ਖ਼ਾਨ੍ਹ ਬੁਈ ਖੁੱਲੇ ਵਾਤਾਵਰਣ ਵਿੱਚ ਕੰਮ ਕਰਦੇ ਹਨ ਅਤੇ ਅਜਿਹੇ ਵਿੱਚ ਇੱਕ ਹੇਅਫ਼ੀਵਰ ਦਾ ਮਰੀਜ਼ ਹੋਣਾ ਮੁਸ਼ਕਿਲਾਂ ਨੂੰ ਹੋਰ ਵੀ ਵਧਾ ਦਿੰਦਾ ਹੈ।
ਮੋਨਾਸ਼ ਯੂਨੀਵਰਸਿਟੀ ਵਿਚ ਐਲਰਜੀ ਅਤੇ ਕਲੀਨਿਕਲ ਇਮਯੂਨੋਲੋਜੀ ਲੈਬਾਰਟਰੀ ਦੇ ਮੁਖੀ ਪ੍ਰੋਫੈਸਰ ਮੇਨੋ ਵੈਨ ਜ਼ੇਲਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹਾ ਇਲਾਜ ਲੱਭ ਲਿਆ ਹੈ ਜੋ ਕੁਝ ਆਮ ਹੇਫ਼ੀਵਰ ਦੇ ਲੱਛਣਾਂ ਨੂੰ ਖਤਮ ਕਰ ਸਕਦਾ ਹੈ।
ਇਹ ਗੋਲੀ ਪਹਿਲਾਂ ਹੀ ਉਪਲੱਬਧ ਹੈ ਅਤੇ ਇਸਦੀ ਕੀਮਤ ਲਗਭਗ 100 ਡਾਲਰ ਪ੍ਰਤੀ ਮਹੀਨਾ ਹੈ।
ਅਧਿਐਨ ਵਿੱਚ ਸ਼ਾਮਲ 27 ਲੋਕਾਂ ਨੂੰ ਰਾਈ ਘਾਹ ਦੇ ਪਰਾਗ ਤੋਂ ਐਲਰਜੀ ਸੀ ਅਤੇ ਉਹਨਾਂ ਨੂੰ ਮੌਸਮੀ 'ਰਾਈਨੋਕੋਨਜਕਟੀਵਿਟਸ' ਦੀ ਸਮੱਸਿਆ ਵੀ ਸੀ।
13 ਲੋਕਾਂ ਨੂੰ ਪਰਾਗ ਦੇ ਮੌਸਮ ਤੋਂ 4 ਮਹੀਨੇ ਪਹਿਲਾਂ 5 ਘਾਹ ਦੀਆਂ ਕਿਸਮਾਂ ਦੇ ਪਰਾਗ ਦੀ ਮਾਈਕਰੋ ਖੁਰਾਕ ਵਾਲੀ ਗੋਲੀ ਦਿੱਤੀ ਗਈ ਸੀ। 14 ਭਾਗੀਦਾਰਾਂ ਨੂੰ ‘ਐਂਟੀਹਿਸਟਾਮਾਈਨ’ ਜਾਂ ਨੱਕ ਦੇ ਸਪਰੇਅ ਵਰਗੀਆਂ ਮਿਆਰੀ ਥੈਰੇਪੀਆਂ ਦਿੱਤੀਆਂ ਗਈਆਂ ਸਨ।
ਪ੍ਰੋਫੈਸਰ ਵੈਨ ਜ਼ੈਲਮ ਦਾ ਕਹਿਣਾ ਹੈ ਕਿ ਪਹਿਲੇ ਸਮੂਹ ਤੋਂ, ਸਾਰੇ ਮਰੀਜ਼ਾਂ ਨੇ ਦੂਜੇ ਸਮੂਹ ਦੇ ਮੁਕਾਬਲੇ ਦੋ ਸਾਲਾਂ ਬਾਅਦ ਇਲਾਜ ਤੋਂ ਲਾਭਾਂ ਦੀ ਰਿਪੋਰਟ ਕੀਤੀ।
ਪ੍ਰੋਫ਼ੈਸਰ ਵੈਨ ਜ਼ੇਲਮ ਦਾ ਕਹਿਣਾ ਹੈ ਕਿ ਹੋਰ ਜਾਂਚ ਦੀ ਲੋੜ ਪਵੇਗੀ ਅਤੇ ਇਹ ਹਰ ਕਿਸੇ ਲਈ ਨਹੀਂ ਹੋ ਸਕਦਾ।
ਉਮੀਦ ਕੀਤੀ ਜਾ ਸਕਦੀ ਹੈ ਕਿ ਖ਼ਾਨ੍ਹ ਬੁਈ ਵਰਗੇ ਐਲਰਜੀ ਤੋਂ ਪੀੜ੍ਹਤ ਲੋਕਾਂ ਨੂੰ ਇਸ ਤੋਂ ਆਸਾਨੀ ਨਾਲ ਸਾਹ ਲੈਣ ਵਿੱਚ ਥੋੜ੍ਹੀ ਜਿਹੀ ਮਦਦ ਮਿਲ ਸਕਦੀ ਹੈ।