ਜਿੰਨ੍ਹਾਂ ਘਰਾਂ ਵਿੱਚ ਬੱਚਿਆਂ ਦੁਆਰਾ ਮਾਂ ਬੋਲੀ ਵਰਤੀ ਜਾਂਦੀ ਹੈ ਅਤੇ ਚਾਈਲਡ ਕੇਅਰ ਜਾਂ ਸਕੂਲਾਂ ਵਿੱਚ ਅੰਗਰੇਜ਼ੀ, ਓਥੇ ਮਾਪਿਆਂ ਵਿੱਚ ਇੱਕ ਆਮ ਭੁਲੇਖਾ ਹੈ ਕਿ ਸ਼ਾਇਦ ਦੂਜੀ ਭਾਸ਼ਾ ਸਿਖਾਉਣਾ, ਬੱਚਿਆਂ ਵਿੱਚ 'ਦੇਰ ਨਾਲ ਗੱਲ ਕਰਨ' ਦਾ ਸੰਭਾਵਿਤ ਕਾਰਨ ਹੈ।
ਐਸ ਬੀ ਐਸ ਪੰਜਾਬੀ ਨੇ ਇਸ ਤਹਿਤ ਇੱਕ 'ਸਪੀਚ ਪੈਥੋਲੋਜਿਸਟ' ਜਸਲੀਨ ਕੌਰ ਨਾਲ ਗੱਲਬਾਤ ਕੀਤੀ, ਜਿਸ ਦਾ ਕਹਿਣਾ ਹੈ ਘਰ ਵਿੱਚ ਵਰਤੀ ਜਾਂਦੀ ਭਾਸ਼ਾ ਬੇਹੱਦ ਜ਼ਰੂਰੀ ਹੈ ਅਤੇ ਬੱਚੇ ਆਪੋ-ਆਪਣੀ ਦਰ 'ਤੇ ਭਾਸ਼ਾ ਅਤੇ ਬੋਲਣਾ ਸਿੱਖਦੇ ਹਨ।
ਸ਼ੈਪਰਟਨ ਵਿਖੇ ਕੰਮ ਕਰਦੀ ਜਸਲੀਨ ਕੌਰ ਦਾ ਕਹਿਣਾ ਹੈ ਕਿ ਅਸਲ ਵਿੱਚ, ਜਦ ਬੱਚਾ ਦੋ ਜਾਂ ਦੋ ਤੋਂ ਵੱਧ ਭਾਸ਼ਾਵਾਂ ਸਿੱਖ ਰਿਹਾ ਹੁੰਦਾ ਹੈ ਤਾਂ ਉਹਨਾਂ ਦੀ ਸ਼ਬਦਾਵਲੀ ਇੱਕ ਭਾਸ਼ਾ ਬੋਲਣ ਵਾਲਿਆਂ ਨਾਲੋਂ ਵਧੇਰੇ ਚੰਗੀ ਹੋ ਰਹੀ ਹੁੰਦੀ ਹੈ।

Shepparton based paediatric speech pathologist, Jasleen Kaur. Source: Supplied by Ms Kaur.
"ਅਸੀਂ ਮਾਪੇ ਹੋਣ ਦੇ ਨਾਤੇ ਆਪਣੇ ਬੱਚਿਆਂ ਨੂੰ ਬਹੁਤ ਸਾਰੇ ਸਵਾਲ ਪੁੱਛਦੇ ਹਾਂ ਅਤੇ ਉਨ੍ਹਾਂ ਨੂੰ ਬੋਲਣ ਲਈ ਬਹੁਤ ਦਬਾਅ ਵੀ ਪਾਉਂਦੇ ਹਾਂ। ਸਵਾਲਾਂ ਦੀ ਬਜਾਏ, ਉਨ੍ਹਾਂ ਦੀ ਦਿਲਚਸਪੀ ਦੀਆਂ ਗੱਲਾਂ ਅਤੇ ਉਨ੍ਹਾਂ ਦੀਆਂ ਮਨਪਸੰਦ ਖੇਡਾਂ ਦੇ ਜ਼ਰੀਏ ਉਨ੍ਹਾਂ 'ਚ ਭਾਸ਼ਾ ਦਾ ਵਿਕਾਸ ਕਰਨਾ ਚਾਹੀਦਾ ਹੈ," ਉਨ੍ਹਾਂ ਸੁਝਾਅ ਦਿੰਦਿਆਂ ਕਿਹਾ।
ਦੋਭਾਸ਼ੀ ਮਾਪੇ ਆਪਣੇ ਬੱਚੇ ਦੀ ਮਦਦ ਕਰਨ ਲਈ ਕੀ ਕਰ ਸਕਦੇ ਹਨ? ਜਾਨਣ ਲਈ ਇਸ ਲਿੰਕ ਉੱਤੇ ਕਲਿਕ ਕਰੋ:
Read the full story in English: