ਡਿਮੈਂਨਸ਼ੀਆ – ਯਾਦਦਾਸ਼ਤ ਦਾ ਗਵਾਚ ਜਾਣਾ ਕੋਈ ਪਾਗਲਪਨ ਨਹੀਂ ਹੈ

Dementia patients

Dementia patients are like babies Source: Mr Manmohan Baveja Sydney

ਸ ਬੇਵਜਾ ਸਲਾਹ ਦਿੰਦੇ ਹਨ ਕਿ ਹਰ ਉਸ ਵਿਅਕਤੀ ਨੂੰ ਜੋ ਕਿ 65 ਸਾਲਾਂ ਤੋਂ ਉਪਰ ਦੀ ਉਮਰ ਦਾ ਹੈ ਉਸ ਨੂੰਆਸਟ੍ਰੈਲੀਆ ਸਰਕਾਰ ਦੇ ‘ਏਜਡ ਕੇਅਰ’ ਨਾਮੀ ਪ੍ਰੋਗਰਾਮ ਵਿਚ ਰਜਿਸਟਰ ਹੋਣਾ ਚਾਹੀਦਾ ਹੈ


ਸਾਲ 2017 ਦਾ ਸਤੰਬਰ ਮਹੀਨਾ ਆਸਟ੍ਰੇਲੀਆ ਵਿਚ ਡਿਮੈਂਨਸ਼ੀਆ ਦੇ ਮਹੀਨੇ ਵਜੋਂ ਮਨਾਇਆ ਜਾਂਦਾ ਹੈ ਤਾਂ ਕਿ ਇਸ ਰੋਗ ਦੀ ਜਾਣਕਾਰੀ ਅਤੇ ਉਪਲਬਧ ਮਦਦਬਾਰੇ ਵਿਆਪਕ ਤੋਰ ਉਤੇ ਭਾਈਚਾਰੇ ਨੂੰ ਜਾਣਕਾਰੀ ਦਿਤੀ ਜਾ ਸਕੇ। ਐਸ ਬੀ ਐਸ ਪੰਜਾਬੀ ਨੇ ਇਸ ਨੂੰ ਪੰਜਾਬੀ ਭਾਈਚਾਰੇ ਵਿਚ ਫੈਲਾਉਣ ਖਾਤਰ ਇਕ ਅਜਿਹੇਪਰਿਵਾਰ ਨਾਲ ਸੰਪਰਕ ਕੀਤਾ ਹੈ ਜਿਸ ਦੇ ਇਕ ਪ੍ਰਵਾਰਕ ਮੈਂਬਰ ਨੂੰ ਇਸ ਰੋਕ ਨੇ ਕੋਈ ਚਾਰ ਕੂ ਸਾਲ ਪਹਿਲਾਂ ਆਪਣੀ ਲਪੇਟ ਵਿਚ ਲੈ ਲਿਆ ਸੀ। ਸਿਡਨੀ ਦੇਵਸਨੀਕ ਸ ਮਨਮੋਹਨ ਸਿੰਘ ਬਵੇਜਾ ਦੀ ਧਰਮ ਪਤਨੀ ਜੋ ਕਿ ਹਰ ਪੱਖੋਂ ਸਿਹਤਮੰਦ ਅਤੇ ਭਾਈਚਾਰੇ ਵਿਚ ਆਪਣੀ ਪੈਠ ਲਈ ਬਹੁਤ ਚੰਗੀ ਤਰਾਂ ਨਾਲ ਜਾਣੇ ਜਾਂਦੇਸਨ, ਦੇ ਹੱਥਾਂ ਵਿਚ ਥੋੜੀ ਜਿਹੀ ਕੰਬਣੀ ਸ਼ੁਰੂ ਹੋ ਗਈ ਸੀ ਜਿਸ ਨੂੰ ਆਮ ਭਾਰਤੀ ਸੋਚ ਅਨੁਸਾਰ ਬੁਢਾਪੇ ਦੀ ਨਿਸ਼ਾਨੀ ਸਮਝ ਕੇ ਅਣਗੋਲਿਆਂ ਕਰ ਦਿਤਾ ਗਿਆ।ਪਰ ਇਕ ਦਿਨ ਅਚਾਨਕ ਇਕ ਮਿਤਰ ਡਾਕਟਰ ਨੂੰ ਰਾਤ ਦੇ ਖਾਣੇ ਤੇ ਅਮੰਤਰਤ ਕੀਤਾ ਗਿਆ ਤਾਂ ਉਹਨਾਂ ਨੇ ਸ਼੍ਰੀਮਤੀ ਬਵੇਜਾ ਦੇ ਤੁਰਨ ਫਿਰਨ ਵਿਚ ਵੀ ਇਕਹਟਵਾਂ ਫਰਕ ਦੇਖਿਆ ਅਤੇ ਅਲਜ਼ਾਈਮਰ ਮਰਜ ਵਾਸਤੇ ਟੈਸਟ ਆਦਿ ਕਰਵਾਉਣ ਦੀ ਸਲਾਹ ਦਿਤੀ। ਇਸ ਤੋਂ ਬਾਦ ਦੇ ਤਿੰਨਾਂ ਸਾਲਾਂ ਵਿਚ ਸ਼੍ਰੀਮਤੀ ਇਸ ਮਰਜ ਦੀਚਰਮ ਸੀਮਾਂ ਉਤੇ ਪਹੁੰਚ ਗਏ ਅਤੇ ਇਸ ਸਮੇਂ ਉਹ ਆਪਣੀ ਜਿੰਦਗੀ, ਇਕ ਬੱਚੇ ਵਜੋਂ ਹੀ ਦੂਸਰਿਆਂ ਦੇ ਸਹਾਰੇ ਬਤੀਤ ਕਰ ਰਹੇ ਨੇ। ਉਹਨਾਂ ਨੂੰ ਬੀਤੇ ਕਲ ਦੀ ਕੋਈਵੀ ਗਲਬਾਤ ਯਾਦ ਨਹੀਂ ਰਹਿੰਦੀ, ਤੁਰਨ ਫਿਰਨ ਵਿਚ ਵੀ ਸਮਸਿਆ ਹੁੰਦੀ ਹੈ, ਇਸ਼ਨਾਨ ਪਾਣੀ ਆਦਿ ਲਈ ਵੀ ਕਿਸੇ ਦੀ ਮਦਦ ਦੀ ਲੋੜ ਹੁੰਦੀ ਹੈ। ਮਨਮੋਹਨ ਸਿੰਘਬਵੇਜਾ ਦਸਦੇ ਹਨ ਕਿ, “ਜੇ ਕਰ ਕਿਸੇ ਨੂੰ ਇਹ ਰੋਗ ਹੋ ਜਾਂਦਾ ਹੈ ਤਾਂ ਸਮੇ ਤੇ ਕੀਤਾ ਗਿਆ ਇਲਾਜ ਇਸ ਦੀ ਤੀਬਰਤਾ ਨੂੰ ਕਾਫੀ ਦਰਜੇ ਤਕ ਘਟ ਕਰ ਸਕਦਾ ਹੈ,ਬੇਸ਼ਕ ਇਹ ਰੋਗ ਪੂਰੀ ਤਰਾਂ ਤਾਂ ਠੀਕ ਨਹੀਂ ਹੋ ਸਕਦਾ। ਇਸ ਵਾਸਤੇ ਆਸਟ੍ਰੇਲੀਅਨ ਸਰਕਾਰ ਵਲੋਂ ਬਹੁਤ ਸਾਰੀ ਮਦਦ ਅਤੇ ਸਹਿਯੋਗ ਉਪਲਬਧ ਹੈ ਜਿਸ ਨੂੰਉਪਲਬਧ ਕਰਨ ਸਮੇਂ ਕੋਈ ਵੀ ਢਿਲ-ਮੱਠ ਜਾਂ ਸ਼ਰਮ / ਝਿਝਕ ਨਹੀਂ ਕਰਨੀ ਚਾਹੀਦੀ। ਇਹ ਵੀ ਹੋਰ ਰੋਗਾਂ ਵਾਂਗੂ ਹੀ ਇਕ ਰੋਗ ਹੈ ਅਤੇ ਕਦੇ ਵੀ ਇਸ ਨੂੰਪਾਗਲਪਨ ਨਹੀ ਸਮਝਣਾ ਚਾਹੀਦਾ”। ਸ ਬੇਵਜਾ ਇਹ ਵੀ ਸਲਾਹ ਦਿੰਦੇ ਹਨ ਕਿ ਹਰ ਉਸ ਵਿਅਕਤੀ ਨੂੰ ਜੋ ਕਿ 65 ਸਾਲਾਂ ਤੋਂ ਉਪਰ ਦੀ ਉਮਰ ਦਾ ਹੈ ਉਸ ਨੂੰਆਸਟ੍ਰੈਲੀਆ ਸਰਕਾਰ ਦੇ ‘ਏਜਡ ਕੇਅਰ’ ਨਾਮੀ ਪ੍ਰੋਗਰਾਮ ਵਿਚ ਰਜਿਸਟਰ ਹੋਣਾ ਚਾਹੀਦਾ ਹੈ, ਜਿਸ ਨਾਲ ਉਹਨਾਂ ਦੀ ਸਿਹਤ ਵਾਸਤੇ ਇਕ ਪੂਰਵ ਨਿਰਯੋਜਿਤਪਰੋਗਰਾਮ ਬਣਿਆ ਹੁੰਦਾ ਹੈ ਅਤੇ ਸਮੇਂ ਸਮੇਂ ਤੇ ਜਾਂਚ ਆਦਿ ਲਈ ਰੀਮਾਇੰਡਰ ਆਉਂਦੇ ਰਹਿੰਦੇ ਹਨ।

