ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਦਿਲ ਕਿੰਨਾ ਕੂ ਸਿਹਤਮੰਦ ਹੈ?

Human heart pumping blood to our body

Human heart pumping blood to our body Source: Commons Wikimedia

ਇਹ ਜਾਨਣਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਕੋਰੋਨਰੀ ਦਿਲ ਦੀ ਬਿਮਾਰੀ ਆਸਟਰੇਲੀਆ ਵਿੱਚ ਮੌਤ ਦਾ ਇੱਕ ਪ੍ਰਮੁੱਖ ਕਾਰਨ ਹਨ। ਦਿਲਚਸਪ ਗੱਲ ਇਹ ਹੈ ਕਿ ਹਾਰਟ ਫਾਂਊਂਡੇਸ਼ਨ ਦੁਆਰਾ ਸਾਲ 2017 ਵਿੱਚ ਕਰਵਾਏ ਗਏ ਇੱਕ ਸਰਵੇਖਣ ਤੋਂ ਪਤਾ ਚਲਿਆ ਸੀ ਕਿ ਤਿੰਨਾਂ ਵਿੱਚੋਂ ਇੱਕ ਆਸਟਰੇਲੀਅਨ ਨੂੰ ਦਿਲ ਦੇ ਦੌਰੇ ਦੇ ਲੱਛਣਾਂ ਬਾਰੇ ਪਤਾ ਹੀ ਨਹੀਂ ਸੀ।


ਦਿਲ ਦੇ ਦੌਰੇ ਜਿਆਦਾਤਰ 45 ਸਾਲਾਂ ਤੋਂ ਵੱਧ ਦੀ ਉਮਰ ਦੇ ਲੋਕਾਂ ਦੀ ਕਾਰਜਸ਼ੈਲੀ ਕਾਰਨ ਹੀ ਜਿਆਦਾ ਹੁੰਦੇ ਹਨ। 30 ਤੋਂ 65 ਸਾਲਾਂ ਦੇ, ਦਸਾਂ ਵਿੱਚੋਂ ਤਕਰੀਬਨ ਇੱਕ ਆਸਟਰੇਲੀਆਈ ਲੋਕਾਂ ਨੂੰ ਡਾਕਟਰਾਂ ਵਲੋਂ ਅਗਲੇ ਪੰਜ ਸਾਲਾਂ ਦੌਰਾਨ ਦਿਲ ਦੇ ਦੌਰੇ ਦੀ ਚਿਤਾਨਵੀ ਦਿੱਤੀ ਜਾਂਦੀ ਹੈ। ਹਾਰਟ ਫਾਉਂਡੇਸ਼ਨ ਦੀ ਸੁਪੋਰਟ ਡਾਇਰੈਕਟਰ ਰੈਚੇਲ ਫੋਰਮਨ ਕਹਿੰਦੀ ਹੈ ਕਿ ਆਸਟਰੇਲੀਆ ਦੇ ਅੱਧੇ ਤੋਂ ਵੀ ਜਿਆਦਾ ਲੋਕ ਇਹ ਨਹੀਂ ਜਾਣਦੇ ਕਿ ਦਿਲ ਦਾ ਦੌਰਾ ਪੈ ਜਾਣ ਦੀ ਸਥਿਤੀ ਵਿੱਚ ਕੀਤਾ ਕੀ ਜਾਣਾ ਚਾਹੀਦਾ ਹੈ।

ਜੈਨੇਟਿਕਸ ਅਤੇ ਜੀਵਨਸ਼ੈਲੀ ਦੇ ਕਈ ਕਾਰਕ ਜਿਵੇਂ ਤਮਾਕੂਨੋਸ਼ੀ, ਕਸਰਤ ਦੀ ਘਾਟ ਅਤੇ ਗੈਰ ਸਿਹਤਮੰਦ ਖੁਰਾਕ ਦਿਲ ਦੇ ਦੌਰੇ ਦੀ ਸੰਭਾਵਨਾਂ ਨੂੰ ਵਧਾਉਂਦੇ ਹਨ।  ਫੌਰਮੈਨ ਸਲਾਹ ਦਿੰਦੀ ਹੈ ਕਿ ਆਪਣੇ ਪਰਿਵਾਰ ਦੇ ਇਤਿਹਾਸ ਨਾਲ ਚੰਗੀ ਤਰਾਂ ਜਾਣੂ ਹੋਵੋ।

ਆਸਟਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਤਾਜਾ ਆਂਕੜੇ ਦਰਸਾਉਂਦੇ ਹਨ ਕਿ ਹਰ ਰੋਜ ਤਕਰੀਬਨ 21 ਲੋਕ ਦਿਲ ਦੇ ਦੌਰਿਆਂ ਨਾਲ ਮਰਦੇ ਹਨ।  ਕਲੀਨਿਕਲ ਸਾਇੰਟਿਸਟ ਸ਼ੌਕਤ ਖਾਨ, ਹਾਰਟ ਸੁਪਪੋਰਟ ਆਸਟ੍ਰੇਲੀਆ ਦੇ ਦੇਸ਼ ਵਿਆਪੀ ਪਰੋਗਰਾਮਾਂ ਲਈ ਸਹੂਲਤ ਪ੍ਰਦਾਨ ਕਰਦੇ ਹਨ, ਜੋ ਲੋਕਾਂ ਨੂੰ ਹਿਰਦੇ ਦੀਆਂ ਘਟਨਾਵਾਂ ਤੋਂ ਬਚਾਅ ਅਤੇ ਰਿਕਵਰੀ ਬਾਰੇ ਜਾਗਰੂਕ ਕਰਦਾ ਹੈ।

ਜਦੋਂ ਕਿ ਜਿਆਦਾਤਰ ਔਰਤਾਂ ਵਿੱਚ ਛਾਤੀ ਦੇ ਕੈਂਸਰ ਬਾਰੇ ਤਾਂ ਭਲੀ ਪ੍ਰਕਾਰ ਜਾਗਰੂਕਤਾ ਹੈ, ਪਰ ਹਾਰਟ ਫਾਊਂਡੇਸ਼ਨ ਆਸਟ੍ਰੇਲੀਆ ਦੀ ਖੋਜ ਤੋਂ ਪਤਾ ਚਲਿਆ ਹੈ ਕਿ ਔਰਤਾਂ ਵਿੱਚ ਛਾਤੀ ਦੇ ਕੈਂਸਰ ਦੇ ਮੁਕਾਬਲੇ ਦਿਲ ਦੇ ਦੌਰੇ ਨਾਲ ਹੋਣ ਵਾਲੀਆਂ ਮੌਤਾਂ ਤਿੰਨ ਗੁਣਾ ਵੱਧ ਹਨ। ਖਾਨ ਅਨੁਸਾਰ ਸਾਇਲੈਂਟ ਹਾਰਟ ਅਟੈਕ ਵਾਲੇ ਲੱਛਣਾਂ, ਜਿਨਾਂ ਵਿੱਚ ਥਕਾਵਟ ਸ਼ਾਮਲ ਹੈ ਨੂੰ ਅਕਸਰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ।

ਇਹ ਲੱਛਣ ਮਿੰਟਾਂ ਤੋਂ ਲੈ ਕਿ ਮਹੀਨਿਆ ਤੱਕ ਚਲ ਸਕਦੇ ਹਨ। ਫੋਰਮੈਨ ਸਲਾਹ ਦਿੰਦੀ ਹੈ ਕਿ ਜੇ ਤੁਹਾਨੂੰ ਚਿਤਾਵਨੀ ਵਾਲੇ ਸੰਕੇਤ ਮਿਲਦੇ ਹਨ ਤਾਂ ਤੁਰੰਤ ਟਰਿਪਲ ਜ਼ੀਰੋ ਤੇ ਸੰਪਰਕ ਕਰੋ।

ਖਾਨ ਇਹ ਵੀ ਕਹਿੰਦੇ ਹਨ ਕਿ ਜਿਨਾਂ ਨੂੰ ਪਹਿਲਾਂ ਹੀ ਕੋਈ ਦਿਲ ਦਾ ਦੌਰਾ ਪਿਆ ਹੋਵੇ, ਉਹਨਾਂ ਨੂੰ ਮੁੜ ਤੋਂ ਦੌਰਾ ਪੈਣ ਦਾ ਖਤਰਾ ਵਧ ਹੁੰਦਾ ਹੈ।

ਫੌਰਮੈਨ ਦਾ ਇਹ ਵੀ ਮੰਨਣਾ ਹੈ ਕਿ ਦਿਲ ਦੇ ਦੌਰਿਆਂ ਨੂੰ ਘਟਾਉਣ ਲਈ ਮਾਨਸਿਕ ਸਿਹਤ ਨੂੰ ਦਰੁਸਤ ਕੀਤਾ ਜਾਣਾ ਚਾਹੀਦਾ ਹੈ।

ਹਾਰਟ ਸੁਪਪੋਰਟ ਆਸਟਰੇਲੀਆ, ਪੂਰੇ ਦੇਸ਼ ਵਿੱਚ ਹਿਰਦੇ ਦੀ ਘਟਨਾ ਤੋਂ ਬਚੇ ਲੋਕਾਂ ਲਈ ‘ਹੈਲਥੀ ਹਾਰਟ ਪਰੋਗਰਾਮਸ’ ਚਲਾਉਂਦੀ ਹੈ। ਸ਼ੌਕਤ ਖਾਨ ਅਨੁਸਾਰ ਸਮੂਹਕ ਸਿਖਿਆ ਅਤੇ ਵਿਚਾਰ ਵਟਾਂਦਰੇ ਵੀ ਮੁੜ ਵਸੇਬੇ ਵਾਲੀ ਪ੍ਰਕਿਰਿਆ ਦਾ ਇੱਕ ਮਹੱਤਵਪੂਰਨ ਹਿੱਸਾ ਬਣਦੇ ਹਨ।

ਖੋਜ ਵਿੱਚ ਪਤਾ ਚਲਿਆ ਹੈ ਕਿ ਏਸ਼ੀਅਨ, ਮਾਓਰੀ, ਅਫਰੀਕੀ ਅਤੇ ਆਦਿਵਾਸੀ / ਟੋਰਿਸ ਸਟਰੇਟ ਆਈਲੈਂਡਰ ਪਿਛੋਕੜ ਵਾਲੇ ਲੋਕ ਜੈਨੇਟਿਕ ਤੌਰ ਤੇ ਦਿਲ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਆਸਟਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈੱਲਫੇਅਰ ਵਲੋਂ ਸਾਲ 2017 ਵਿਚਲੀ ਖੋਜ ਵਿੱਚ ਪਤਾ ਚਲਿਆ ਹੈ ਕਿ ਕੋਰੋਨਰੀ ਦਿਲ ਦੀਆਂ ਬਿਮਾਰੀਆਂ ਕਾਰਨ ਆਸਟਰੇਲੀਅਨ ਮਰਦਾਂ ਵਿੱਚ 13% ਵਧ ਮੌਤਾਂ ਹੋ ਰਹੀਆਂ ਹਨ। ਅਤੇ ਦਸਾਂ ਵਿੱਚੋਂ ਇੱਕ ਔਰਤ ਵੀ ਇਸ ਦਾ ਸ਼ਿਕਾਰ ਹੁੰਦੀ ਹੈ।  ਰੈਚੇਲ ਫੌਰਮੈਨ ਅਨੁਸਾਰ ਸਕਾਰਤਮਕ ਕਾਰਵਾਈਆਂ ਕੀਤੇ ਜਾਣ ਨਾਲ ਦਿਲ ਦੇ ਦੌਰੇ ਦੇ ਜੋਖਮਾਂ ਨੂੰ ਘਟਾਇਆ ਜਾ ਸਕਦਾ ਹੈ।

ਵਧੇਰੇ ਜਾਣਕਾਰੀ ਲਈ ਹਾਰਟ ਫਾਊਂਡੇਸ਼ਨ ਅਤੇ ਹਾਰਟ ਸੁਪਪੋਰਟ ਆਸਟਰੇਲੀਆ ਦੀ ਵੈਬਸਈਟ ਤੇ ਜਾਓ।

ਜੇ ਤੁਹਾਨੂੰ ਫੋਨ ਰਾਹੀਂ ਭਾਸ਼ਾ ਦੀ ਜੋੜ ਹੈ ਤਾਂ ਦੇਸ਼ਵਿਆਪੀ ਟਰਾਂਸਲੇਟਿੰਘ ਐਂਡ ਇੰਟਰਪਰੈਟਿੰਗ ਸਰਵਿਸ ਨੂੰ 13 14 50 ਤੇ ਕਾਲ ਕਰਕੇ ਲੋੜੀਂਦੇ ਵਿਸ਼ੇ ਬਾਰੇ ਪੁੱਛੋ।

ਜੇ ਤੁਹਾਨੂੰ ਜਾਂ ਕਿਸੇ ਜਾਣਕਾਰ ਨੂੰ ਦਿਲ ਦੇ ਦੌਰੇ ਦੇ ਲੱਛਣ ਦਾ ਅਨੁਭਵ ਹੋ ਰਿਹਾ ਹੈ ਤਾਂ ਤੁਰੰਤ 000 ਤੇ ਫੋਨ ਕਰੋ।

 

Heart attacks are caused by factors accumulated over a lifetime mostly affecting people aged over 45.

Nearly one in ten Australians aged 30 to 65 have been told by the doctor that they are at high risk of having a heart attack in the next five years.

Heart Foundation’s director of support and care Rachelle Foreman says half of the population wouldn’t know what to do if they suffer from a heart attack.

Most people don’t necessarily know that their heart is actually a muscle that pumps blood around the body and like any other muscle in the body, it actually has its own blood supply and it has its own arteries that actually provides it with that oxygen and nutrient. So what a heart attack is when those arteries that supply the heart with its oxygen get blocked, and then with age, it does increase, a bit like plumbing in our hose that the chances of that one or more of your arteries to the heart becoming blocked increase.

Research shows that people of Asian, Maori, African and Aboriginal and Torres Strait Islander backgrounds are genetically predisposed to heart diseases.

Studies by the Australian Institute of Health and Welfare found that in 2017, coronary heart diseases accounted for 13 per cent of Australian male deaths, although one in ten female died of the same causes.

For more information, visit the Heart Foundation and Heart Support Australia websites.

If you need language help over the phone, call the national Translating and Interpreting Service on 13 14 50 and ask for the organisation you wish to speak to.

Dial 000 if you or someone you know experience symptoms of a heart attack.

Listen to SBS Punjabi Monday to Friday at 9 pm. Follow us on Facebook and Twitter

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand