ਫਲਾਂ ਅਤੇ ਸਬਜ਼ੀਆਂ ਦੀਆਂ ਵੱਧ ਰਹੀਆਂ ਕੀਮਤਾਂ ਦੌਰਾਨ ਸਿਹਤਮੰਦ ਖਾਣੇ ਕਿਵੇਂ ਅਪਣਾਈਏ?

clean food at low costs

Julie El-Bayeh. Source: SBS - Sandra Fulloon

ਇਸ ਤਿਮਾਹੀ ਵਿੱਚ ਆਸਟ੍ਰੇਲੀਆ 'ਚ ਫਲਾਂ ਅਤੇ ਸਬਜ਼ੀਆਂ ਦੀਆਂ ਕੀਮਤਾਂ 'ਚ 6% ਵਾਧਾ ਹੋਇਆ ਹੈ। ਇਹ ਵਾਧਾ ਕੁਝ ਪਰਿਵਾਰਾਂ ਨੂੰ ਖਾਣ ਪੀਣ ਦੇ ਮਾਮਲੇ 'ਚ ਕਿਰਸ ਕਰਨ ਲਈ ਮਜਬੂਰ ਕਰ ਰਿਹਾ ਹੈ ਅਤੇ ਸਿਹਤ ਨੂੰ ਜੋਖਮ ਵਿੱਚ ਪਾ ਰਿਹਾ ਹੈ। ਭਾਵੇਂ ਕੀਮਤਾਂ ਵਧੀਆਂ ਹਨ ਪਰ ਫਿਰ ਵੀ ਕਿਫਾਇਤੀ ਤੌਰ 'ਤੇ ਸਿਹਤਮੰਦ ਖਾਣ ਦੇ ਕਈ ਵਿਕਲਪ ਮੌਜੂਦ ਹਨ। ਜਾਨਣ ਲਈ ਸੁਣੋ ਇਹ ਖਾਸ ਰਿਪੋਰਟ...


ਜੂਲੀ ਐਲ-ਬੇਅਰ ਤਾਜ਼ਾ ਫਲ ਅਤੇ ਸਬਜ਼ੀਆਂ ਦਾ ਇੱਕ ਫੂਡ ਹੱਬ ਚਲਾਉਂਦੀ ਹੈ। ਭੋਜਨ ਨੂੰ ਆਪਣੇ ਗੈਰੇਜ ਵਿੱਚ ਹੀ ਪੈਕ ਕਰਦੀ ਹੈ ਅਤੇ ਸਥਾਨਕ ਪਰਿਵਾਰ ਇਸ ਨੂੰ ਖਰੀਦਦੇ ਹਨ।

ਜੂਲੀ 'ਬਾਕਸ ਡਿਵੀ' ਨਾਮਕ ਇੱਕ ਸਮਾਜਿਕ ਉੱਦਮ ਦਾ ਹਿੱਸਾ ਹੈ ਤੇ ਇਸ ਵਿਕਲਪ ਨਾਲ ਜੁੜੇ ਲੋਕਾਂ ਨੂੰ 'ਹੱਬਸਟਰ' ਕਿਹਾ ਜਾਂਦਾ ਹੈ। ਜੂਲੀ ਵੀ 150 ਹੱਬਸਟਰਾਂ ਵਿੱਚੋਂ ਇੱਕ ਹੈ।

ਜਿਵੇਂ ਕਿ ਨਾਮ ਸੁਝਾਅ ਦਿੰਦਾ ਹੈ - ਮੈਂਬਰ ਥੋਕ ਕੀਮਤਾਂ 'ਤੇ ਖਰੀਦੇ ਗਏ ਤਾਜ਼ੇ ਫਲ- ਸਬਜ਼ੀਆਂ ਨੂੰ ਡੱਬਿਆਂ 'ਚ ਵੰਡਦੇ ਹਨ।

ਇਹ ਇੱਕ ਮਹੱਤਵਪੂਰਨ ਯੋਜਨਾ ਹੈ। ਕੁਝ ਸ਼ਹਿਰਾਂ ਵਿੱਚ ਜਿੱਥੇ 'ਲੈਟੱਸ' ਦਸ ਡਾਲਰ ਵਿੱਚ ਵਿੱਕ ਰਿਹਾ ਏ, ਉੱਥੇ ਬਾਕਸ ਡਿਵੀ ਦੇ ਆਈਸਬਰਗ ਲੈਟੱਸ ਦੀ ਰਿਟੇਲ ਕੀਮਤ ਹੀ ਸਿਰਫ ਚਾਰ ਡਾਲਰ ਪੰਜਾਹ ਸੇਂਟ ਹੈ।

ਬਾਕਸ ਡਿਵੀ ਇੱਕ ਸਮਾਜਿਕ ਉੱਦਮ ਹੈ ਜੋ ਤਿੰਨ ਸਾਲ ਪਹਿਲਾਂ ਸ਼ੁਰੂ ਹੋਇਆ ਸੀ, ਅਤੇ ਉਦੋਂ ਤੋਂ ਨਿਊ ​​ਸਾਊਥ ਵੇਲਜ਼ ਅਤੇ ਏ ਸੀ ਟੀ ਦੇ 7,000 ਪਰਿਵਾਰ ਇਸ ਵਿੱਚ ਸ਼ਾਮਲ ਹੋ ਗਏ ਹਨ।

ਇਸ ਦੇ ਸਹਿ-ਸੰਸਥਾਪਕ ਜੈਨ ਟ੍ਰੈਵਰਸ ਦਾ ਕਹਿਣਾ ਹੈ ਕਿ 'ਫਾਰਮ-ਟੂ-ਫੈਮਿਲੀ ਅਪਰੋਚ' ਆਵਾਜਾਈ ਵਿੱਚ ਲਗਦੀ ਲਾਗਤ ਨੂੰ ਘੱਟ ਕਰ ਦੇਂਦੀ ਹੈ।

ਹਫ਼ਤਾਵਾਰੀ ਫੂਡ ਹੱਬ ਚਲਾਉਣ ਨਾਲ ਜੂਲੀ ਵਰਗੇ ਹੱਬਸਟਰਾਂ ਨੂੰ ਆਮਦਨ ਵੀ ਜੋ ਜਾਂਦੀ ਹੈ।

ਜੂਲੀ ਨੇ ਆਪਣੀ 77 ਸਾਲਾ ਮਾਂ, ਨਾਦੀਆ ਦੀ ਦੇਖਭਾਲ ਲਈ ਪਿਛਲੇ ਸਾਲ ਇੱਕ ਸਥਾਨਕ ਸਕੂਲ ਵਿੱਚ ਆਪਣੀ ਫੁੱਲ-ਟਾਈਮ ਪ੍ਰਸ਼ਾਸਨ ਦੀ ਨੌਕਰੀ ਛੱਡ ਦਿੱਤੀ ਸੀ ਅਤੇ ਉਸ ਲਈ ਆਮਦਨੀ ਦਾ ਜ਼ਰੀਆ ਬਹੁਤ ਜ਼ਰੂਰੀ ਸੀ ।

ਹਾਲਾਂਕਿ 'ਗ੍ਰੀਨ ਗਰੋਸਰੀ' ਦੀਆਂ ਕੀਮਤਾਂ ਵਧਣ ਨਾਲ ਕਈ ਪਰਿਵਾਰ ਖਾਣ ਪੀਣ ਵਿੱਚ ਕੰਜੂਸੀ ਕਰ ਰਹੇ ਹਨ।

ਏ ਬੀ ਐਸ ਦੇ ਅੰਕੜੇ ਦਰਸਾਉਂਦੇ ਹਨ ਕਿ ਜੂਨ ਤਿਮਾਹੀ ਵਿੱਚ ਤਾਜ਼ਾ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਹੋਇਆ ਹੈ - ਇਹ ਲਗਭਗ ਛੇ ਪ੍ਰਤੀਸ਼ਤ ਦਾ ਵਾਧਾ ਹੈ।

ਇਹ ਸਿਹਤ ਮਾਹਰਾਂ ਲਈ ਚਿੰਤਾਜਨਕ ਹੈ - 'ਬਿਊਰੋ ਆਫ ਸ੍ਟੇਟਿਸਟਿਕਸ' ਦੇ ਤਾਜ਼ਾ ਅੰਕੜੇ ਇਹ ਦਰਸਾਉਂਦੇ ਹਨ ਕਿ ਸਿਰਫ ਅੱਠ ਪ੍ਰਤੀਸ਼ਤ ਬੱਚੇ ਅਤੇ ਛੇ ਪ੍ਰਤੀਸ਼ਤ ਐਡਲਟ ਹੀ ਰੋਜ਼ਾਨਾ ਫਲ ਅਤੇ ਸਬਜ਼ੀਆਂ ਦੀ ਸਹੀ ਦਰ ਦਾ ਸੇਵਨ ਕਰਦੇ ਹਨ।

ਸਬਜ਼ੀਆਂ ਦੇ ਕਿਸਾਨ ਡੈਨੀਅਲ ਵੇਲਾ ਦੂਜੀ ਪੀੜ੍ਹੀ ਦੇ ਕਿਸਾਨ ਹਨ ਅਤੇ ਉਸਦਾ ਭਰਾ ਜੇਸਨ ਸਿਡਨੀ ਦੇ ਉੱਤਰ ਪੱਛਮ ਵਿੱਚ ਅੱਜਕਲ ਆਪਣੀ ਪਰਿਵਾਰਕ ਜਾਇਦਾਦ ਵਿੱਚ ਪੱਤੇਦਾਰ ਸਬਜ਼ੀਆਂ ਦੀ ਵਾਢੀ ਕਰ ਰਹੇ ਹਨ।

ਉਨ੍ਹਾਂ ਦੇ ਪਿਤਾ ਚਾਰਲੀ ਨੇ 1960 ਦੇ ਦਹਾਕੇ ਵਿੱਚ ਮਾਲਟਾ ਤੋਂ ਪਰਵਾਸ ਕਰਨ ਤੋਂ ਬਾਅਦ ਆਪਣਾ ਪਹਿਲਾ ਫਾਰਮ ਸ਼ੁਰੂ ਕੀਤਾ ਸੀ ਅਤੇ ਉਨ੍ਹਾਂ ਦੇ ਫਾਰਮ ਵਿੱਚ ਲਗਾਤਾਰ ਵਾਧਾ ਹੋਇਆ ਹੈ। ਇਹ ਟੱਬਰ ਹੁਣ 60 ਹੈਕਟੇਅਰ ਰਕਬੇ ਵਿੱਚ ਕਾਸ਼ਤ ਕਰਦੇ ਹਨ -ਅਤੇ ਮੁੱਖ ਤੌਰ 'ਤੇ ਇਹ ਪਾਲਕ, ਸਾਗ ਸਲਾਦ ਅਤੇ ਲੈਟੱਸ ਬੀਜਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਾਲ ਉਨ੍ਹਾਂ ਲਈ ਇੱਕ ਔਖਾ ਸਾਲ ਰਿਹਾ ਹੈ। ਸਰਦੀਆਂ ਦੀ ਵਾਢੀ ਘੱਟ ਗਈ ਹੈ ਅਤੇ ਓਹਨਾ ਅਨੁਸਾਰ ਉਹਨਾਂ ਨੂੰ ਲਗਭਗ ਇੱਕ ਮਿਲੀਅਨ ਡਾਲਰ ਦੀ ਉਪਜ ਦਾ ਨੁਕਸਾਨ ਹੋਇਆ ਹੈ।

ਜ਼ਿਆਦਾਤਰ ਆਸਟ੍ਰੇਲੀਅਨ ਕਿਸਾਨਾਂ ਦੀ ਤਰ੍ਹਾਂ, ਡੈਨੀਅਲ ਸਿਰਫ਼ ਗਿੱਲੇ ਮੌਸਮ ਨੂੰ ਹੀ ਨੁਕਸਾਨ ਦਾ ਕਾਰਨ ਨਹੀਂ ਮੰਨਦਾ, ਉਸ ਨੇ ਕਿਹਾ ਕਿ ਮਜ਼ਦੂਰਾਂ ਦੀ ਕਮੀ ਤੇ ਵਸਤਾਂ ਦੀਆਂ ਵੱਧ ਰਹੀਆਂ ਕੀਮਤਾਂ ਇਕ ਬਹੁਤ ਵੱਡੀ ਸਮੱਸਿਆ ਬਣ ਗਈ ਹੈ

ਇਹਨਾਂ ਵਧ ਰਹੀਆਂ ਉਤਪਾਦਨ ਲਾਗਤਾਂ ਦਾ ਮਤਲਬ ਹੈ ਕਿ ਖਰੀਦਦਾਰਾਂ ਨੂੰ ਅਜੇ ਹੋਰ ਕੁਝ ਮਹੀਨਿਆਂ ਲਈ ਤਾਜ਼ੇ ਭੋਜਨ ਲਈ ਜ਼ਿਆਦਾ ਖਰਚ ਕਰਨਾ ਪਵੇਗਾ, ਇਸ ਲਈ ਬਾਕਸ ਡਿਵੀ ਦੇ ਸਹਿ-ਸੰਸਥਾਪਕ ਜੈਨ ਟ੍ਰੈਵਰਸ ਸਮਝਾਉਂਦੇ ਹਨ ਕਿ ਬਾਕਸ ਡਿਵੀ ਵਰਗੇ ਸਮਾਜਿਕ ਉੱਦਮ ਪਰਿਵਾਰਾਂ ਅਤੇ ਕਿਸਾਨਾਂ ਦੋਵਾਂ ਨੂੰ ਲਾਭ ਪਹੁੰਚਾ ਸਕਦੇ ਹਨ ਅਤੇ ਕਾਫੀ ਪਰਿਵਾਰ ਇਹੋ ਜੇਹਿਆ ਸੰਸਥਾਵਾਂ ਨਾਲ ਜੁੜ ਰਹੇ ਹਨ।

ਫਲ-ਫਰੂਟ ਖਾਣ ਦੇ ਖਰਚਿਆਂ ਨੂੰ ਘੱਟ ਰੱਖਣ ਦੀ 'ਸਮਾਲ ਬਿਜ਼ਨਸ ' ਤਰਤੀਬ ਬਾਰੇ ਵਿਸਥਾਰਿਤ ਜਾਣਕਾਰੀ ਆਡੀਓ ਲਿੰਕ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand