ਆਸਟ੍ਰੇਲੀਆ ਦੇ ਔਨਲਾਈਨ ਰੈਗੂਲੇਟਰ ਦੁਆਰਾ ਛੇ ਸੋਸ਼ਲ ਮੀਡੀਆ ਦਿੱਗਜਾਂ ਨੂੰ ਅੱਤਵਾਦ ਅਤੇ ਹਿੰਸਕ ਭਰੀ ਨੁਕਸਾਨਦੇਹੀ ਵਿਚਾਰਾਂ ਵਾਲੀ ਸਮੱਗਰੀ ਦੇ ਪ੍ਰਸਾਰ ਉੱਤੇ ਰੋਕ ਲਗਾਉਣ ਲਈ ਆਪਣੀ ਰਣਨੀਤੀ ਦੀ ਰੂਪ ਰੇਖਾ ਬਣਾਉਣ ਲਈ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਹੈ। ਮੈਟਾ, ਗੂਗਲ, ਐਕਸ, ਟੈਲੀਗ੍ਰਾਮ, ਵਟਸਐਪ ਅਤੇ ਰੈਡਿਟ ਨੂੰ 49 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਜਿਸ ਦੌਰਾਨ ਉਹਨਾਂ ਨੂੰ ਦੱਸਣਾ ਪਵੇਗਾ ਕਿ ਉਹ ਨਫ਼ਰਤ ਭਰੀ ਸਮੱਗਰੀ ਨੂੰ ਰੋਕਣ ਲਈ ਕੀ ਕਦਮ ਚੁੱਕ ਰਹੇ ਹਨ। ਜੇਕਰ ਇਹ ਕੰਪਨੀਆਂ 49 ਦਿਨਾਂ ਵਿੱਚ ਜਵਾਬ ਨਹੀਂ ਦਿੰਦੀਆਂ ਤਾਂ ਉਹਨਾਂ ਨੂੰ ਲੱਖਾਂ ਡਾਲਰ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਔਨਲਾਈਨ ਕੱਟੜਪੰਥੀ ਸਮੱਗਰੀ ਦਾ ਫੈਲਣਾ ਅਤੇ ਆਸਟ੍ਰੇਲੀਅਨ ਲੋਕਾਂ ਉੱਤੇ ਇਸਦਾ ਪ੍ਰਭਾਵ ਇੱਕ ਵੱਧ ਰਹੀ ਸਮੱਸਿਆ ਹੈ ਜਿਸ ਨੂੰ ਆਸਟ੍ਰੇਲੀਆ ਦਾ ਸੁਤੰਤਰ ਰੈਗੂਲੇਟਰ ਰੋਕਣ ਲਈ ਦ੍ਰਿੜ ਹੈ।
ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਰੈਗੂਲੇਟਰ ਨੇ ਗੂਗਲ, ਮੈਟਾ, ਵਟਸਐਪ, ਟੈਲੀਗ੍ਰਾਮ, ਰੈਡਿਟ ਅਤਟ ਐਕਸ (ਟਵਿੱਟਰ ਦਾ ਨਵਾਂ ਨਾਂ) ਨੂੰ ਨੋਟਿਸ ਜਾਰੀ ਕੀਤਾ ਹੈ।
ਇਹਨਾਂ ਕੰਪਨੀਆਂ ਕੋਲ ਕਾਨੂੰਨੀ ਨੋਟਿਸ ਦੀ ਪਾਲਣਾ ਕਰਨ ਲਈ 49 ਦਿਨ ਹਨ ਜਾਂ ਇਹਨਾਂ ਕੰਪਨੀਆਂ ਨੂੰ ਲੱਖਾਂ ਡਾਲਰ ਦੇ ਜੁਰਮਾਨੇ ਦੀ ਸੰਭਾਵਨਾ ਦਾ ਸਾਹਮਣਾ ਕਰਨਾ ਪਵੇਗਾ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।





