ਕੋਵਿਡਸੇਫ ਐਪ ਨੂੰ ਆਸਟ੍ਰੇਲੀਆ ਵਿਚ 7 ਮਿਲੀਅਨ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ ਅਤੇ ਫੈਡਰਲ ਸਰਕਾਰ ਅਨੁਸਾਰ ਇਸ ਦੀ ਵਰਤੋਂ ਨਾਲ ਕੋਰੋਨਾਵਾਇਰਸ ਦੇ ਕੇਸਾਂ ਦੇ ਮੁਡ਼ ਬਾਰੇ ਸੂਹ ਮਿਲਦੀ ਹੈ।
ਆਸਟ੍ਰੇਲੀਆ ਵਿਚ ਦੀ ਪੁਹੰਚ ਵਧਾਣ ਲਈ ਐੱਪ ਨੂੰ ੨ ਹੋਰ ਭਾਸ਼ਾਵਾਂ, ਜਿਹਨਾਂ ਵਿਚੋਂ ਇਕ ਪੰਜਾਬੀ ਹੈ, ਵਿਚ ਜਾਰੀ ਕੀਤਾ ਗਿਆ ਹੈ । ਇਸ ਨਾਲ 2 ਮਿਲੀਅਨ ਲੋਕਾਂ ਨੂੰ ਆਪਣੀ ਭਾਸ਼ਾ ਵਿਚ ਐਪ ਤੋਂ ਲਾਭ ਪ੍ਰਾਪਤ ਹੋ ਸਕਦਾ ਹੈ।
ਹੁਣ ਤਿੱਕਰ ਕੋਵਿਡਸੇਫ ਐਪ ਅੰਗਰੇਜ਼ੀ ਤੋਂ ਇਲਾਵਾ ਕੇਵਲ 7 ਭਾਸ਼ਾਵਾਂ ਵਿਚ ਉਪਲਬਧ ਸੀ, ਅਤੇ ਇਸ ਹਫਤੇ ਪੰਜਾਬੀ ਵਿੱਚ ਵੀ ਤਿਆਰ ਕਰ ਦਿੱਤੀ ਗਈ ਹੈ।
ਇਹਨਾਂ ਤੋਂ ਇਲਾਵਾ, ਅਰਬੀ, ਕੈਨਟੋਨੀਜ਼, ਗਰੀਕ, ਇਟਾਲੀਅਨ, ਕੋਰੀਅਨ, ਮੈਂਡਰੀਨ ਅਤੇ ਵੀਅਤਨਾਮੀ ਭਾਸ਼ਾਵਾਂ ਵਿੱਚ ਇਹ ਪਹਿਲਾਂ ਤੋਂ ਹੀ ਉਪਲੱਬਧ ਸੀ।
ਕੋਵਿਡਸੇਫ ਐਪ ਨੂੰ ਪਹਿਲੀ ਵਾਰ ਜਾਰੀ ਕੀਤੇ ਜਾਣ ਤੋਂ ਲੈ ਕਿ ਹੁਣ ਤੱਕ ਸਿਹਤ ਵਿਭਾਗ ਵਲੋਂ ਭਾਈਚਾਰਿਆਂ ਦੀ ਮਦਦ ਨਾਲ ਇਸ ਵਿੱਚ ਕਈ ਪ੍ਰਕਾਰ ਦੇ ਸੁਧਾਰ ਕੀਤੇ ਜਾਂਦੇ ਰਹੇ ਹਨ।
ਇਹਨਾਂ ਵਿੱਚ ਨਿੱਜਤਾ, ਕਾਰਜਸ਼ੀਲਤਾ ਅਤੇ ਇਸ ਨੂੰ ਵਰਤਣ ਦੇ ਤਰੀਕੇ ਪ੍ਰਮੁੱਖ ਰਹੇ ਹਨ।
ਭਾਸ਼ਾ ਦੀ ਚੋਣ ਕਰਨੀ ਪਹਿਲਾਂ ਨਾਲੋਂ ਅਸਾਨ ਬਣਾ ਦਿੱਤੀ ਗਈ ਹੈ। ਅਗਰ ਤੁਹਾਡੇ ਫੋਨ ਉੱਤੇ ਇਹਨਾਂ ਉਪਲੱਬਧ ਭਾਸ਼ਾਵਾਂ ਵਿੱਚੋਂ ਕੋਈ ਇੰਸਟਾਲ ਕੀਤੀ ਹੋਈ ਹੈ ਤਾਂ ਇਹ ਐਪ ਆਪਣੇ ਆਪ ਹੀ ਇਸ ਦੀ ਜਾਣਕਾਰੀ ਨੂੰ ਤੁਹਾਡੀ ਪਸੰਦੀਦਾ ਭਾਸ਼ਾ ਵਿੱਚ ਬਦਲ ਦੇਵੇਗੀ।
ਹੋਰ ਮਦਦ ਲਈ ‘ਚੇਂਜ ਲੈਂਗੂਏਜ ਆਪਸ਼ਨ’ ਉੱਤੇ ਜਾਇਆ ਜਾ ਸਕਦਾ ਹੈ।
ਯੂਜ਼ਰ ਗਾਈਡ ਵੀ 63 ਭਾਸ਼ਾਵਾਂ ਵਿੱਚ ਉਪਲੱਬਧ ਹੈ।
ਇਸ ਐਪ ਦੇ 7 ਮਿਲੀਅਨ ਡਾਊਨਲੋਡ ਹੋ ਚੁੱਕੇ ਹਨ। ਅਣਜਾਣ ਨਜ਼ਦੀਕੀ ਸੰਪਰਕਾਂ ਅਤੇ ਸਕਾਰਾਤਮਕ ਮਾਮਲਿਆਂ ਦੀ ਪਛਾਣ ਕਰਨ ਲਈ ਇਸ ਦੀ ਵਰਤੋਂ ਸੈਂਕੜੇ ਵਾਰ ਕੀਤੀ ਜਾ ਚੁੱਕੀ ਹੈ।

Source: SBS Punjabi
ਫੈਡਰਲ ਸਰਕਾਰ ਵੱਲੋਂ ਬਿਨਤੀ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਲੋਕ ਇਸ ਐਪ ਨੂੰ ਇੰਸਟੌਲ ਕਰਕੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਵਿੱਚ ਆਪਣਾ ਯੋਗਦਾਨ ਪਾਉਣ।
ਕੋਵਿਡਸੇਫ ਐਪ ਸੰਪਰਕ ਲੱਭਣ ਵਾਲਿਆਂ ਵਾਸਤੇ ਇੱਕ ਬਹੁਤ ਕਾਰਗਰ ਯੰਤਰ ਸਿੱਧ ਹੋ ਰਹੀ ਹੈ। ਇਸ ਦੁਆਰਾ ਲਾਗ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਤੁਰੰਤ ਪਤਾ ਚਲਾਇਆ ਜਾਂਦਾ ਹੈ।
ਨਵੇਂ ਕੀਤੇ ਸੁਧਾਰਾਂ ਵਿੱਚ, ਇਸ ਐਪ ਨੂੰ ਵਰਤਣ ਵਾਲਿਆਂ ਤੱਕ ਵਧੀਆ ਤਰੀਕੇ ਨਾਲ ਸੂਚਨਾਵਾਂ ਪਹੁੰਚਾਉਣ ਦਾ ਯਤਨ ਵੀ ਕੀਤਾ ਗਿਆ ਹੈ।
ਨਿਰਧਾਰਤ ਸਥਾਨ ਸੇਵਾਵਾਂ ਅਤੇ ਬਲੂਟੁੱਥ ਨੂੰ ਇਕੱਠਾ ਕਰ ਦਿੱਤਾ ਗਿਆ ਹੈ। ਉਪਭੋਗਤਾ ਨੂੰ ਸਥਿਤੀ ਸੇਵਾਵਾਂ ਨੂੰ ਸਰਗਰਮ ਕਰਨ ਲਈ ਇੱਕ ਅਨੁਮਤੀ ਬੇਨਤੀ ਭੇਜੀ ਜਾਂਦੀ ਹੈ। ਅਜਿਹਾ ਸਿਰਫ ਕੋਵਿਡਸੇਫ ਐਪ ਉੱਤੇ ਹੀ ਲਾਗੂ ਕੀਤਾ ਗਿਆ ਹੈ, ਹਾਲਾਂਕਿਬਲੂਟੁੱਥ ਦੀ ਵਰਤੋਂ ਸਥਾਨ ਦੀ ਜਾਣਕਾਰੀ ਇਕੱਤਰ ਕਰਨ ਲਈ ਨਹੀਂ ਕੀਤੀ ਜਾਂਦੀ। ਐਂਡਰੋਇਡ ਦੀਆਂ ਸਥਾਨ ਵਾਲੀਆਂ ਸੇਵਾਵਾਂ ਨੂੰ ਵੀ ਨਹੀਂ ਵਰਤਿਆ ਜਾਂਦਾ।
ਫੈਡਰਲ ਸਰਕਾਰ ਅਨੁਸਾਰ ਕੋਵਿਡਸੇਫ ਉਭੋਗਤਾਵਾਂ ਨੂੰ ਭਰੋਸਾ ਕਰਨਾ ਚਾਹੀਦਾ ਹੈ ਕਿ ਉਹਨਾਂ ਦੀ ਗੋਪਨੀਯਤਾ ਸੁਰੱਖਿਅਤ ਹੈ ਅਤੇ ਸਥਾਨਕ ਡਾਟਾ ਨੂੰ ਇਕੱਠਾ ਨਹੀਂ ਕੀਤਾ ਜਾ ਰਿਹਾ। ਉਹਨਾਂ ਨੂੰ ਕੋਵਿਡਸੇਫ ਐਪ ਤੱਕ ਪਹੁੰਚਣ ਲਈ ਸਿਰਫ ਸਥਾਨ ਦੀ ਇਜ਼ਾਜਤ ਦੇਣ ਦੀ ਜਰੂਰਤ ਹੈ।
ਯਾਦ ਰਹੇ ਕਿ ਕੋਵਿਡਸੇਫ ਐਪ ਨੂੰ ਬਨਾਉਣ ਸਮੇਂ ਹੀ ਲੋਕਾਂ ਦੀ ਨਿੱਜਤਾ ਅਤੇ ਸੁਰੱਖਿਆ ਨੂੰ ਚੋਟੀ ਉੱਤੇ ਰੱਖਿਆ ਗਿਆ ਸੀ। ਇਸ ਐਪ ਦੀ ਵਰਤੋਂ ਕਰਨ ਵਾਲਿਆਂ ਦੀ ਲੋਕੇਸ਼ਨ ਨਹੀਂ ਰਿਕਾਰਡ ਕੀਤੀ ਜਾਂਦੀ ਅਤੇ ਮੀਡੀਆ ਵਿੱਚ ਪਹਿਲਾਂ ਆਈਆਂ ਅਜਿਹੀਆਂ ਖਬਰਾਂ ਬਿਲਕੁਲ ਨਿਰਮੂਲ ਹਨ।
ਪਹਿਲਾਂ ਕੀਤੇ ਸੁਧਾਰਾਂ ਵਾਂਗ ਹੀ ਇਸ ਨਵੇਂ ਸੁਧਾਰ ਦਾ ਕੋਡ ਵੀ ਸਮੀਖਿਆ ਲਈ ਉਪਲੱਬਧ ਬਣਾਇਆ ਗਿਆ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
other related stories

‘COVIDSafe app should make way for the Gapple model,’ says an expert