ਇੱਕ ਛੋਟੀ ਗਹਿਣਿਆਂ ਦੀ ਦੁਕਾਨ ਵਿੱਚ ਕੰਮ ਕਰਨ ਵਾਲਾ ਲੋਰੈਂਜ਼ੋ ਰੂਕੋਜ਼ੋ ਪਿਛਲੇ ਪੰਜ ਸਾਲਾਂ ਤੋਂ ਇਸ ਕਿੱਤੇ ਨਾਲ ਜੁੜਿਆ ਹੋਇਆ ਹੈ।
ਚਾਰ ਬੱਚਿਆਂ ਦੇ ਇਸ ਦਾਦੇ ਦਾ ਸੁਫਨਾ ਸੀ ਕਿ ਇੱਕ ਦਿਨ ਉਸ ਦਾ ਆਪਣਾ ਬੇਟਾ ਇਸ ਕੰਮ ਨੂੰ ਸੰਭਾਲੇ। ਪਰ ਮੈਲਬਰਨ ਵਿੱਚ ਲੱਗਣ ਵਾਲੀਆਂ ਸਖਤ ਬੰਦਸ਼ਾਂ ਕਾਰਨ ਇਸ ਦਾ ਇਹ ਵਪਾਰ ਕਾਫੀ ਪਤਲੀ ਹਾਲਤ ਵਿੱਚ ਪਹੁੰਚ ਗਿਆ ਹੈ।
'ਸਮਾਲ ਬਿਜ਼ਨਸ ਆਸਟ੍ਰੇਲੀਆ’ ਵਲੋਂ ਕਰਵਾਏ ਗਏ ਇੱਕ ਦੇਸ਼ ਵਿਆਪੀ ਤਾਜ਼ਾ ਸਰਵੇਖਣ ਤੋਂ ਪਤਾ ਚਲਿਆ ਹੈ ਕਿ ਜੇ ਸਰਕਾਰ ਨੇ ਛੋਟੇ ਵਪਾਰਾਂ ਨੂੰ ਤੁਰੰਰਤ ਮਾਲੀ ਮੱਦਦ ਪ੍ਰਦਾਨ ਨਾ ਕੀਤੀ ਤਾਂ ਤਿੰਨਾਂ ਵਿੱਚੋਂ ਇੱਕ ਛੋਟਾ ਵਪਾਰ ਆਰਥਿਕ ਮੰਦੀ ਕਾਰਨ ਬੰਦ ਹੋ ਜਾਵੇਗਾ।
ਕਾਰਜਕਾਰੀ ਨਿਰਦੇਸ਼ਕ ਬਿੱਲ ਲੈਂਗ ਮੰਨਦੇ ਹਨਕਿ ਹਾਲਤ ਬਹੁਤ ਹੀ ਨਾਜ਼ੁਕ ਹੈ।
ਇਸ ਸਰਵੇਖਣ ਦੇ ਆਂਕੜੇ ਦਸਦੇ ਹਨ ਕਿ 974,000 ਛੋਟੇ ਵਪਾਰਾਂ ਨੇ ਕਰੋਨਾਵਾਇਰਸ ਮਹਾਂਮਾਰੀ ਕਾਰਨ ਆਪਣੀ ਪਹਿਲਾਂ ਵਕੀਤੀ ਹੋਈ ਬੱਚਤ ਨੂੰ ਵਰਤ ਲਿਆ ਹੈ।
ਤਕਰੀਬਨ 550,000 ਤੋਂ ਵੀ ਜਿਆਦਾ ਵਪਾਰਾਂ ਨੇ ਆਪਣੀ ਸੁੱਪਰ ਦੀ ਰਾਸ਼ੀ ਕੱਢਵਾ ਲਈ ਹੈ। ਅਤੇ 93,000 ਵਪਾਰਾਂ ਨੂੰ ਆਪਣੀ ਜਾਇਦਾਦ ਤੱਕ ਵੇਚਣੀ ਪੈ ਗਈ ਹੈ।
ਮੈਲਬਰਨ ਸ਼ਹਿਰ ਦੇ ਵਪਾਰਾਂ ਨੂੰ ਉਮੀਦ ਸੀ ਕਿ ਸੋਮਵਾਰ 11 ਜਨਵਰੀ ਤੋਂ ਕਰਮਚਾਰੀ ਆਪਣੇ ਦਫਤਰਾਂ ਅਤੇ ਕੰਮ ਵਾਲੀਆਂ ਥਾਵਾਂ ਤੇ ਪਰਤਣਾ ਸ਼ੁਰੂ ਕਰ ਦੇਣਗੇ।
ਪਰ ਭਾਈਚਾਰਿਆਂ ਵਿੱਚ ਫੈਲੀ ਤਾਜ਼ਾ ਲਾਗ ਕਾਰਨ, ਘਰਾਂ ਤੋਂ ਕੰਮ ਕਰਨ ਵਾਲੇ ਹੁਕਮਾਂ ਨੂੰ ਇੱਕ ਹਫਤਾ ਹੋਰ ਵਧਾਉਂਦੇ ਹੋਏ ਹੁਣ 18 ਜਨਵਰੀ ਤੱਕ ਕਰ ਦਿੱਤਾ ਗਿਆ ਹੈ।
ਟੇਕ-ਅਵੇਅ ਖਾਣਾ ਪ੍ਰਦਾਨ ਕਰਨ ਵਾਲੇ ਇੱਕ ਛੋਟੇ ਵਪਾਰ ‘ਕਰਿਪਰੀ ਕੈਫੇ’ ਦੇ ਮਾਲਕ ਵੀ ਕਰਮਚਾਰੀਆਂ ਦੇ ਵਾਪਸ ਪਰਤਣ ਦੀ ਰਾਹ ਦੇਖ ਰਹੇ ਹਨ।
ਮੈਲਬਰਨ ਦੀਆਂ ਉੱਚੀਆਂ ਇਮਾਰਤਾਂ ਦੇ ਕਰੀਬ ਬਣੇ ਹੋਏ ਇਸ ਵਿਅਤਨਾਮੀ ਭੋਜਨ ਦੀ ਦੁਕਾਨ ਚਲਾਉਣ ਵਾਲੇ ਲੋਕ ਵੂ ਦਾ ਕਹਿਣਾ ਹੈ ਕਿ ਤਾਲਾਬੰਦੀ ਦੌਰਾਨ ਉੁਹਨਾਂ ਨੇ ਇੱਕ ਦਿਨ ਦੇ ਸਿਰਫ 28 ਡਾਲਰਾਂ ਦੀ ਵਿੱਕਰੀ ਹੀ ਕੀਤੀ ਸੀ।
ਬਲੈਕ ਓਰੈਂਜ ਬੂਟੀਕ ਜੋ ਕਿ ਸੀਬੀਡੀ ਤੋਂ ਥੋੜੀ ਦੂਰ ਬਣਿਆ ਹੋਇਆ ਹੈ, ਵਿੱਚ ਹੁਣ ਇੱਕਾ ਦੁੱਕਾ ਗਾਹਕ ਪਰਤਣੇ ਸ਼ੁਰੂ ਹੋ ਗਏ ਹਨ। ਇਸ ਦੇ ਮਾਲਕ ਮਾਰਟੀਨ ਫਲੂਚ-ਸਕੌਟ ਨੂੰ ਪੂਰੀ ਉਮੀਦ ਹੈ ਕਿ ਇੱਕ ਦਿਨ ਹਾਲਾਤ ਜਰੂਰ ਹੀ ਸੁਧਰਨਗੇ।
ਇਸ 30 ਸਾਲਾਂ ਦੇ ਵਪਾਰੀ ਨੇ ਤਾਲਾਬੰਦੀ ਦੌਰਾਨ ਪਹਿਲੀ ਵਾਰ ਆਨ ਲਾਈਨ ਵਪਾਰ ਕਰਨਾ ਸ਼ੁਰੂ ਕੀਤਾ ਸੀ। ਅਤੇ ਇਸ ਵਪਾਰ ਵਿੱਚ ਕੰਮ ਕਰਨ ਵਾਲੀ ਡੇਨੀਅਲਾ ਬਰਚ ਵਾਸਤੇ ਇਹ ਇੱਕ ਨਿਵੇਕਲਾ ਤਜਰਬਾ ਸੀ। ਹੈਰਾਨੀ ਇਸ ਗੱਲ ਦੀ ਹੋਈ ਹੈ ਕਿ, ਇਹਨਾਂ ਦੇ ਜਿਆਦਾ ਖਰੀਦਦਾਰ ਦੂਜੇ ਰਾਜਾਂ ਜਾਂ ਵਿਦੇਸ਼ਾਂ ਤੋਂ ਸਨ।
ਆਪਣੀ ਭਾਸ਼ਾ ਵਿੱਚ ਕਰੋਨਾਵਾਇਰਸ ਬਾਰੇ ਤਾਜ਼ਾ ਜਾਣਕਾਰੀ ਅਤੇ ਉਪਲੱਬਧ ਬਾਰੇ ਜਾਨਣ ਲਈ ਐਸ ਬੀ ਐਸ.ਕਾਮ.ਏਯੂ/ਕਰੋਨਾਵਾਇਰਸ ਤੇ ਜਾਓ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ






