ਹਰਿੰਦਰ ਭੁੱਲਰ ਹਾਲ ਹੀ ਵਿੱਚ ਪਾਕਿਸਤਾਨ ਦੌਰੇ 'ਤੇ ਗਏ ਸਨ ਜਿਸ ਦੌਰਾਨ ਉਨ੍ਹਾਂ ਦੇ ਬਹੁਤ ਸਾਰੇ ਵਲੋਗ ਵੀ ਦੇਖਣ ਨੂੰ ਮਿਲੇ।
ਪਾਕਿਸਤਾਨ ਜਾਣ ਦਾ ਖਿਆਲ ਉਨ੍ਹਾਂ ਨੂੰ ਕਿਥੋਂ ਆਇਆ ਇਸ ਬਾਰੇ ਗੱਲ ਕਰਦਿਆਂ ਹਰਿੰਦਰ ਭੁੱਲਰ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਦੇ ਪੇਂਡੂ ਜੀਵਨ ਨਾਲ ਗੂੜ੍ਹਾ ਸੰਬੰਧ ਰੱਖਦੇ ਹਨ।
ਹਰਿੰਦਰ ਭੁੱਲਰ ਦਾ ਕਹਿਣਾ ਹੈ ਕਿ ਵਲੋਗ ਬਣਾਉਣਾ ਉਨ੍ਹਾਂ ਦਾ ਯਾਦਾਂ ਨੂੰ ਸਾਂਭ ਕੇ ਰੱਖਣ ਲਈ ਇੱਕ ਸ਼ੌਂਕ ਹੈ ਅਤੇ ਅਦਾਕਾਰੀ ਉਨ੍ਹਾਂ ਦੇ ਦਿਲ ਦੇ ਸਭ ਤੋਂ ਨੇੜੇ ਹੈ।
Advertisement
ਵਲੋਗ ਵਿੱਚ ਕਮਾਈ ਦੇ ਕੀ ਅਸਾਰ ਹੁੰਦੇ ਹਨ ਅਤੇ ਇਹ ਖੇਤਰ ਨੌਜਵਾਨਾਂ ਲਈ ਕਮਾਈ ਦਾ ਸਰੋਤ ਕਿਵੇਂ ਬਣ ਸਕਦਾ ਹੈ ਇਸ ਬਾਰੇ ਵੀ ਹਰਿੰਦਰ ਭੁੱਲਰ ਨੇ ਜਾਣਕਾਰੀ ਸਾਂਝੀ ਕੀਤੀ।
ਉਨ੍ਹਾਂ ਇਸ ਦੌਰਾਨ ਚਿੰਤਾ ਵੀ ਜ਼ਾਹਿਰ ਕੀਤੀ ਕਿ ਅਕਸਰ ਕੁਝ ਵਲੋਗਰ ਵਧੇਰੇ ਲੋਕਾਂ ਨੂੰ ਲੁਭਾਉਣ ਲਈ ਕਈ ਵਾਰ 'ਹੱਦਾਂ ਵੀ ਪਾਰ' ਕਰ ਜਾਂਦੇ ਹਨ ਜਿਸ ਨਾਲ ਵਲੋਗ ਦੇ ਖੇਤਰ ਦਾ ਮਿਆਰ ਹੇਠਾਂ ਡਿੱਗਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਸਭ ਨੂੰ ਸੁਚੱਜੇ ਢੰਗ ਨਾਲ ਆਪਣੇ ਵਿਚਾਰ ਪੇਸ਼ ਕਰਨੇ ਚਾਹੀਦੇ ਹਨ।
ਉਨ੍ਹਾਂ ਨਾਲ ਕੀਤੀ ਗਈ ਇਹ ਇੰਟਰਵਿਊ ਸੁਣਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
LISTEN TO
ਹਰਿੰਦਰ ਭੁੱਲਰ ਅੱਜਕੱਲ ਆਪਣੇ ਆਸਟ੍ਰੇਲੀਆ ਦੌਰੇ ਉੱਤੇ ਹਨ ਅਤੇ ਆਪਣੀ ਯਾਤਰਾ ਨੂੰ ਉਹ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਵਲੋਗ ਰਾਹੀਂ ਸਭ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮੌਕੇ ਐਸ.ਬੀ.ਐਸ. ਪੰਜਾਬੀ ਦੀ ਟੀਮ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਪਣੇ ਤਜ਼ੁਰਬੇ ਨਾਲ ਜੁੜੀਆਂ ਕੁਝ ਰੌਚਕ ਗੱਲਾਂ ਸਾਂਝੀਆਂ ਕੀਤੀਆਂ।
SBS Punjabi
29/06/202214:36