ਮੌਰੀਸਨ ਸਰਕਾਰ ਨੇ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਸੰਸਥਾ ਦੀ ਅੱਜ ਹੋਣ ਵਾਲੀ ਅਹਿਮ ਬੈਠਕ ਤੋਂ ਪਹਿਲਾਂ ਇਸ ਜਾਂਚ ਵਾਸਤੇ ਕੀਤੀ ਆਪਣੀ ਮੰਗ ਲਈ ਠੋਸ ਸਮਰਥਨ ਪ੍ਰਾਪਤ ਕਰ ਲਿਆ ਹੈ।
ਇਸ ਸਮੇਂ ਜਦੋਂ ਸੰਸਾਰ ਭਰ ਵਿੱਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਸੰਖਿਆ ਲਗਾਤਾਰ ਵਧਦੀ ਹੀ ਜਾ ਰਹੀ ਹੈ, ਚੀਨ ਇਸ ਮਹਾਂਮਾਰੀ ਦੇ ਸਰੋਤ ਲੱਭਣ ਲਈ ਕੀਤੀ ਜਾ ਰਹੀ ਮੰਗ ਦੇ ਵਿਰੋਧ ਵਿੱਚ ਕੁੱਝ ਜਿਆਦਾ ਹੀ ਸੰਵੇਦਨਸ਼ੀਲ ਰੁਖ ਅਪਣਾਉਂਦਾ ਜਾ ਰਿਹਾ ਹੈ।
ਯੂਨਾਇਟੇਡ ਸਟੇਟਸ ਦੇ ਰਾਸ਼ਟ੍ਰਪਤੀ ਡੌਨਾਲਡ ਟਰੰਪ ਦੀ ਬੇਸ਼ਕ ਇਸ ਮਹਾਂਮਾਰੀ ਨਾਲ ਕਾਰਗਰ ਤਰੀਕੇ ਨਾਲ ਨਾ ਨਜਿੱਠੇ ਜਾਣ ਕਰਕੇ ਬਹੁਤ ਪ੍ਰੋੜਤਾ ਹੋ ਰਹੀ ਹੈ, ਪਰ ਫੇਰ ਵੀ ਉਹ ਇਸ ਮਹਾਂਮਾਰੀ ਦਾ ਮੂਲ ਸਰੋਤ ਲੱਭਣ ਲਈ ਕਾਫੀ ਤਤਪਰ ਹਨ।
ਇਹਨਾਂ ਦੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਵਾਇਰਸ ਨੂੰ ਵੂਹਾਨ ਦੀ ਇੱਕ ਪ੍ਰਯੋਗਸ਼ਾਲਾ ਵਿੱਚ ਬਣਾਇਆ ਗਿਆ ਸੀ ਨਾਂ ਕਿ ਇਸ ਦੀ ਪੈਦਾਇਸ਼ ਸ਼ਹਿਰ ਦੇ ਉਹਨਾਂ ਬਜ਼ਾਰਾਂ ਵਿੱਚ ਹੋਈ ਸੀ ਜਿੱਥੇ ਜਿੰਦਾ ਮਾਸ ਵੇਚਿਆ ਜਾਂਦਾ ਹੈ। ਅਤੇ ਜਦੋਂ ਹੀ ਆਸਟ੍ਰੇਲੀਆ ਨੇ ਇਸ ਬਾਰੇ ਅਜਾਦ ਜਾਂਚ ਕਰਵਾਉਣ ਦੀ ਮੰਗ ਚੁੱਕੀ, ਤਦੋਂ ਤੋਂ ਹੀ ਚੀਨ ਗੁੱਸੇ ਵਾਲ਼ਾ ਰੁਖ ਅਪਣਾ ਰਿਹਾ ਹੈ।
ਚੀਨ ਦੇ ਆਸਟ੍ਰੇਲੀਆ ਲਈ ਰਾਜਦੂਤ ਨੇ ਕਿਹਾ ਹੈ ਕਿ ਇਹ ਮੰਗ ਟਰੰਪ ਪ੍ਰਸ਼ਾਸਨ ਦੀ ਸੌੜੀ ਸਿਆਸਤ ਕਰਕੇ ਹੀ ਕੀਤੀ ਜਾ ਰਹੀ ਹੈ ਜੋ ਕਿ ਖਤਰਨਾਕ ਸਾਬਤ ਹੋਵੇਗੀ। ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਨੂੰ ਦਿੱਤੀ ਆਪਣੀ ਇੱਕ ਇੰਟਰਵਿਊ ਵਿੱਚ ਚੈਂਗ ਜਿੰਗਿਯੇ ਨੇ ਕਿਹਾ ਸੀ ਕਿ ਇਸ ਦੇ ਨਤੀਜੇ ਭਿਆਨਕ ਨਿਕਲ ਸਕਦੇ ਹਨ।
