ਭਾਰਤੀ ਮੂਲ ਦੇ ਬਾਲ ਰੋਗਾਂ ਦੇ ਮਾਹਰ ਡਾਕਟਰ ਰਾਜ ਖਿਲੱਨ ਨੂੰ ਬੀਤੀ 9 ਨਵੰਬਰ ਨੂੰ ਮਲਟੀਕਲਚਰ ਭਾਈਚਾਰੇ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਿਕਟੋਰੀਅਨ ਆਸਟ੍ਰੇਲੀਅਨ ਆਫ ਦਾ ਯੀਅਰ ਅਵਾਰਡ ਨਾਲ ਨਵਾਜ਼ਿਆ ਗਿਆ ਹੈ।
ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਹਨਾਂ ਦਸਿਆ ਕਿ ਉਹਨਾਂ ਨੂੰ ਜਦ ਇਹ ਅਵਾਰਡ ਮਿਲਣ ਬਾਰੇ ਪਤਾ ਲੱਗਾ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਅਤੇ ਹੈਰਾਨੀ ਹੋਈ।
ਡਾਕਟਰ ਖਿੱਲਨ ਦਾ ਮੰਨਣਾ ਹੈ ਕਿ ਜੇਕਰ ਮਨ ਵਿੱਚ ਕੁੱਝ ਕਰਨ ਦਾ ਜਜ਼ਬਾ ਹੋਵੇ ਤਾਂ ਇਨਸਾਨ ਕੁੱਝ ਵੀ ਹਾਸਲ ਕਰ ਸਕਦਾ ਹੈ।
ਉਹਨਾਂ ਦਾ ਕਹਿਣਾ ਹੈ ਕਿ ਤੁਹਾਨੂੰ ਹਮੇਸ਼ਾਂ ਉਹੀ ਕਿੱਤਾ ਚੁਨਣਾ ਚਾਹੀਦਾ ਹੈ ਜਿਸ ਵਿਚ ਕੰਮ ਕਰਕੇ ਤੁਹਾਡੇ ਮਨ ਨੂੰ ਤਸੱਲੀ ਹੁੰਦੀ ਹੋਵੇ।
ਉਹਨਾਂ ਦੇ ਜੀਵਨ ਦੇ ਸੰਘਰਸ਼ ਤੋਂ ਲੈ ਕੇ ਇਹ ਅਵਾਰਡ ਮਿਲਣ ਤੱਕ ਦੇ ਸਫ਼ਰ ਦੀ ਗੱਲਬਾਤ ਸੁਨਣ ਲਈ ਪੇਜ ਉਪਰ ਸਾਂਝੀ ਕੀਤੀ ਗਈ ਆਡੀਓ ਰਿਪੋਰਟ ਸੁਣੋ।