Key Points
- ਆਸਟ੍ਰੇਲੀਆ ਵਿੱਚ T&I ਵਿੱਚ ਕਰੀਅਰ ਦਾ ਰਸਤਾ ਬਹੁਤ ਹੀ ਢਾਂਚਾਗਤ ਹੈ।
- ਖੇਤਰ ਵਿੱਚ ਕੰਮ ਕਰਨ ਲਈ ਹਰੇਕ ਨੂੰ NAATI ਪ੍ਰੀਖਿਆ ਦੇਣੀ ਜ਼ਰੂਰੀ ਹੈ।
- ਅਨੁਵਾਦ ਅਤੇ ਵਿਆਖਿਆ ਦੀ ਵੱਖਰੇ ਤੌਰ 'ਤੇ ਜਾਂਚ ਕੀਤੀ ਜਾਂਦੀ ਹੈ।
- NAATI ਅੰਗਰੇਜ਼ੀ ਮੁਹਾਰਤ ਵਿੱਚ IELTS 6 ਪੱਧਰ ਦੀ ਯੋਗਤਾ ਦੀ ਭਾਲ ਹੈ।
ਆਸਟ੍ਰੇਲੀਆ ਦੀਆਂ ਨਵੀਂਆਂ ਅਤੇ ਉਭਰਦੀਆਂ ਭਾਸ਼ਾਵਾਂ ਲਈ ਅਨੁਵਾਦਕਾਂ ਅਤੇ ਦੁਭਾਸ਼ੀਆਂ ਦੀ ਕਮੀ ਹੋ ਰਹੀ ਹੈ। ਖਾਸ ਤੌਰ ’ਤੇ ਸਿਹਤ ਖੇਤਰ ਵਿੱਚ ਦੁਭਾਸ਼ੀਆਂ ਦੀ ਮੰਗ ਵੱਧ ਰਹੀ ਹੈ। ਇਸ ਵਿੱਚ 'ਆਸਟ੍ਰੇਲੀਅਨ ਸਾਈਨ ਲੈਂਗੁਏਜ' ਭਾਵ ਕਿ ਆਸਟ੍ਰੇਲੀਅਨ ਸੰਕੇਤਿਕ ਭਾਸ਼ਾ ਅਤੇ ਆਸਟ੍ਰੇਲੀਅਨ ਸਵਦੇਸ਼ੀ ਭਾਸ਼ਾਵਾਂ ਸ਼ਾਮਿਲ ਹਨ।
ਲ਼ੇਕਿਨ ਇਸ ਖੇਤਰ ਵਿੱਚ ਨੌਕਰੀ ਹਾਸਿਲ ਕਰਨ ਤੋਂ ਪਹਿਲਾਂ ਤੁਹਾਨੂੰ ਕੁਝ ਰਸਮੀ ਕਦਮ ਚੁੱਕਣੇ ਪੈਣਗੇ।
ਅਨੁਵਾਦ ਅਤੇ ਵਿਆਖਿਆ, ਜਿਨ੍ਹਾਂ ਨੂੰ ਅਕਸਰ 'ਟਰਾਂਸਲੇਟਿੰਗ ਐਂਡ ਇੰਟਰਪ੍ਰੇਟਿੰਗ' ਕਿਹਾ ਜਾਂਦਾ ਹੈ, ਅਲੱਗ-ਅਲੱਗ ਪੇਸ਼ੇ ਹਨ। ਵਿਆਖਿਆ ਵਿੱਚ ਅਸਲ ਸਮੇਂ 'ਚ ਬੋਲੀ ਜਾਣ ਵਾਲੀ ਭਾਸ਼ਾ ਦਾ ਇਸਤੇਮਾਲ ਹੁੰਦਾ ਹੈ ਜਦਕਿ ਅਨੁਵਾਦ ਲਿਖਤੀ ਰੂਪ ਵਿੱਚ ਕੇਂਦ੍ਰਿਤ ਹੁੰਦਾ ਹੈ। ਦੋਵਾਂ ਦੇ ਲਈ ਬਿਲਕੁਲ ਵੱਖ-ਵੱਖ ਹੁਨਰਾਂ ਅਤੇ ਰਣਨੀਤੀਆਂ ਦੀ ਲੋੜ ਹੁੰਦੀ ਹੈ।
ਟੀ, ਜੋ ਕਿ ਇੱਕ ਭਾਸ਼ਾ ਅਨੁਵਾਦਕ ਅਤੇ ਵਿਆਖਿਆਕਾਰ ਵਜੋਂ ਸਿਖਲਾਈ ਦਿੰਦੀ ਹੈ, ਉਸ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਸਿੱਖਿਆ ਜਾਂਦਾ ਹੈ। ਉਹ ਅਨੁਵਾਦ ਨੂੰ ਚਿੰਤਨਸ਼ੀਲ ਅਤੇ ਵਿਆਖਿਆ ਨੂੰ ਵਧੇਰੇ ਪ੍ਰਤੀਕਿਰਿਆਸ਼ੀਲ ਦੱਸਦੀ ਹੈ।
"ਬਾਹਰਲੇ ਲੋਕਾਂ ਨੂੰ ਅਕਸਰ ਲੱਗਦਾ ਹੈ ਤੁਸੀਂ ਸਿਰਫ਼ ਸ਼ਬਦਾਂ ਦਾ ਆਦਾਨ-ਪ੍ਰਦਾਨ ਕਰ ਰਹੇ ਹੋ। ਇਸ ਵਿੱਚ ਕੀ ਗਲਤ ਹੋ ਸਕਦਾ ਹੈ? ਪਰ ਉਹ ਅਸਲ ਵਿੱਚ ਬਿਲਕੁੱਲ ਵੱਖਰੇ ਹੁਨਰ ਸੈੱਟ ਹਨ ਜਿਨ੍ਹਾਂ ਲਈ ਵੱਖ-ਵੱਖ ਰਣਨੀਤੀਆਂ ਦੀ ਲੋੜ ਹੁੰਦੀ ਹੈ।"ਟੀ, ਭਾਸ਼ਾ ਅਨੁਵਾਦਕ ਅਤੇ ਵਿਆਖਿਆਕਾਰ ਪ੍ਰੈਕਟੀਸ਼ਨਰ

ਆਸਟ੍ਰੇਲੀਆ ਵਿੱਚ, ਇੱਕ ਯੋਗ ਅਨੁਵਾਦਕ ਅਤੇ ਵਿਆਖਿਆਕਾਰ ਪ੍ਰੈਕਟੀਸ਼ਨਰ ਬਣਨ ਦਾ ਇੱਕ ਢਾਂਚਾਗਤ ਰਸਤਾ ਹੈ।
ਪਹਿਲਾ ਕਦਮ ਰਸਮੀ ਅਧਿਐਨ ਹੈ। ਇੱਥੇ ਤੁਹਾਡੇ ਕੋਲ ਮਾਸਟਰ ਡਿਗਰੀ ਤੱਕ ਟੇਫ ਪ੍ਰਮਾਣੀਕਰਣ ਦਾ ਵਿਕਲਪ ਹੈ।
ਇਸ ਦਾ ਉਦੇਸ਼ ਤੁਹਾਡੇ ਹੁਨਰ ਨੂੰ ਨਿਖਾਰਨਾ ਅਤੇ ਪ੍ਰਮਾਣਿਤ ਅਨੁਵਾਦਕ ਜਾਂ ਦੁਭਾਸ਼ੀਏ ਦੇ ਰੂਪ ਵਿੱਚ ਕੰਮ ਕਰਨ ਲਈ ਨਾਟੀ ਪ੍ਰੀਖਿਆ ਦੀ ਤਿਆਰੀ ਕਰਨਾ ਹੈ। ਨਾਟੀ, ਅਨੁਵਾਦਕਾਂ ਅਤੇ ਦੁਭਾਸ਼ੀਆਂ ਲਈ ਰਾਸ਼ਟਰੀ ਪੱਧਰ ਦੀ ਮਾਨਤਾ ਅਥਾਰਿਟੀ ਹੈ ਅਤੇ ਇਹ ਆਪਣੇ ਨਾਮ ਮੁਤਾਬਿਕ ਕੰਮ ਕਰਦੀ ਹੈ ਭਾਵ ਕਿ ਅਨੁਵਾਦਕ ਅਤੇ ਦੁਭਾਸ਼ੀਆਂ ਲਈ ਪੇਸ਼ੇਵਰ ਮਾਪਦੰਡ ਨਿਰਧਾਰਿਤ ਕਰਨਾ ਅਤੇ ਉਨ੍ਹਾਂ ਨੂੰ ਬਰਕਰਾਰ ਰੱਖਣਾ।
ਨਾਟੀ ਦਾ ਕਹਿਣਾ ਹੈ ਕਿ ਸਭ ਤੋ ਮਹੱਤਵਪੂਰਨ ਪ੍ਰਾਪਤੀ ਨਾਟੀ ਪ੍ਰਮਾਣੀਕਰਨ ਹਾਸਲ ਕਰਨਾ ਹੈ।

