42-ਕਿਲੋਮੀਟਰ ਦੀ ਇਹ ਦੌੜ ਮਿਲਸਨ ਪੁਆਇੰਟ ਤੋਂ ਸ਼ੁਰੂ ਹੁੰਦਿਆਂ ਹਾਰਬਰ ਬ੍ਰਿਜ ਨੂੰ ਪਾਰ ਕਰਦੀ ਹੋਈ, ਰਾਇਲ ਬੋਟਾਨਿਕਲ ਗਾਰਡਨ ਅਤੇ ਓਪਰਾ ਹਾਊਸ ਦੇ ਨੇੜਿਓਂ ਵੀ ਗੁਜ਼ਰੀ।
ਚੁਬਵੀਂ ਗਰਮੀ ਦੇ ਬਾਵਜੂਦ ਭਾਗ ਲੈਣ ਵਾਲਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।
ਪ੍ਰਬੰਧਕਾਂ ਵੱਲੋਂ ਆਸਟ੍ਰੇਲੀਆ ਦੀ ਇਸ ਸਭ ਤੋਂ ਵੱਡੀ ਮੈਰਾਥਨ ਵਿੱਚ ਚਾਰ ਲੱਖ ਦੇ ਕਰੀਬ ਪਾਣੀ ਦੇ ਗਿਲਾਸ ਦਿੱਤੇ ਗਏ।
ਮੈਰਾਥਨ ਦੌਰਾਨ ਘੱਟੋ-ਘੱਟ 26 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ ਸੱਤ ਦੀ ਹਾਲਤ ਗੰਭੀਰ ਹੈ।
ਇਸ ਵਾਰ ਦੀ ਈਵੈਂਟ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਵੀ ਭਰਵੀਂ ਹਾਜ਼ਰੀ ਵੇਖਣ ਨੂੰ ਮਿਲੀ।
ਭਾਈਚਾਰੇ ਦੇ ਮੰਨੇ-ਪ੍ਰਮੰਨੇ ਬਜ਼ੁਰਗ ਦੌੜਾਕ ਡਾ: ਹਰਸ਼ਰਨ ਗਰੇਵਾਲ ਨੇ ਰਿਕਾਰਡ ਸਮੇਂ ਵਿੱਚ ਰੇਸ ਪੂਰੀ ਕਰਦਿਆਂ 70-ਸਾਲ ਉਮਰ ਵਰਗ ਵਿੱਚ ਪਹਿਲੀ ਥਾਂ ਹਾਸਿਲ ਕੀਤੀ।
Credit: Supplied
"ਮੈਰਾਥਨ ਦੇ ਸ਼ੌਕੀਨਾਂ ਲਈ ਇਹ ਵਿਆਹ ਵਰਗਾ ਮਾਹੌਲ ਸੀ। ਇੱਕ-ਦੂਜੇ ਦੀ ਹੱਲਾਸ਼ੇਰੀ ਤੇ ਸ਼ਾਬਾਸ਼ੇ ਸਦਕਾ ਸਾਡੇ ਗਰੁੱਪ ਦੇ ਕਈ ਮੈਂਬਰ ਰਿਕਾਰਡ ਸਮੇਂ ਵਿੱਚ ਇਹ ਰੇਸ ਮੁਕੰਮਲ ਕਰਨ ਵਿੱਚ ਕਾਮਯਾਬ ਹੋਏ," ਉਨ੍ਹਾਂ ਕਿਹਾ।
ਹੋਰ ਵੇਰਵੇ ਲਈ ਇਹ ਆਡੀਓ ਇੰਟਰਵਿਊ ਸੁਣੋ....