਹਨ ਕਿ ਪੰਜਾਬੀ ਭਾਸ਼ਾ ਦਾ ਪਸਾਰ 80% ਤੋਂ ਵੀ ਵੱਧ ਹੋਇਆ ਹੈ।
ਵਿਕਟੋਰੀਆ ਅਤੇ ਨਿਊ ਸਾਊਥ ਵਿੱਚ ਪੰਜਾਬੀਆਂ ਦੀ ਭਾਰੀ ਵਸੋਂ ਤੋਂ ਬਾਅਦ ਕੂਈਨਜ਼ਲੈਂਡ ਦਾ ਸੂਬਾ ਤੀਜਾ ਅਜਿਹਾ ਵੱਡਾ ਸੂਬਾ ਬਣ ਗਿਆ ਹੈ ਜਿਸ ਵਿੱਚ 33 ਹਜ਼ਾਰ ਤੋਂ ਵੀ ਜ਼ਿਆਦਾ ਪੰਜਾਬੀ ਵੱਸੇ ਹੋਏ ਹਨ।
ਹਰਵਿੰਦਰ ਦਾ ਕਹਿਣਾ ਹੈ ਕਿ,"ਜਿੱਥੇ ਉਹ ਵਿਕਟੋਰੀਆ ਅਤੇ ਨਿਊ ਸਾਊਥ ਵੇਲਜ਼ ਦੇ ਪੰਜਾਬੀ ਭਾਈਚਾਰੇ ਕੋਲੋਂ ਸਹਿਯੋਗ ਦੀ ਆਸ ਕਰਦੀ ਹੈ , ਉੱਥੇ ਨਾਲ ਹੀ ਆਸਟ੍ਰੇਲੀਆ ਭਰ ਦੇ ਪੰਜਾਬੀਆਂ ਨੂੰ ਵੀ ਬੇਨਤੀ ਹੈ ਕਿ ਉਹ ਕੂਈਨਜ਼ਲੈਂਡ ਵਿੱਚ ਪੰਜਾਬੀ ਨੂੰ ਲਾਗੂ ਕਰਵਾਉਣ ਦੇ ਸਾਡੇ ਯਤਨਾਂ ਦਾ ਸਾਥ ਦੇਣ।"
ਹਰਵਿੰਦਰ ਹੋਰਾਂ ਨੇ ਇਸ ਉਪਰਾਲੇ ਨੂੰ ਸਿਰੇ ਚੜਾਉਣ ਲਈ ਇੱਕ ਆਨ-ਲਾਈਨ ਪਟੀਸ਼ਨ ਵੀ ਸ਼ੁਰੂ ਕੀਤੀ ਹੈ : https://chng.it/wTRhrXL7Zc