ਸ ਬਵੇਜਾ ਨੇ ਆਪਣੀ ਜਿੰਦਗੀ ਵਿਚ ਆਏ ਇਸ ਅਕਸਮਾਤ ਬਦਲਾਅ ਤੋਂ ਬਿਲਕੁਲ ਨਿਰਾਸ਼ ਨਹੀਂ ਹੋਏ ਬਲਿਕ ਦੂਜਿਆਂ ਦੀ ਮਦਦ ਕਰਨ ਹਿਤ ਇਕ ਬੀੜਾ ਚੁਕਣਦਾ ਪ੍ਰਣ ਵੀ ਕਰ ਲਿਆ ਹੋਇਆ ਹੈ। ਉਹਨਾਂ ਨੇ ਅਲਜ਼ਾਇਮਰ ਆਸਟ੍ਰੇਲੀਆ ਨਾਲ ਗਲਬਾਤ ਕਰਕੇ ਉਹਨਾਂ ਨੂੰ, ਭਾਰਤੀ ਭਾਸ਼ਾ ਵਿਚ ਇਕ ਜਾਣਕਾਰੀ ਪ੍ਰਦਾਨ ਕਰਨਵਾਲੀ ਪਹਿਲੀ ਡੀਵੀਡੀ ‘ਡੀਮੈਂਨਸ਼ੀਆ ਹਿੰਦੀ 2017’ ਬਨਾਉਣ ਲਈ ਰਾਜੀ ਕਰ ਲਿਆ, ਜੋ ਕਿ ਹੁਣ ਉਹਨਾਂ ਦੀ ਵੈਬਸਾਈਟ ਅਤੇ ਫੇਸਬੁੱਕ ਪੇਜ ਉਤੇ ਉਪਲਬਧ ਹੈ।ਇਸ ਤੋਂ ਅਲਾਵਾ ਸ ਬਵੇਜਾ ਨੇ ਕਈ ਥਾਈਂ ਜਾ ਜਾ ਕੇ ਇਸ ਮਰਜ ਬਾਰੇ ਅਤੇ ਇਸ ਲਈ ਉਪਲਬਧ ਮਦਦ ਦੀ ਜਾਣਕਾਰੀ ਦੇਣ ਲਈ ਸੈਮੀਨਾਰ ਆਦਿ ਵੀ ਆਯੋਜਿਤਕੀਤੇ ਹਨ ਅਤੇ ਸਾਰੇ ਹੀ ਭਾਰਤੀ ਭਾਈਚਾਰੇ ਨੂੰ ਇਸ ਵਿਚ ਯੋਗਦਾਨ ਪਾਉਣ ਲਈ ਬੇਨਤੀ ਵੀ ਕਰ ਰਹੇ ਹਨ।

You can view video 'Its not disgrace, its Dementia - Hindi' on Dementia Australia website and Facebook page.

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਡਿਮੈਂਨਸ਼ੀਆ – ਯਾਦਦਾਸ਼ਤ ਦਾ ਗਵਾਚ ਜਾਣਾ ਕੋਈ ਪਾਗਲਪਨ ਨਹੀਂ ਹੈ | SBS Punjabi