ਸੰਸਥਾ ਗਿਜੇਟ ਫਾਊਂਡੇਸ਼ਨ ਦਾ ਨਵਾਂ ਡੇਟਾ ਦਿਖਾਉਂਦਾ ਹੈ ਕਿ ਚਾਹਵਾਨ ਮਾਪਿਆਂ ਦੀ ਵੱਧ ਰਹੀ ਗਿਣਤੀ ਨੂੰ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਵਿੱਚ ਮੁਸ਼ਕਲ ਆਉਂਦੀ ਹੈ।
ਅੰਕੜਿਆਂ ਤੋਂ ਸਾਹਮਣੇ ਆਇਆ ਹੈ ਕਿ ਗਰਭਪਾਤ ਦੁਆਰਾ ਨਕਾਰਾਤਮਕ ਪ੍ਰਭਾਵ ਮਹਿਸੂਸ ਕਰਨ ਵਾਲੇ ਆਸਟ੍ਰੇਲੀਆਈ ਮਾਪਿਆਂ ਵਿੱਚ ਚੋਖਾ ਵਾਧਾ ਹੋਇਆ ਹੈ ਅਤੇ ਮਾਪੇ ਦੂਜਿਆਂ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਨ ਵਿੱਚ ਅਸਮਰੱਥ ਹੁੰਦੇ ਹਨ ਅਤੇ ਇਕੱਲੇਪਣ ਅਤੇ ਮਨੋਵਿਗਿਆਨਕ ਪ੍ਰੇਸ਼ਾਨੀ ਦੇ ਹੋਰ ਰੂਪਾਂ ਤੋਂ ਪੀੜਤ ਹੁੰਦੇ ਹਨ।
ਗਿਜੇਟ ਫਾਊਂਡੇਸ਼ਨ ਲਈ ਕਲੀਨਿਕਲ ਮਨੋਵਿਗਿਆਨੀ ਕੇਟੀ ਪੀਟਰਸਨ ਦਾ ਕਹਿਣਾ ਹੈ ਕਿ ਇਹ ਸੱਮਸਿਆ ਕਾਫੀ ਗੰਭੀਰ ਹੈ।
ਗਰਭਪਾਤ ਜਾਂ ਸਟਿੱਲਬਰਥ ਦੁਆਰਾ ਇੱਕ ਨਵਜੰਮੇ ਬੱਚੇ ਦੀ ਵਿਦਾਈ ਕਈ ਮਾਪਿਆਂ ਲਈ ਬਹੁਤ ਜ਼ਿਆਦਾ ਸੋਗਮਈ ਹੋ ਸਕਦੀ ਹੈ।
ਡਾਕਟਰੀ ਸ਼ਬਦਾਂ ਵਿੱਚ, ਸਟਿੱਲਬਰਥ ਨੂੰ ਗਰਭ ਅਵਸਥਾ ਦੇ 20 ਹਫਤਿਆਂ ਤੋਂ ਲੈ ਕਿ ਜਨਮ ਦੀ ਨੀਯਤ ਮਿਤੀ ਤੱਕ ਕਿਸੇ ਵੀ ਸਮੇਂ, ਜਨਮ ਦੇ ਸੰਕੇਤਾਂ ਤੋਂ ਬਿਨਾਂ ਬੱਚੇ ਦੇ ਜਨਮ ਹੋਣ ਨੂੰ ਕਿਹਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ ਆਮ ਤੌਰ 'ਤੇ ਔਰਤ ਦੇ ਸਰੀਰ ਨੂੰ ਮੁੜ ਆਪਣੇ ਪੈਰਾਂ 'ਤੇ ਆਉਣ ਲਈ ਮਹੀਨੇ ਭਰ ਦਾ ਸਮਾਂ ਲੱਗਦਾ ਹੈ।

A Health Educator working on generating awareness about Stillbirth. Credit: Gagan Kaur Cheema
ਭਾਰਤੀ ਔਰਤਾਂ ਦੀਆਂ ਭਾਵਨਾਵਾਂ ਅਤੇ ਆਸਟ੍ਰੇਲੀਆ 'ਚ ਇਸ ਦੁੱਖ ਤੋਂ ਉਭਰਨ ਦੇ ਮੌਜੂਦ ਹੀਲਿਆਂ ਅਤੇ ਰੋਕਥਾਮ ਬਾਰੇ ਜਾਨਣ ਲਈ ਸੁਣੋ ਇਹ ਖਾਸ ਰਿਪੋਰਟ....