Watch FIFA World Cup 2026™

LIVE, FREE and EXCLUSIVE

'ਆਪਣਾ ਮੂਲ ਪਛਾਣ': ਘਰੇਲੂ ਹਿੰਸਾ ਤੋਂ ਉਭਰ ਕੇ ਹੋਰਨਾਂ ਲਈ ਸਹਾਰਾ ਬਣੀ ਨਰੇਨਦੀਪ ਕੌਰ ਦੀ ਪ੍ਰੇਰਣਾਦਾਇਕ ਕਹਾਣੀ

cutout pics (2).jpg

ਨਰੇਨਦੀਪ ਕੌਰ ਘਰੇਲੂ ਅਤੇ ਪਰਿਵਾਰਿਕ ਹਿੰਸਾ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਮੱਦਦ ਕਰਦੀ ਹੈ। Credit: SBS Punjabi

ਕੁਝ ਸਾਲ ਪਹਿਲਾਂ ਤੱਕ, ਮਲੇਸ਼ੀਆ ਤੋਂ ਆਸਟ੍ਰੇਲੀਆ ਆਈ ਇੱਕ ਪੰਜਾਬੀ ਪ੍ਰਵਾਸੀ ਨਰੇਨਦੀਪ ਕੌਰ ਭਾਵਨਾਤਮਕ ਸੰਘਰਸ਼ਾਂ ਨਾਲ ਐਨਾ ਜੂਝ ਰਹੀ ਸੀ ਕਿ ਉਸ ਲਈ ਬਿਸਤਰੇ ਤੋਂ ਉੱਠ ਕੇ ਆਪਣੇ ਪੈਰਾਂ ਉੱਤੇ ਖੜ੍ਹੀ ਹੋਣਾ ਵੀ ਬਹੁਤ ਮੁਸ਼ਕਿਲ ਸੀ। ਅੱਜ, ਉਹ ਅਜਿਹੇ ਹੋਰਨਾਂ ਲੋਕਾਂ ਦੀ ਮਦਦ ਕਰ ਰਹੀ ਹੈ ਜੋ ਆਪਣੇ ਹੀ ਘਰ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਉਹ ਦੱਸਦੀ ਹੈ ਕਿ ਪਰਿਵਾਰਕ ਹਿੰਸਾ ਸਿਰਫ਼ ਸਰੀਰਕ ਹੀ ਨਹੀਂ, ਸਗੋਂ ਮੌਖਿਕ, ਮਨੋਵਿਗਿਆਨਕ, ਵਿੱਤੀ ਅਤੇ ਭਾਵਨਾਤਮਕ ਵੀ ਹੁੰਦੀ ਹੈ। ਆਪਣੇ ਜੀਵਨ ਦੇ ਕਠਿਨ ਤਜਰਬਿਆਂ ਤੋਂ ਗੁਜ਼ਰ ਚੁੱਕੀ ਅਤੇ ਹੁਣ ਹੋਰਨਾਂ ਔਰਤਾਂ, ਮਰਦਾਂ ਅਤੇ ਬੱਚਿਆਂ ਦੀ ਮਦਦ ਲਈ ਤੱਤਪਰ ਮੈਲਬਰਨ ਦੀ ਨਰੇਨਦੀਪ ਕੌਰ ਕਹਿੰਦੀ ਹੈ ਕਿ ਰੋਕਥਾਮ ਆਪਣੇ ਅੰਤਰਮਨ ਵਿੱਚ ਝਾਤੀ ਮਾਰਨ ਅਤੇ ਆਪਣੀ ਪਛਾਣ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ। ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਵਿੱਚ ਸੁਣੋ ਉਨ੍ਹਾਂ ਦੇ ਤਜਰਬੇ ਅਤੇ ਹਿੰਸਾ ਖ਼ਿਲਾਫ਼ ਰੋਕਥਾਮ ਬਾਰੇ ਉਨ੍ਹਾਂ ਦੇ ਵਿਚਾਰ।

Published

Updated

By Shyna Kalra

Presented by Shyna Kalra

Source: SBS

Share this with family and friends

ਕੁਝ ਸਾਲ ਪਹਿਲਾਂ ਤੱਕ, ਮਲੇਸ਼ੀਆ ਤੋਂ ਆਸਟ੍ਰੇਲੀਆ ਆਈ ਇੱਕ ਪੰਜਾਬੀ ਪ੍ਰਵਾਸੀ ਨਰੇਨਦੀਪ ਕੌਰ ਭਾਵਨਾਤਮਕ ਸੰਘਰਸ਼ਾਂ ਨਾਲ ਐਨਾ ਜੂਝ ਰਹੀ ਸੀ ਕਿ ਉਸ ਲਈ ਬਿਸਤਰੇ ਤੋਂ ਉੱਠ ਕੇ ਆਪਣੇ ਪੈਰਾਂ ਉੱਤੇ ਖੜ੍ਹੀ ਹੋਣਾ ਵੀ ਬਹੁਤ ਮੁਸ਼ਕਿਲ ਸੀ। ਅੱਜ, ਉਹ ਅਜਿਹੇ ਹੋਰਨਾਂ ਲੋਕਾਂ ਦੀ ਮਦਦ ਕਰ ਰਹੀ ਹੈ ਜੋ ਆਪਣੇ ਹੀ ਘਰ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਉਹ ਦੱਸਦੀ ਹੈ ਕਿ ਪਰਿਵਾਰਕ ਹਿੰਸਾ ਸਿਰਫ਼ ਸਰੀਰਕ ਹੀ ਨਹੀਂ, ਸਗੋਂ ਮੌਖਿਕ, ਮਨੋਵਿਗਿਆਨਕ, ਵਿੱਤੀ ਅਤੇ ਭਾਵਨਾਤਮਕ ਵੀ ਹੁੰਦੀ ਹੈ। ਆਪਣੇ ਜੀਵਨ ਦੇ ਕਠਿਨ ਤਜਰਬਿਆਂ ਤੋਂ ਗੁਜ਼ਰ ਚੁੱਕੀ ਅਤੇ ਹੁਣ ਹੋਰਨਾਂ ਔਰਤਾਂ, ਮਰਦਾਂ ਅਤੇ ਬੱਚਿਆਂ ਦੀ ਮਦਦ ਲਈ ਤੱਤਪਰ ਮੈਲਬਰਨ ਦੀ ਨਰੇਨਦੀਪ ਕੌਰ ਕਹਿੰਦੀ ਹੈ ਕਿ ਰੋਕਥਾਮ ਆਪਣੇ ਅੰਤਰਮਨ ਵਿੱਚ ਝਾਤੀ ਮਾਰਨ ਅਤੇ ਆਪਣੀ ਪਛਾਣ ਨੂੰ ਸਮਝਣ ਨਾਲ ਸ਼ੁਰੂ ਹੁੰਦੀ ਹੈ। ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਵਿੱਚ ਸੁਣੋ ਉਨ੍ਹਾਂ ਦੇ ਤਜਰਬੇ ਅਤੇ ਹਿੰਸਾ ਖ਼ਿਲਾਫ਼ ਰੋਕਥਾਮ ਬਾਰੇ ਉਨ੍ਹਾਂ ਦੇ ਵਿਚਾਰ।

A WARNING | THIS STORY MAY BE DISTRESSING FOR SOME LISTENERS

ਆਸਟ੍ਰੇਲੀਆ ਵਿੱਚ ਮਈ ਦਾ ਮਹੀਨਾ ਘਰੇਲੂ ਅਤੇ ਪਰਿਵਾਰਕ ਹਿੰਸਾ ਰੋਕਥਾਮ ਵਜੋਂ ਵੇਖਿਆ ਜਾਂਦਾ ਹੈ। ਇਹ ਮਹੀਨਾ ਘਰੇਲੂ ਅਤੇ ਪਰਿਵਾਰਿਕ ਹਿੰਸਾ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ, ਪੀੜਤਾਂ ਦਾ ਸਮਰਥਨ ਕਰਨ ਅਤੇ ਹਿੰਸਾ ਸ਼ੁਰੂ ਹੋਣ ਤੋਂ ਪਹਿਲਾਂ ਇਸਨੂੰ ਰੋਕਣ ਲਈ ਰੋਕਥਾਮ ਰਣਨੀਤੀਆਂ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ।

ਘਰੇਲੂ ਅਤੇ ਪਰਿਵਾਰਕ ਹਿੰਸਾ ਅਜੇ ਵੀ ਸਾਡੇ ਸਮਾਜ ਦਾ ਇੱਕ ਬਦਸੂਰਤ ਹਿੱਸਾ ਹੈ। ਆਸਟ੍ਰੇਲੀਆ ਵਿੱਚ ਛੇ ਸਾਲਾਂ ਵਿੱਚ ਪਰਿਵਾਰਕ ਅਤੇ ਘਰੇਲੂ ਹਿੰਸਾ ਦੇ ਅਪਰਾਧਾਂ ਵਿੱਚ ਸਭ ਤੋਂ ਵੱਡਾ ਸਾਲਾਨਾ ਵਾਧਾ 2024-25 ਵਿੱਚ ਕੀਤਾ ਗਿਆ ਹੈ।

ਇਸ ਸੰਦਰਭ ਵਿੱਚ, ਸੁਣੋ ਐਸ ਬੀ ਐਸ ਪੰਜਾਬੀ ਦੀ ਇੱਕ ਪੀੜਤ ਤੋਂ ਹੋਰਨਾਂ ਲਈ ਸਹਾਰਾ ਬਣਨ ਵਾਲੀ ਨਰੇਨਦੀਪ ਕੌਰ ਨਾਲ ਇੰਟਰਵਿਊ।

If you or someone you know wants to talk about sexual assault or harassment, family or domestic violence, call 1800RESPECT on 1800 737 732. In an emergency, call 000. Lifeline 13 11 14 , Men's Referral Service 1300 766 491

ਬੇਦਾਅਵਾ: ਇਸ ਪੌਡਕਾਸਟ ਵਿੱਚ ਸਾਂਝੇ ਕੀਤੇ ਤਜੁਰਬੇ ਅਤੇ ਵਿਚਾਰ ਵਿਅਕਤੀਗਤ ਹਨ। ਇਹ ਲਾਜ਼ਮੀ ਨਹੀਂ ਕਿ ਇਹ ਐਸ ਬੀ ਐਸ ਪੰਜਾਬੀ ਜਾਂ ਐਸ ਬੀ ਐਸ ਦੇ ਵਿਚਾਰਾਂ ਨੂੰ ਦਰਸਾਉਂਦੇ ਹੋਣ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Watch now