ਕਰੋਨਾ ਟੀਕਾਕਰਣ ਦੇ ਚਲਦਿਆਂ ਅਸੀਂ ਕੋਵਿਡ ਵੈਕਸੀਨ ਲਗਵਾ ਚੁੱਕੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਪਾਇਆ ਕਿ ਹਰ ਕਿਸੇ ਦਾ ਟੀਕੇ ਪ੍ਰਤੀ ਵੱਖਰਾ ਪ੍ਰਤੀਕਰਮ ਹੈ - ਕੁਝ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਤੇ ਕਈਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਐਸਬੀਐਸ ਪੰਜਾਬੀ ਨਾਲ ਗੱਲ ਕਰਦਿਆਂ ਫਰੰਟਲਾਈਨ ਵਰਕਰ ਅਜੀਤ ਸਿੰਘ ਚੌਹਾਨ ਨੇ ਕਿਹਾ ਕਿ “ਕੋਵਿਡ ਟੀਕਾਕਰਣ ਦੀ ਪਹਿਲੀ ਵੈਕਸੀਨ ਤੋਂ ਬਾਅਦ ਮੈਨੂੰ ਕੋਈ ਤਕਲੀਫ ਨਹੀਂ ਆਈ ਅਤੇ ਦੂਜੇ ਟੀਕੇ ਤੋਂ ਬਾਅਦ ਕਿਸੇ ਕਿਸਮ ਦੇ ਪ੍ਰਭਾਵ ਮਹਿਸੂਸ ਕਰਨ ਦੀ ਉਮੀਦ ਕੀਤੀ ਜਾ ਰਹੀ ਸੀ, ਪਰ ਨਹੀਂ, ਮੈਨੂੰ ਬਿਲਕੁਲ ਵੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਈ।”
ਇੱਕ ਹੋਰ ਫਰੰਟ ਲਾਈਨ ਵਰਕਰ ਜੋਧਬੀਰ ਸਿੰਘ ਸੰਧੂ ਨੇ ਦੱਸਿਆ - “ਪਹਿਲੀ ਵੈਕਸੀਨ ਤੋਂ ਬਾਅਦ ਮੇਰੀ ਬਾਂਹ ਵਿਚ ਦਰਦ ਹੋਇਆ। ਮੈਨੂੰ ਚੱਕਰ ਵੀ ਆਏ ਅਤੇ ਮੇਰੇ ਸਿਰ ਵਿਚ ਭਾਰੀਪਨ ਹੋਣ ਕਰਕੇ ਉਸ ਰਾਤ ਮੈਨੂੰ ਨੀਂਦ ਨਹੀਂ ਆਈ। ਮੈਨੂੰ ਅਗਲੇ ਦਿਨ ਕੰਮ ਤੋਂ ਛੁੱਟੀ ਲੈਣੀ ਪਈ ਅਤੇ ਪੂਰਾ ਦਿਨ ਆਰਾਮ ਕਰਨ ਤੋਂ ਬਾਅਦ ਸ਼ਾਮ ਤੱਕ ਮੈਂ ਬਿਹਤਰ ਮਹਿਸੂਸ ਕੀਤਾ।"
ਇਨ੍ਹਾਂ ਵੱਖ-ਵੱਖ ਪ੍ਰਤੀਕਰਮਾਂ ਦੇ ਅਧੀਨ ਅਸੀਂ ਡਾਕਟਰ ਜ਼ੀਸ਼ਨ ਅਕਰਮ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਦੱਸਿਆ ਕਿ ਵੈਕਸੀਨ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ।

Dr. Zeeshan Akram Source: Supplied
“ਟੀਕਾਕਰਨ ਤੋਂ ਬਾਅਦ ਵਧੇਰੇਤਰ ਮੁਸ਼ਕਿਲਾਂ ਮਾਮੂਲੀ ਹੀ ਹੁੰਦੀਆਂ ਹਨ। ਅਜਿਹੇ ਮਾਮਲਿਆਂ 'ਚ ਕਿਸੇ ਤਰ੍ਹਾਂ ਦਾ ਦਰਦ, ਟੀਕਾ ਲੱਗਣ ਵਾਲੀ ਜਗ੍ਹਾ 'ਤੇ ਸੋਜ, ਹਲਕਾ ਬੁਖ਼ਾਰ, ਘਬਰਾਹਟ, ਸਰੀਰ 'ਚ ਦਰਦ, ਆਦਿ ਵਰਗੀਆਂ ਦਿੱਕਤਾਂ ਆ ਸਕਦੀਆਂ ਹਨ," ਉਨ੍ਹਾਂ ਕਿਹਾ।
“ਪਰ ਚੰਗੀ ਗੱਲ ਇਹ ਹੈ ਕਿ ਕੋਵੀਡ-19 ਟੀਕੇ ਦਾ ਕੋਈ ਵੀ ਮਾੜਾ ਲੱਛਣ ਆਮ ਤੌਰ 'ਤੇ ਕੁਝ ਦਿਨਾਂ ਵਿੱਚ ਹੀ ਚਲਾ ਜਾਂਦਾ ਹੈ ਪਰ ਨੋਟ ਕਰਨ ਵਾਲ਼ੀ ਗੱਲ ਇਹ ਹੈ ਕਿ ਤਕਲੀਫ ਦਾ ਇੱਕ ਸੰਕੇਤ ਇਹ ਵੀ ਹੈ ਕਿ ਟੀਕਾ ਕੰਮ ਕਰ ਰਿਹਾ ਹੈ।"
ਉਨ੍ਹਾਂ ਸਲਾਹ ਦਿੱਤੀ ਕਿ ਟੀਕਾ ਲਗਵਾਉਣ ਤੋਂ ਪਹਿਲਾਂ ਟੀਕੇ ਦੇ ਮਾੜੇ ਪ੍ਰਭਾਵਾਂ ਤੋਂ ਬੇਵਜ੍ਹਾ ਡਰਕੇ ਕੋਈ ਦਰਦ-ਨਿਵਾਰਕ ਦਵਾਈ ਨਹੀਂ ਲੈਣੀ ਚਾਹੀਦੀ, ਦਵਾਈ ਤਾਂ ਹੀ ਲਓ ਜੇ ਤੁਹਾਨੂੰ ਕੋਈ ਮਾੜੇ ਲੱਛਣ ਤਹਿਤ ਕਿਸੇ ਪ੍ਰੇਸ਼ਾਨੀ ਦਾ ਸਾਮਣਾ ਕਰਨਾ ਪਏ।
“ਟੀਕੇ ਤੋਂ ਬਾਅਦ ਜੇ ਕਿਸੇ ਕਿਸਮ ਦਾ ਦਰਦ ਜਾਂ ਕੁੱਝ ਗੰਭੀਰ ਦਿੱਕਤਾਂ ਆਉਂਦੀਆਂ ਹਨ ਤਾਂ ਆਪਣੀ ਸਿਹਤ ਵਿੱਚ ਹੋਣ ਵਾਲੀ ਤਬਦੀਲੀ 'ਤੇ ਪੂਰੀ ਨਜ਼ਰ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
“ਕਰੋਨਾਵਾਇਰਸ ਟੀਕਾ ਲਗਵਾਉਣ ਤੋਂ ਬਾਅਦ ਕਰੋਨਾ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਜਾਂਦੀ ਹੈ ਪਰ ਫਿਰ ਵੀ ਜੇ ਤੁਹਾਨੂੰ ਕਰੋਨਾ ਹੋ ਜਾਂਦਾ ਹੈ, ਤਾਂ ਤੁਹਾਡਾ ਸਰੀਰ ਆਸਾਨੀ ਨਾਲ ਇਸ ਖ਼ਿਲਾਫ਼ ਲੜੇਗਾ ਕਿਉਂਕਿ ਟੀਕਾ ਵਾਇਰਸ ਵਿਰੁੱਧ ਵੱਧ ਤੋਂ ਵੱਧ ਸੁਰੱਖਿਆ ਲਈ ਬਣਾਇਆ ਗਿਆ ਹੈ," ਉਨ੍ਹਾਂ ਕਿਹਾ।
Get advice about vaccine symptoms and report through the NPS MedicineWise Adverse Medicine Events (AME) Line on 1300 134 237, 7 days a week 8am-8pm AEST/AEDT.
Disclaimer: The content of this article and audio is not intended to be a substitute for professional medical advice, diagnosis, or treatment. Always seek the advice of your physician or other qualified health provider with any questions you may have regarding a medical condition.
Click on the player at the top of the page to listen to the podcast in Punjabi.
People in Australia must stay at least 1.5 meters away from others. Check your state’s restrictions on gathering limits.
If you are experiencing cold or flu symptoms, stay home and arrange a test by calling your doctor or contact the Coronavirus Health Information Hotline on 1800 020 080. News and information is available in 63 languages at sbs.com.au/coronavirus