ਕਿਸੇ ਰਸਮੀ ਅਨੁਵਾਦਕ ਅਤੇ ਵਿਆਖਿਆਕਾਰ ਕੋਰਸ ਵਿੱਚ ਦਾਖਲੇ ਲਈ ਤੁਹਾਨੂੰ ਅੰਗਰੇਜੀ ਅਤੇ ਕਿਸੇ ਹੋਰ ਭਾਸ਼ਾ ਵਿੱਚ ਚੰਗੀ ਮੁਹਾਰਤ ਪ੍ਰਦਰਸ਼ਿਤ ਕਰਨੀ ਹੋਵੇਗੀ। ਅੰਗਰੇਜੀ ਬੋਲਣ ਵਾਲੇ ਦੇਸ਼ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ’ਤੇ ਵੀ ਤੁਸੀਂ ਇਸ ਯੋਗਤਾ ਨੂੰ ਹਾਸਿਲ ਕਰ ਸਕਦੇ ਹੋ।
ਨਾਟੀ, ਸਰਟੀਫਿਕੇਟ ਜਾਰੀ ਕਰਨ ਤੋਂ ਪਹਿਲਾਂ ਤੁਹਾਡੀ ਭਾਸ਼ਾ ਉਤੇ ਪਕੜ ਦਾ ਸਬੂਤ ਵੀ ਮੰਗਦਾ ਹੈ।
ਮਰੀਨਾ ਮਾਰਗਨ, ਟੇਫ ਸਾਊਥ ਆਸਟ੍ਰੇਲੀਆ ਵਿੱਚ ਸੀਨੀਅਰ ਵਿਆਖਿਆਕਾਰ ਹੈ, ਜੋ ਨਾਟੀ ਵੱਲੋਂ ਮਾਨਤਾ ਪ੍ਰਾਪਤ ਪਾਠਕਰਨ ਕਰਦਾ ਹੈ।
ਭਾਸ਼ਾ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਤੋਂ ਬਾਅਦ, ਤੁਹਾਨੂੰ ਨਾਟੀ ਸਮਰਥਿਤ ਕੋਰਸ ਵਿੱਚ ਦਾਖਲਾ ਲੈਣਾ ਹੋਵੇਗਾ, ਜੋ ਤੁਹਾਡੇ ਟੀਚਿਆਂ ਦੇ ਅਨੁਕੂਲ ਹੋਵੇ।
ਮਿਸ ਮਾਰਗਨ ਦਾ ਕਹਿਣਾ ਹੈ ਕਿ ਘੱਟ-ਘੱਟ ਲੋੜ 'ਇੰਟ੍ਰੋਡਕਸ਼ਨ ਟੂ ਇੰਟਰਪ੍ਰੇਟਿੰਗ ਜਾਂ ਇੰਟ੍ਰੋਡਕਸ਼ਨ ਟੂ ਟ੍ਰਾਂਸਲੇਟਿੰਗ' ਦਾ ਹੁਨਰ ਸੈੱਟ ਹੈ। ਇਹ 12 ਹਫਤਿਆਂ ਦਾ ਕੋਰਸ ਹੈ ਜੋ ਨਾਟੀ ਟੈਸਟ ਲਈ ਉਮੀਦਵਾਰਾਂ ਨੂੰ ਤਿਆਰ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ।

ਵਧੇਰੇ ਡੂੰਘਾਈ ਨਾਲ ਅਧਿਐਨ ਕਰਨ ਲਈ, ਡਿਪਲੋਮਾ ਆਫ਼ ਇੰਟਰਪ੍ਰੇਟਿੰਗ ਇੱਕ ਸਾਲ ਦਾ, ਪਾਰਟ-ਟਾਈਮ ਕੋਰਸ ਹੈ ਜੋ ਕੁਝ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਦੁਆਰਾ ਪੇਸ਼ ਕੀਤਾ ਜਾਂਦਾ ਹੈ। ਟੇਫ ਸਾਊਥ ਆਸਟ੍ਰੇਲੀਆ ਇੱਕ ਵਰਚੁਅਲ ਕਲਾਸਰੂਮ ਰਾਹੀਂ ਔਨਲਾਈਨ ਡਿਪਲੋਮਾ ਪ੍ਰਦਾਨ ਕਰਦਾ ਹੈ।
ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਤੁਸੀਂ ਨਾਟੀ ਪ੍ਰੀਖਿਆ ਦੇਣ ਲਈ ਤਿਆਰ ਹੋ।
ਪਾਉਲਾ ਅਪਾਰਿਸਿਓ ਨਾਟੀ ਵਿਚ ਸਰਟੀਫਿਕਟਸ਼ਨ ਪ੍ਰੀਖਣ ਲਈ ਇੱਕ ਟੀਮ ਲੀਡਰ ਹੈ ਅਤੇ ਇਕ ਪ੍ਰਮਾਣਿਤ ਪ੍ਰੈਕਟਿਸ਼ਨਰ ਹੈ।ਉਸ ਦਾ ਕਹਿਣਾ ਹੈ ਕਿ ਨਾਟੀ ਕਈ ਤਰ੍ਹਾਂ ਦੇ ਸਰਟੀਫਿਕੇਟ ਪ੍ਰਦਾਨ ਕਰਦਾ ਹੈ।
ਚਾਹੇ ਜਿਹੜੀ ਮਰਜ਼ੀ ਯੋਗਤਾ ਹੋਵੇ, ਸਾਰਿਆਂ ਨੂੰ ਨਾਟੀ ਪ੍ਰੀਖਿਆ ਦੇਣੀ ਲਾਜ਼ਮੀ ਹੈ। ਐਂਟਰੀ-ਲੈਵਲ ਪ੍ਰਮਾਣ ਪੱਤਰ ਸਰਟੀਫਾਈਡ ਪ੍ਰੋਵੀਜ਼ਨਲ ਇੰਟਰਪ੍ਰੇਟਰ ਹੈ। ਅਗਲਾ ਪੱਧਰ ਸਰਟੀਫਾਈਡ ਇੰਟਰਪ੍ਰੇਟਰ ਹੈ। ਇਸ ਤੋਂ ਇਲਾਵਾ ਉੱਚ ਮੁਹਾਰਤ ਵਾਲੇ ਪ੍ਰਮਾਣ ਪੱਤਰ ਵੀ ਉਪਲਬਧ ਹਨ।
ਜੇਕਰ ਤੁਸੀਂ ਅੰਗਰੇਜੀ ਤੋਂ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਪ੍ਰੀਖਿਆ ਦੇਣੀ ਪਵੇਗੀ, ਇਸ ਲਈ ਮੇਰੇ ਮਾਮਲੇ ਵਿੱਚ ਸਪੈਨਿਸ਼। ਜੇਕਰ ਤੁਸੀਂ ਇਸ ਨੂੰ ਸਪੈਨਿਸ਼ ਤੋਂ ਅੰਗਰੇਜ਼ੀ ਵਿੱਚ ਕਰਨਾ ਚਾਹੁੰਦੇ ਹੋ, ਤਾਂ ਉਸ ਪ੍ਰਮਾਣ ਪੱਤਰ ਨੂੰ ਪ੍ਰਾਪਤ ਕਰਨ ਲਈ, ਤੁਹਾਨੂੰ ਇੱਕ ਹੋਰ ਪ੍ਰੀਖਿਆ ਦੇਣ ਦੀ ਲੋੜ ਹੋਵੇਗੀ।ਪਾਉਲਾ ਅਪਾਰਿਸਿਓ, NAATI
ਮੁਲਾਂਕਣ ਪ੍ਰਕਿਰਿਆ ਕਾਫੀ ਸਖ਼ਤ ਹੈ। ਟੈਸਟ ਵਿੱਚ ਪਾਸ ਹੋਣਾ ਦਰਸਾਉਂਦਾ ਹੈ ਕਿ ਤੁਸੀਂ ਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਪੇਸ਼ੇਵਰ ਮਿਆਰ ਨੂੰ ਪੂਰਾ ਕਰ ਲਿਆ ਹੈ।
ਕਿਉਂਕਿ ਅਨੁਵਾਦ ਅਤੇ ਵਿਆਖਿਆ ਲਈ ਵੱਖ-ਵੱਖ ਹੁਨਰਾਂ ਦੀ ਲੋੜ ਹੁੰਦੀ ਹੈ, ਤੁਹਾਨੂੰ ਦੋਵਾਂ ਲਈ ਵੱਖੋ-ਵੱਖਰੇ ਟੈਸਟ ਦੇਣੇ ਪੈਣਗੇ।
ਤੁਹਾਡੀ ਸਰਟੀਫਿਕੇਸ਼ਨ ਦਾ ਹਰ ਤਿੰਨ ਸਾਲ ਵਿੱਚ ਨਵੀਨੀਕਰਨ ਕਰਵਾਉਣਾ ਲਾਜ਼ਮੀ ਹੈ।
ਮਿਸ ਅਪਾਰਿਸਿਓ ਦਾ ਕਹਿਣਾ ਹੈ ਕਿ ਪ੍ਰੈਕਟੀਸ਼ਨਰਾਂ ਨੂੰ ਨਾਟੀ ਨੂੰ ਇਹ ਦੱਸਣਾ ਹੋਵੇਗਾ ਕਿ ਉਹ ਮੌਜੂਦਾ ਸਮੇਂ ਅਭਿਆਸ ਕਰ ਰਹੇ ਹਨ ਅਤੇ ਪੇਸ਼ੇਵਰ ਵਿਕਾਸ ਕਰ ਰਹੇ ਹਨ।
ਨਾਟੀ ਵੈਬਸਾਈਟ ਇਸ ਟੈਸਟ ਨਾਲ ਜੁੜਨ ਦੇ ਤਰੀਕਿਆਂ, ਪੂਰਵ-ਲੋੜਾਂ ਅਤੇ ਟੈਸਟਿੰਗ ਨਾਲ ਜੁੜੀਆਂ ਲੋੜੀਂਦੀਆਂ ਸਾਰੀਆਂ ਜਾਣਕਾਰੀਆਂ ਪ੍ਰਦਾਨ ਕਰਦੀ ਹੈ।
ਦੁਭਾਸ਼ੀਏ ਅਕਸਰ ਏਜੰਸੀਆਂ ਰਾਹੀਂ ਇਕਰਾਰਨਾਮੇ ਦੇ ਆਧਾਰ 'ਤੇ ਕੰਮ ਕਰਦੇ ਹਨ। ਆਪਣੀ ਅਗਲੀ ਯੋਜਨਾ ਬਣਾਉਂਦੇ ਸਮੇਂ ਏਜੰਸੀਆਂ ਨਾਲ ਸੰਪਰਕ ਕਰ ਕੇ ਇਹ ਪਤਾ ਲਗਾਉਣਾ ਉਪਯੋਗੀ ਹੋ ਸਕਦਾ ਹੈ ਕਿ ਮੌਜੂਦਾ ਸਮੇਂ ਕਿਹੜੀਆਂ ਭਾਸ਼ਾਵਾਂ ਦੀ ਮੰਗ ਸਭ ਤੋਂ ਜ਼ਿਆਦਾ ਹੈ।
ਆਸਟ੍ਰੇਲੀਆ ਵਿੱਚ ਆਪਣੀ ਨਵੀਂ ਜ਼ਿੰਦਗੀ ਵਿੱਚ ਸੈਟਲ ਹੋਣ ਬਾਰੇ ਵਧੇਰੇ ਕੀਮਤੀ ਜਾਣਕਾਰੀ ਅਤੇ ਸੁਝਾਵਾਂ ਲਈ ਆਸਟ੍ਰੇਲੀਆ ਐਕਸਪਲੇਨਡ ਪੋਡਕਾਸਟ ਨੂੰ ਸਬਸਕ੍ਰਾਈਬ ਕਰੋ ਜਾਂ ਫਾਲੋ ਕਰੋ।
ਕੀ ਤੁਹਾਡੇ ਕੋਈ ਸਵਾਲ ਜਾਂ ਵਿਸ਼ੇ ਦੇ ਵਿਚਾਰ ਹਨ ਤਾਂ australiaexplained@sbs.com.au ਉਤੇ ਇੱਕ ਈਮੇਲ ਭੇਜ















