ਕੈਨਬਰਾ ਤੋਂ ਸ਼ੇਰ ਏ ਪੰਜਾਬ ਸਪੋਰਟਸ ਕਲੱਬ ਦੇ ਸਰਪ੍ਰਸਤ ਸਤਨਾਮ ਸਿੰਘ ਦਬੜੀਖਾਨਾ ਨੇ ਐਸਬੀਐਸ ਪੰਜਾਬੀ ਨੂੰ ਦੱਸਿਆ ਕਿ ਖੇਡਾਂ ਨੂੰ ਪਿਆਰ ਕਰਨ ਵਾਲੇ ਲੋਕਲ ਭਾਈਚਾਰੇ ਦੀ ਮੱਦਦ ਨਾਲ ਸ਼ੇਰ ਏ ਪੰਜਾਬ ਸਪੋਰਟਸ ਕਲੱਬ ਕੈਨਬਰਾ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਨੌਜਵਾਨਾਂ ਵਿਚ ਖੇਡਾਂ ਦੀ ਰੁਚੀ ਵਧਾਈ ਜਾ ਸਕੇ ਅਤੇ ਆਉਣ ਵਾਲੇ ਸਮੇਂ ਵਿੱਚ ਆਸਟ੍ਰੇਲੀਅਨ ਸਿੱਖ ਗੇਮਸ ਨੂੰ ਕੈਨਬਰਾ ਵਿੱਚ ਲੈ ਕੇ ਆਇਆ ਜਾ ਸਕੇ।
"ਪਿਛਲੇ ਕੁਝ ਸਾਲਾਂ ਵਿੱਚ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਪ੍ਰਵਾਸੀ ਪੰਜਾਬੀਆਂ ਦੀ ਅਬਾਦੀ 'ਚ ਤੇਜ਼ੀ ਨਾਲ ਹੋਏ ਵਾਧੇ ਕਾਰਨ ਭਾਈਚਾਰੇ ਦੇ ਹੌਂਸਲੇ ਵੀ ਵਧੇ ਹਨ ਤੇ ਸਿੱਖ ਖੇਡਾਂ ਵਰਗੇ ਵੱਡੇ ਸਮਾਗਮਾਂ ਦੀ ਮੇਜ਼ਬਾਨੀ ਕਰਨ ਦੀ ਤਾਂਘ ਤੇ ਆਸ ਵੀ", ਉਨ੍ਹਾਂ ਕਿਹਾ।
"ਪਿਛਲੇ ਸਾਲ ਗੋਲਡ ਕੋਸਟ ਦੀਆਂ ਖੇਡਾਂ 'ਚ ਵੀ ਕੈਨਬਰਾ ਦੀਆਂ ਟੀਮਾਂ ਨੇ ਵੱਡੇ ਪੱਧਰ ਤੇ ਭਾਗ ਲਿਆ, ਇਹ ਨਿਰੰਤਰ ਦੂਜਾ ਸਾਲ ਹੈ ਜੱਦ ਕੈਨਬਰਾ ਤੋਂ ਖਿਡਾਰੀ ਗੱਜ ਵੱਜ ਕੇ ਹਿੱਸਾ ਲੈਣਗੇ, ਇਸੇ ਲਈ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਅਸੀਂ ਇਹ ਕਲੱਬ ਰਜਿਸਟਰਡ ਕਰਵਾਇਆ।"
Navdeep Kaur, a gold medal winner from Canberra in Australian Sikh Games 2023. Credit: Supplied by Mr Satnam Singh.
ਹੋਰ ਵੇਰਵੇ ਤੇ ਆਡੀਓ ਇੰਟਰਵਿਊ ਪੰਜਾਬੀ ਵਿੱਚ ਸੁਣਨ ਲਈ ਇੱਥੇ ਕਲਿੱਕ ਕਰੋ:





