ਇਹ ਘਟਨਾ ਆਕਲੈਂਡ ਦੇ ਉਪਨਗਰ ਮੈਨੂਰੇਵਾ ਵਿੱਚ ਵਾਪਰੀ, ਜਿੱਥੇ ਨਾਨਕਸਰ ਗੁਰਦੁਆਰਾ ਸਾਹਿਬ ਵੱਲੋਂ 'ਨਗਰ ਕੀਰਤਨ' ਸਜਾਇਆ ਗਿਆ ਸੀ।
ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚ ਵੇਖਿਆ ਜਾ ਸਕਦਾ ਹੈ ਕਿ 'ਟਰੂ ਪੈਟਰੀਅਔਟਸ ਆਫ਼ ਐਨਜ਼ੈਡ' ਨਾਮਕ ਸਮੂਹ ਦੇ ਮੈਂਬਰਾਂ ਨੇ ਸ਼ਰਧਾਲੂਆਂ ਦੇ ਸਾਹਮਣੇ ਰਵਾਇਤੀ ਮਾਓਰੀ 'ਹਾਕਾ' ਡਾਂਸ ਪੇਸ਼ ਕੀਤਾ, ਜਿਸ ਕਾਰਨ ਨਗਰ ਕੀਰਤਨ ਨੂੰ ਥੋੜੇ ਸਮੇਂ ਲਈ ਉੱਥੇ ਹੀ ਰੁਕਣਾ ਪਿਆ।
ਇਸ ਬਾਰੇ ਅਸੀਂ ਗੱਲਬਾਤ ਕੀਤੀ ਹੈ ਨਿਊਜ਼ੀਲੈਂਡ ਦੇ ਸਾਬਕਾ ਮੈਂਬਰ ਆਫ ਪਾਰਲੀਮੈਂਟ ਅਤੇ ਨੈਸ਼ਨਲਜ਼ ਪਾਰਟੀ ਦੇ ਮੈਂਬਰ ਸਰਦਾਰ ਕੰਵਲਜੀਤ ਸਿੰਘ ਬਖਸ਼ੀ ਹੁਰਾਂ ਦੇ ਨਾਲ। ਕੀ ਹੈ ਉਹਨਾਂ ਦਾ ਕਹਿਣਾ, ਸੁਣੋ ਇਸ ਪੌਡਕਾਸਟ ਰਾਹੀਂ।
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵੀਜਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।













