ਵਿਕਟੋਰੀਆ ਦੇ ਡੇਲਸਫੋਰਡ ਵਿੱਚ ਵਾਪਰੇ ਇੱਕ ਹਾਦਸੇ ਵਿੱਚ 2 ਬੱਚਿਆਂ ਸਮੇਤ ਭਾਰਤੀ ਮੂਲ ਦੇ 5 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਨਾਲ਼ ਪਰਿਵਾਰਕ ਨਜ਼ਦੀਕੀ ਰੱਖਣ ਵਾਲ਼ੇ ਮੈਲਬੌਰਨ ਦੇ ਸੁਖਜਿੰਦਰ ਬੈਂਸ, ਬਲਜੀਤ ਸਿੰਘ ਅਤੇ ਸਨੀ ਦੁੱਗਲ ਨੇ ਇਸ ਘਟਨਾ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਪੀੜ੍ਹਤ ਪਰਿਵਾਰਾਂ ਨਾਲ਼ ਆਪਣੀ ਹਮਦਰਦੀ ਜ਼ਾਹਿਰ ਕੀਤੀ ਹੈ। ਹੋਰ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ....
ਮੈਲਬੌਰਨ ਤੋਂ ਤਕਰੀਬਨ 100-ਕਿਲੋਮੀਟਰ ਦੂਰ ਡੇਲਸਫੋਰਡ ਕਸਬੇ ਵਿੱਚ ਇਹ ਦੁਰਘਟਨਾ ਓਦੋਂ ਵਾਪਰੀ ਜਦੋਂ ਇੱਕ ਕਾਰ ਨੇ ਰਾਇਲ ਹੋਟਲ ਦੇ ਬੀਅਰ ਗਾਰਡਨ ਵਿੱਚ ਬੈਠੇ ਲੋਕਾਂ ਵਿੱਚ ਟੱਕਰ ਮਾਰੀ।
ਪੁਲੀਸ ਵਲੋਂ ਇਸ ਸਬੰਧੀ 66-ਸਾਲਾ ਕਾਰ-ਚਾਲਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਦੁਖਦਾਈ ਘਟਨਾ ਪਿੱਛੋਂ ਆਸਟ੍ਰੇਲੀਆ ਵਸਦੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥੋਨੀ ਅਲਬਾਨੀਜ਼ ਵੱਲੋਂ ਵੀ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ ਗਿਆ ਹੈ।
ਹੋਰ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ....