ਪਹਿਲਾਂ ਤਾਂ ਰਾਜਦੂਤ ਨੇ ਕਿਸੇ ਵੀ ਤਰਾਂ ਦੇ ਬਾਈਕਾਟ ਤੋਂ ਇਨਕਾਰ ਕੀਤਾ ਸੀ ਪਰ ਪਿਛਲੇ ਹਫਤੇ ਚੀਨ ਵਲੋਂ ਆਸਟ੍ਰੇਲੀਆ ਦੇ ਕਿਸਾਨਾਂ ਲਈ ਬੁਰੀ ਖਬਰ ਆ ਗਈ ਸੀ। ਉਸ ਨੇ ਗਾਂ ਦੇ ਮਾਂਸ ਨਿਰਿਯਾਤ ਕਰਨ ਵਾਲੇ ਚਾਰ ਵੱਡੇ ਅਦਾਰਿਆਂ ਉੱਤੇ ਰੋਕ ਲਗਾ ਦਿੱਤੀ ਸੀ ਅਤੇ ਨਾਲ ਹੀ ਜੌਂ ਦੇ ਨਿਰਿਯਾਤ ਤੇ ਵੀ ਵੱਡੇ ਟੈਕਸ ਲਗਾਉਣ ਧਮਕੀ ਦਿੱਤੀ ਸੀ।
ਵਪਾਰ ਮੰਤਰੀ ਸਾਈਮਨ ਬਰਮਿੰਘਮ ਨੇ ਕੋਵਿਡ-19 ਦੇ ਸਰੋਤਾਂ ਬਾਰੇ ਕੀਤੀ ਜਾ ਰਹੀ ਮੰਗ ਨੂੰ ਇਹਨਾਂ ਰੋਕਾਂ ਦਾ ਕਾਰਨ ਮੰਨਣ ਤੋਂ ਇਨਕਾਰ ਕਰਦੇ ਹੋਏ ਕਿਹਾ ਹੈ ਕਿ, ਇਹ ਪਹਿਲਾਂ ਤੋਂ ਹੀ ਚਲ ਰਿਹਾ ਇੱਕ ਨਿਯਮਤ ਮਾਮਲਾ ਹੈ। ਇਸ ਦੇ ਨਾਲ ਹੀ ਸੇਨੇਟਰ ਬਰਮਿੰਘਮ ਨੇ ਏਬੀਸੀ ਨੂੰ ਦਸਿਆ ਕਿ ਉਹਨਾਂ ਨੂੰ ਚੀਨ ਕੋਲੋਂ ਇਸ ਬਾਰੇ ਸਫਾਈ ਮੰਗਣ ਵਿੱਚ ਮੁਸ਼ਕਲ ਆ ਰਹੀ ਹੈ।
ਸੇਨੇਟਰ ਬਰਮਿੰਘਮ ਨੇ ਇਹ ਵੀ ਕਿਹਾ ਕਿ ਅਧਿਕਾਰੀਆਂ ਨੇ ਜੌਂ ਦੇ ਨਿਰਿਯਾਤ ਬਾਰੇ ਚੀਨ ਦੀ ਸਰਕਾਰ ਕੋਲ ਇੱਕ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਯੂਨਿਵਰਸਿਟੀ ਆਫ ਸਿਡਨੀ ਦੇ ਚਾਈਨੀਜ਼ ਬਿਜ਼ਨਸ ਐਂਡ ਮੈਨੇਜਮੈਂਟ ਮਾਮਲਿਆਂ ਦੇ ਪ੍ਰੋਫੈਸਰ ਹਾਨਸ ਹੈਂਡਰਿਸ਼ਕ ਦਾ ਕਹਿਣਾ ਹੈ ਕਿ ਮੰਤਰੀ ਵਲੋਂ ਇਸ ਮਾਮਲੇ ਨੂੰ ਕੋਵਿਡ-19 ਦੀ ਜਾਂਚ ਤੋਂ ਵੱਖ ਕਰਕੇ ਦੇਖਣਾ ਇੱਕ ਸਹੀ ਕਦਮ ਹੈ।
ਇਹਨਾਂ ਵਪਾਰਕ ਬੰਦਸ਼ਾਂ ਦੇ ਬਾਵਜੂਦ ਆਸਟ੍ਰੇਲੀਆ ਨੂੰ ਕਰੋਨਾਵਾਇਰਸ ਦੀ ਜਾਂਚ ਵਾਸਤੇ ਵਿਆਪਕ ਤੌਰ ਤੇ ਸਮਰਥਨ ਮਿਲ ਰਿਹਾ ਹੈ। ਯੂਰੋਪਿਅਨ ਯੂਨਿਅਨ ਵਲੋਂ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ 18 ਮਈ ਨੂੰ ਹੋਣ ਵਾਲੀ ਬੈਠਕ ਵਿੱਚ ਇਸ ਬਾਰੇ ਇੱਕ ਮਤਾ ਵੀ ਪੇਸ਼ ਕੀਤਾ ਜਾਵੇਗਾ।
62 ਦੇਸ਼ਾਂ ਨੇ ਵੀ ਇਸ ਮਾਮਲੇ ਦੀ ਮੁਕੰਮਲ, ਨਿਰਪੱਖ ਅਤੇ ਅਜ਼ਾਦ ਜਾਂਚ ਕਰਵਾਏ ਜਾਣ ਦੀ ਮੰਗ ਰੱਖੀ ਹੈ ਜਿਹਨਾਂ ਵਿੱਚ ਜਪਾਨ, ਭਾਰਤ, ਬ੍ਰਿਟੇਨ, ਕੈਨੇਡਾ, ਦੱਖਣੀ ਕੌਰੀਆ, ਰੂਸ ਸਮੇਤ ਈ ਯੂ ਦੇ ਸਾਰੇ 27 ਮੈਂਬਰ ਵੀ ਸ਼ਾਮਲ ਹਨ।
ਆਸਟ੍ਰੇਲੀਅਨ ਸਟਰੇਟਿਜਿਕ ਪਾਲਿਸੀ ਇੰਸਟੀਚਿਊਟ ਦੇ ਮਾਈਕਲ ਸ਼ੂਅਬਰਿੱਜ ਇਸ ਨੂੰ ਇੱਕ ਤਕੜੇ ਸਮਰਥਨ ਵਜੋਂ ਦੇਖਦੇ ਹਨ।
ਆਸਟ੍ਰੇਲੀਆ ਦੀ ਵਿਰੋਧੀ ਦੇ ਕਰਿਸ ਬੋਵਨ ਨੇ ਵੀ ਕੋਵਿਡ-19 ਦੀ ਜਾਂਚ ਕਰਵਾਏ ਜਾਣ ਵਾਲੀ ਸਰਕਾਰ ਦੀ ਮੰਗ ਦਾ ਸਮਰਥਨ ਕੀਤਾ ਹੈ।
ਚੀਨ ਅਤੇ ਆਸਟ੍ਰੇਲੀਆ ਦੇ ਸਬੰਧ ਪਹਿਲੀ ਵਾਰ ਨਹੀਂ ਵਿਗੜੇ ਹਨ। ਇਸ ਤੋਂ ਪਹਿਲਾਂ ਵੀ ਕਈ ਮੁੱਦਿਆਂ ਤੇ ਦੋਹਾਂ ਦੇਸ਼ਾਂ ਵਿੱਚ ਤਣਾਅ ਪੈਦਾ ਹੋਏ ਸਨ, ਜਿਨਾਂ ਵਿੱਚ ਮਾਨਵੀ ਹੱਕਾਂ ਅਤੇ ਚੀਨ ਦਾ ਸਾਊਥ ਚਾਈਨਾ ਸੀਅ ਉੱਤੇ ਆਪਣੀਆਂ ਇੱਛਾਵਾਂ ਦਾ ਜਾਹਰ ਕਰਨਾ ਪ੍ਰਮੁੱਖ ਤੌਰ ਤੇ ਸਨ।
ਪਰ ਤਾਜ਼ਾ ਪੈਦਾ ਹੋਏ ਵਪਾਰਕ ਤਣਾਵਾਂ ਬਾਰੇ ਸ੍ਰੀ ਸ਼ੂਅਬਰਿੱਜ ਨੇ ਚੀਨ ਵਲੋਂ ਵਰਤੇ ਜਾ ਰਹੇ ਸਖਤ ਰਵੱਈਏ ਦੀ ਨਿੰਦਾ ਕੀਤੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ
ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।
ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।
ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।