Watch FIFA World Cup 2026™

LIVE, FREE and EXCLUSIVE

ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਕਾਬੂ ਵਿੱਚ ਕੀਤਾ ਜਾ ਸਕਦਾ ਹੈ

Diabetes monitor

ਡਾਇਬੀਟੀਜ਼ ਡੇਅ 'ਤੇ ਖਾਸ ਪੇਸ਼ਕਾਰੀ Source: Getty Images

ਸਿਡਨੀ ਦੀ ਰਹਿਣ ਵਾਲੀ ਡਾਇਟੀਸ਼ੀਅਨ ਸਿਮਰਨ ਗਰੋਵਰ ਸਲਾਹ ਦਿੰਦੀ ਹੈ ਕਿ ਬੇਸ਼ਕ ਤੁਹਾਡੇ ਵਿੱਚ ਡਾਇਬੀਟੀਜ਼ ਦੇ ਕੋਈ ਲੱਛਣ ਨਾ ਵੀ ਹੋਣ ਤਾਂ ਵੀ ਤੁਸੀਂ ਹਰ ਸਾਲ ਆਪਣੇ ਜਨਮ ਦਿਨ ਦੇ ਆਸ-ਪਾਸ ਇਸ ਰੋਗ ਦੀ ਜਾਂਚ ਜਰੂਰ ਕਰਵਾਓ ਅਤੇ ਜੇਕਰ ਤੁਹਾਡੇ ਵਿੱਚ ਇਸ ਰੋਗ ਦੇ ਕੋਈ ਪੂਰਵ ਲੱਛਣ ਜਾਂ ਸ਼ੁਰੂਆਤੀ ਚਿੰਨ੍ਹ ਨਜ਼ਰ ਆਉਂਦੇ ਹਨ, ਤਾਂ ਆਪਣੀ ਜੀਵਨਸ਼ੈਲੀ ਵਿਚਲੇ ਬਦਲਾਵਾਂ ਦੁਆਰਾ ਤੁਸੀਂ ਇਸ ਨੂੰ ਕਾਬੂ ਵਿੱਚ ਕਰ ਸਕਦੇ ਹੋ।


Published

Updated

By MP Singh

Source: SBS



Share this with family and friends


ਸਿਡਨੀ ਦੀ ਰਹਿਣ ਵਾਲੀ ਡਾਇਟੀਸ਼ੀਅਨ ਸਿਮਰਨ ਗਰੋਵਰ ਸਲਾਹ ਦਿੰਦੀ ਹੈ ਕਿ ਬੇਸ਼ਕ ਤੁਹਾਡੇ ਵਿੱਚ ਡਾਇਬੀਟੀਜ਼ ਦੇ ਕੋਈ ਲੱਛਣ ਨਾ ਵੀ ਹੋਣ ਤਾਂ ਵੀ ਤੁਸੀਂ ਹਰ ਸਾਲ ਆਪਣੇ ਜਨਮ ਦਿਨ ਦੇ ਆਸ-ਪਾਸ ਇਸ ਰੋਗ ਦੀ ਜਾਂਚ ਜਰੂਰ ਕਰਵਾਓ ਅਤੇ ਜੇਕਰ ਤੁਹਾਡੇ ਵਿੱਚ ਇਸ ਰੋਗ ਦੇ ਕੋਈ ਪੂਰਵ ਲੱਛਣ ਜਾਂ ਸ਼ੁਰੂਆਤੀ ਚਿੰਨ੍ਹ ਨਜ਼ਰ ਆਉਂਦੇ ਹਨ, ਤਾਂ ਆਪਣੀ ਜੀਵਨਸ਼ੈਲੀ ਵਿਚਲੇ ਬਦਲਾਵਾਂ ਦੁਆਰਾ ਤੁਸੀਂ ਇਸ ਨੂੰ ਕਾਬੂ ਵਿੱਚ ਕਰ ਸਕਦੇ ਹੋ।


ਪ੍ਰਮੁੱਖ ਨੁਕਤੇ:

  • ਸੰਸਾਰ ਭਰ ਵਿੱਚ 14 ਨਵੰਬਰ ਦਾ ਦਿਨ ਡਾਇਬੀਟੀਜ਼ ਦਿਵਸ ਵਜੋਂ ਮਨਾਇਆ ਜਾਂਦਾ ਹੈ ਤਾਂ ਕਿ ਇਸ ਰੋਗ ਬਾਰੇ ਜਾਗਰੂਕਤਾ ਫੈਲਾਉਣ ਦੇ ਨਾਲ ਨਾਲ ਇਸ ਦੇ ਇਲਾਜ ਲਈ ਵੀ ਲੋਕਾਂ ਨੂੰ ਅੱਗੇ ਆਉਣ ਲਈ ਪ੍ਰੇਰਿਆ ਜਾਵੇ।
  • ਡਾਟਿਬੀਟੀਜ਼ ਰੋਗ ਕਿਸੇ ਨੂੰ ਵੀ, ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ, ਬੇਸ਼ਕ ਇਸ ਦੇ ਕੋਈ ਲੱਛਣ ਤੁਹਾਡੇ ਪਰਿਵਾਰ ਵਿੱਚ ਨਾ ਵੀ ਹੋਣ।
  • ਡਾਇਬੀਟੀਜ਼ ਰੋਗ ਜੀਵਨਸ਼ੈਲੀ ਉੱਤੇ ਨਿਰਭਰ ਕਰਦਾ ਹੈ, ਇਸ ਲਈ ਇਸ ਰੋਗ ਨੂੰ ਛੋਟੇ ਬਦਲਾਵਾਂ ਦੁਆਰਾ ਘਟਾਇਆ ਜਾਂ ਕੁੱਝ ਕੇਸਾਂ ਵਿੱਚ ਜੜੋਂ ਵੀ ਮੁਕਾਇਆ ਜਾ ਸਕਦਾ ਹੈ।

ਵਿਸ਼ਵ ਡਾਇਬੀਟੀਜ਼ ਦਿਵਸ ਹਰ ਸਾਲ 14 ਨਵੰਬਰ ਵਾਲੇ ਦਿਨ ਇਸ ਆਸ਼ੇ ਨਾਲ ਮਨਾਇਆ ਜਾਂਦਾ ਹੈ ਤਾਂ ਕਿ ਇਸ ਰੋਗ ਦੇ ਲੱਛਣਾਂ, ਕਾਰਨਾਂ ਅਤੇ ਇਸ ਦੇ ਇਲਾਜ ਬਾਰੇ ਜਾਗਰੂਕਤਾ ਫੈਲਾਈ ਜਾ ਸਕੇ।

ਐਸਬੀਐਸ ਪੰਜਾਬੀ ਨੇ ਸਿਡਨੀ ਦੀ ਪੇਸ਼ੇਵਰ ਡਾਈਟੀਸ਼ੀਅਨ ਸਿਮਰਨ ਗਰੋਵਰ ਨਾਲ ਗੱਲ ਕਰਦੇ ਹੋਏ ਇਸ ਰੋਗ ਦੀਆਂ ਕਿਸਮਾਂ, ਇਸ ਦੇ ਇਲਾਜ ਅਤੇ ਇਸ ਰੋਗ ਦੀ ਰੋਕਥਾਮ ਬਾਰੇ ਜਾਨਣ ਦੀ ਕੋਸ਼ਿਸ਼ ਕੀਤੀ ਹੈ।

Simran Grover
Dietician Simran Grover spoke to SBS Punjabi on World Diabetes Day. Source: Simran Grover

ਸਿਮਰਨ ਕਹਿੰਦੀ ਹੈ, “ਡਾਇਬੀਟੀਜ਼ ਰੋਗ ਨੂੰ ਘਟਾਉਣ ਲਈ ਜੀਵਨ ਸ਼ੈਲੀ ਵਿੱਚ ਛੋਟੇ ਬਦਲਾਅ ਕੀਤੇ ਜਾਣੇ ਚਾਹੀਦੇ ਹਨ ਜਿਵੇਂ ਥੋੜਾ ਜਿਹਾ ਭਾਰ ਘਟਾਉਣਾ, ਤਾਜ਼ਾ ਖਾਣਾ ਖਾਉਣਾ, ਅਤੇ ਹਲਕੀਆਂ ਕਸਰਤਾਂ ਆਦਿ।”

ਸਿਰਫ 5 ਤੋਂ 10% ਸ਼ਰੀਰਕ ਭਾਰ ਘਟਾਉਣ ਦੇ ਨਾਲ-ਨਾਲ, ਹਰੀਆਂ ਅਤੇ ਤਾਜ਼ੀਆਂ ਸਬਜ਼ੀਆਂ ਖਾਉਣਾ ਆਦਿ ਡਾਇਬੀਟੀਜ਼ ਰੋਗ ਨੂੰ ਘਟਾਉਣ ਲਈ ਲਾਹੇਵੰਦ ਹੋ ਸਕਦਾ ਹੈ।

ਡਾਈਟੀਸ਼ੀਅਨ ਸਿਮਰਨ ਕਹਿੰਦੀ ਹੈ, “ਡਾਇਬੀਟੀਜ਼ ਰੋਗ ਸੰਸਾਰ ਦੇ ਬਾਕੀ ਭਾਈਚਾਰਿਆਂ ਵਾਂਗ ਪੰਜਾਬੀ ਭਾਈਚਾਰੇ ਵਿੱਚ ਵੀ ਬਰਾਬਰ ਦੀ ਮਾਤਰਾ ਵਿੱਚ ਹੀ ਪਾਇਆ ਜਾਂਦਾ ਹੈ।”

ਇਸ ਗਲਬਾਤ ਵਿੱਚ ਡਾਇਟੀਸ਼ੀਅਨ ਸਿਮਰਨ ਗਰੋਵਰ ਡਾਇਬੀਟੀਜ਼ ਰੋਗ ਦੀਆਂ ਕਿਸਮਾਂ, ਇਸ ਦੇ ਲੱਛਣਾਂ, ਅਤੇ ਇਸ ਰੋਗ ਦੇ ਇਲਾਜ ਬਾਰੇ ਵਿਸਥਾਰ ਨਾਲ ਦਸ ਰਹੇ ਹਨ। ਤੁਸੀਂ ਇਸ ਗਲਬਾਤ ਨੂੰ ਉੱਪਰ ਫੋਟੋ ਵਿਚਲੇ ਸਪੀਕਰ ਉੱਤੇ ਕਲਿੱਕ ਕਰਕੇ ਸੁਣ ਸਕਦੇ ਹੋ।

ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Watch now